ਹਿਮਾਚਲ ਪ੍ਰਦੇਸ਼ ਦੇ ਪਾਊਂਟਾ ਸਾਹਿਬ-ਸ਼ਿਲਾਈ ਨੈਸ਼ਨਲ ਹਾਈਵੇ ‘ਤੇ ਭਾਰੀ ਲੈਂਡਸਲਾਈਡ ਹੋਇਆ ਜਿਸ ਦੇ ਬਾਅਦ ਲੋਕ ਆਪਣੀ ਜਾਨ ਬਚਾ ਕੇ ਭੱਜਦੇ ਨਜ਼ਰ ਆਏ। ਗਨੀਮਤ ਰਹੀ ਕਿ ਲੈਂਡਸਲਾਈਡ ਹੋਣ ਤੋਂ ਠੀਕ ਪਹਿਲਾਂ ਕਾਰ ਵਿਚ ਸਵਾਰ ਲੋਕ ਹੇਠਾਂ ਉਤਰ ਗਏ ਸਨ। ਲੈਂਡਸਲਾਈਡ ਦੌਰਾਨ ਉਥੇ ਕੰਮ ਕਰ ਰਹੇ ਮਜ਼ਦੂਰ ਵੀ ਉਥੋਂ ਭੱਜ ਗਏ।
ਮੀਂਹ ਦੇ ਦਿਨਾਂ ਵਿਚ ਇਸ ਨੈਸ਼ਨਲ ਹਾਈਵੇ ‘ਤੇ ਭਾਰੀ ਲੈਂਡਸਲਾਈਡ ਹੁੰਦਾ ਰਹਿੰਦਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਾੜ ਤੋਂ ਵੱਡੇ-ਵੱਡੇ ਪੱਥਰ ਡਿੱਗ ਰਹੇ ਹਨ। ਪੱਥਰ ਡਿੱਗਣ ਤੋਂ ਸਿਰਫ ਕੁਝ ਸੈਕੰਡ ਪਹਿਲਾਂ ਇਕ ਕਾਰ ਮੌਕੇ ‘ਤੇ ਰੁਕਦੀ ਹੈ ਤੇ ਲੋਕ ਕਾਰ ਦੇ ਦਰਵਾਜ਼ੇ ਖੋਲ੍ਹਦੇ ਹੋਏ ਭੱਜਦੇ ਹਨ। ਮੌਜੂਦ ਨੈਸ਼ਨਲ ਹਾਈਵੇ ਦਾ ਇਕ ਮੁਲਾਜ਼ਮ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੀ ਗੱਡੀ ਵਿਚ ਕੋਈ ਹੋਰ ਵੀ ਹੈ?
https://www.facebook.com/dailypostludhiana/videos/1073596054635672/
ਦੱਸ ਦੇਈਏ ਕਿ ਸਿਰਮੌਰ ਜ਼ਿਲ੍ਹੇ ਦੇ ਰਾਜਗੜ੍ਹ ਵਿਚ ਬੀਤੇ ਦਿਨੀਂ ਸਭ ਤੋਂ ਵੱਧ 77MM ਮੀਂਹ ਪਿਆ। ਸ਼ਿਲਾਈ ਵਿਚ ਵੀ ਬੀਤੇ ਕੱਲ੍ਹ ਇਕੋਦਮ ਮੀਂਹ ਪੈਣਾ ਸ਼ੁਰੂ ਹੋ ਗਿਆ ਪਰ ਉਸ ਦੇ ਬਾਅਦ ਹਲਕੀ ਬੂੰਦਾ-ਬਾਦੀ ਸਵੇਰ ਤੱਕ ਜਾਰੀ ਰਹੀ। ਸੂਬੇ ਦੇ ਕਈ ਇਲਾਕਿਆਂ ਵਿਚ ਮੀਂਹ ਤੇ ਹਨ੍ਹੇਰੀ ਦੀ ਖਬਰ ਸਾਹਮਣੇ ਆਈ ਹੈ। ਇਸ ਹਾਈਵੇ ‘ਤੇ ਲਗਾਤਾਰ ਲੈਂਡਸਲਾਈਡ ਦੀ ਘਟਨਾ ਹੁੰਦੀ ਰਹਿੰਦੀ ਹੈ। ਇਥੇ ਹਾਈਵੇ ਨੂੰ ਚੌੜਾ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























