ਪੰਜਾਬ ਰੈਜੀਮੈਂਟਲ ਸੈਂਟਰ ਵੱਲੋਂ ਡਿਫੈਂਸ ਸਿਕਿਓਰਿਟੀ ਕੋਰ (ਡੀਐਸਸੀ) ਵਿੱਚ ਭਰਤੀ ਲਈ ਇੱਕ ਵਿਸ਼ੇਸ਼ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 1 ਜੁਲਾਈ 2025 ਨੂੰ ਰਾਮਗੜ੍ਹ ਕੈਂਟ, ਝਾਰਖੰਡ ਵਿਖੇ ਹੋਵੇਗੀ।
ਇਹ ਭਰਤੀ ਪੰਜਾਬ ਰੈਜੀਮੈਂਟ ਅਤੇ ਟੈਰੀਟੋਰੀਅਲ ਆਰਮੀ (ਟੀਏ) ਦੇ ਸਾਬਕਾ ਸੈਨਿਕਾਂ ਲਈ ਹੋਵੇਗੀ, ਜਿਸ ਵਿੱਚ 102 ਟੀਏ, 150 ਟੀਏ ਅਤੇ 156 ਟੀਏ ਯੂਨਿਟਾਂ ਦੇ ਸਾਬਕਾ ਸੈਨਿਕ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਕਲਰਕ ਸਟਾਫ ਡਿਊਟੀ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।
ਭਰਤੀ ਲਈ ਯੋਗਤਾ ਸ਼ਰਤਾਂ
- ਮੈਡੀਕਲ ਸ਼੍ਰੇਣੀ ਸ਼ੇਪ-1 ਲਾਜ਼ਮੀ ਹੈ।
- ਚਰਿੱਤਰ ਰਿਪੋਰਟ ਬਹੁਤ ਵਧੀਆ ਜਾਂ ਸ਼ਾਨਦਾਰ ਹੋਣੀ ਚਾਹੀਦੀ ਹੈ।
ਉਮਰ ਸੀਮਾ
- ਜਨਰਲ ਡਿਊਟੀ ਲਈ ਵੱਧ ਤੋਂ ਵੱਧ 46 ਸਾਲ
- ਕਲਰਕ ਸਟਾਫ ਡਿਊਟੀ ਲਈ ਵੱਧ ਤੋਂ ਵੱਧ 48 ਸਾਲ
ਪਿਛਲੀ ਸੇਵਾ ਤੋਂ ਡਿਸਚਾਰਜ ਅਤੇ ਮੁੜ ਭਰਤੀ ਵਿਚਕਾਰ ਅੰਤਰ
- ਜਨਰਲ ਡਿਊਟੀ ਲਈ ਵੱਧ ਤੋਂ ਵੱਧ 2 ਸਾਲ
- ਕਲਰਕ ਸਟਾਫ ਡਿਊਟੀ ਲਈ ਵੱਧ ਤੋਂ ਵੱਧ 5 ਸਾਲ
ਇਹ ਵੀ ਪੜ੍ਹੋ : ਪਟਿਆਲਾ : ਬ੍ਰਿਜਾ ਦਾ ਟਾਇਰ ਫ/ਟਿਆ… ਦੂਜੀ ਗੱਡੀ ਨਾਲ ਟੱ/ਕਰ… ਭਿ/ਆਨ/ਕ ਹਾ/ਦਸੇ ‘ਚ 3 ਮੌ/ਤਾਂ
ਵਿਦਿਅਕ ਯੋਗਤਾ: ਘੱਟੋ-ਘੱਟ 10ਵੀਂ ਪਾਸ
- ਜੇਕਰ 10ਵੀਂ ਤੋਂ ਘੱਟ ਹੋਵੇ, ਤਾਂ ਫੌਜ-ਤੀਜੀ ਸ਼੍ਰੇਣੀ ਦਾ ਸਿੱਖਿਆ ਸਰਟੀਫਿਕੇਟ ਲੋੜੀਂਦਾ
- ਪਿਛਲੇ ਤਿੰਨ ਸਾਲਾਂ ਦੀ ਸੇਵਾ ਵਿੱਚ ਕੋਈ ਰੈੱਡ ਇੰਕ ਐਂਟਰੀ ਨਹੀਂ ਹੋਣੀ ਚਾਹੀਦੀ ਅਤੇ ਪੂਰੀ ਸੇਵਾ ਮਿਆਦ ਵਿੱਚ ਵੱਧ ਤੋਂ ਵੱਧ ਦੋ ਰੈੱਡ ਇੰਕ ਐਂਟਰੀ ਦੀ ਹੀ ਇਜਾਜ਼ਤ ਹੈ।
- ਨਾਲ ਹੀ ਭਰਤੀ ਰੈਲੀ ਦੌਰਾਨ ਬਿਨੈਕਾਰਾਂ ਨੂੰ ਪੀਪੀਟੀ ਟੈਸਟ (ਸਰੀਰਕ ਮੁਹਾਰਤ ਟੈਸਟ) ਪਾਸ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























