ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਉਪ ਚੋਣ ਵਿੱਚ ਜੀਵਨ ਗੁਪਤਾ ਨੂੰ ਆਪਣਾ ਅਧਿਕਾਰਤ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੀਵਨ ਗੁਪਤਾ ਦੋ ਵਾਰ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਹਿ ਚੁੱਕੇ ਹਨ। ਉਹ ਕਾਰ ਅਸੈਸਰੀਜ਼ ਕਾਰੋਬਾਰੀ ਤੇ ਡੀਲਰ ਹਨ ਤੇ RSS ਦੀ ਬੈਕਗ੍ਰਾਊਂਡ ਤੋਂ ਹਨ।

ਇਹ ਜਾਣਕਾਰੀ ਭਾਜਪਾ ਵੱਲੋਂ 31 ਮਈ 2025 ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦਿੱਤੀ ਗਈ। ਇਸ ਸੀਟ ਲਈ ਵੋਟਿੰਗ 19 ਜੂਨ 2025 ਨੂੰ ਹੋਵੇਗੀ, ਜਦੋਂਕਿ ਗਿਣਤੀ ਅਤੇ ਨਤੀਜੇ 23 ਜੂਨ 2025 ਨੂੰ ਐਲਾਨੇ ਜਾਣਗੇ।
ਦੱਸ ਦੇਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ (57) ਦੀ ਲਗਭਗ 4 ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਜਦੋਂ ਗੋਲੀ ਚੱਲੀ ਤਾਂ ਉਹ ਖਾਣਾ ਖਾ ਰਹੇ ਸੀ। ਜਦੋਂ ਕਮਰੇ ਵਿੱਚੋਂ ਗੋਲੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਅਤੇ ਪੁੱਤਰ ਵਿਸ਼ਵਾਸ ਮੌਕੇ ‘ਤੇ ਪਹੁੰਚੇ, ਤਾਂ ਗੋਗੀ ਖੂਨ ਨਾਲ ਲੱਥਪੱਥ ਕਮਰੇ ਵਿੱਚ ਪਏ ਸਨ।
ਇਹ ਵੀ ਪੜ੍ਹੋ : ਜ਼ਮੀਨੀ ਝਗ/ੜੇ ਨੇ ਧਾਰਿਆ ਖੂ/ਨੀ ਰੂਪ, ਬੰਦੇ ‘ਤੇ ਚ/ੜ੍ਹਾ ਦਿੱਤਾ ਟਰੈਕਟਰ, ਥਾਂ ‘ਤੇ ਹੀ ਮੌ/ਤ
ਉਨ੍ਹਾਂ ਦਾ ਪੋਸਟਮਾਰਟਮ ਡੀਐਮਸੀ ਹਸਪਤਾਲ ਵਿੱਚ ਕੀਤਾ ਗਿਆ। ਪਤਾ ਲੱਗਾ ਕਿ ਗੋਲੀ ਉਨ੍ਹਾਂ ਦੇ ਸਿਰ ਦੇ ਸੱਜੇ ਪਾਸੇ ਲੱਗੀ ਅਤੇ ਖੱਬੇ ਪਾਸੇ ਤੋਂ ਲੰਘ ਗਈ। ਇਸ ਤੋਂ ਬਾਅਦ, ਉਨ੍ਹਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਕੇਵੀਐਮ ਸਕੂਲ ਨੇੜੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























