ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਵਿੱਚ ਇੱਕ ਮੁੰਡੇ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਟੀਮ ‘ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਪੁਲਿਸ ਨੂੰ 112 ‘ਤੇ ਲੜਾਈ ਦੀ ਸ਼ਿਕਾਇਤ ਮਿਲੀ ਸੀ। ਇਸ ‘ਤੇ ਸਦਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਪਿੰਡ ਵਾਸੀ ਹੱਥੋਪਾਈ ‘ਤੇ ਉਤਰ ਆਏ ਅਤੇ ਝੜਪ ਤੋਂ ਬਾਅਦ ਨੌਜਵਾਨ ਨੂੰ ਛੁਡਾ ਲਿਆ। ਇਸ ਦੀ ਇੱਕਵੀਡੀਓ ਵੀ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਫੜ ਲਿਆ। ਜਦੋਂ ਪੁਲਿਸ ਉਸ ਨੂੰ ਕਾਰ ਵਿੱਚ ਬਿਠਾ ਰਹੀ ਸੀ ਤਾਂ ਉਸ ਦੇ ਪਰਿਵਾਰਕ ਮੈਂਬਰ ਅਤੇ ਕੁਝ ਹੋਰ ਪਿੰਡ ਵਾਸੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਪੁਲਿਸ ਨਾਲ ਝੜਪ ਕੀਤੀ ਅਤੇ ਨੌਜਵਾਨ ਨੂੰ ਛੁਡਾ ਲਿਆ।
ਸਦਰ ਥਾਣੇ ਦੇ ਐਸਐਚਓ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਹਰਨੇਕ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਗਏ ਸਨ। ਨੌਜਵਾਨ ਕੋਲ ਤੇਜ਼ਧਾਰ ਹਥਿਆਰ ਸੀ। ਪੁਲਿਸ ਉਸ ਨੂੰ ਹੋਰ ਲੜਾਈ ਤੋਂ ਰੋਕਣ ਲਈ ਹਿਰਾਸਤ ਵਿੱਚ ਲੈਣਾ ਚਾਹੁੰਦੀ ਸੀ, ਪਰ ਉਕਤ ਲੋਕਾਂ ਨੇ ਪੁਲਿਸ ਨਾਲ ਝੜਪ ਕੀਤੀ ਅਤੇ ਉਸ ਨੂੰ ਛੁਡਾ ਲਿਆ।
ਇਹ ਵੀ ਪੜ੍ਹੋ : ਮੂੰਹ ‘ਤੇ ਪਰਨਾ ਬੰਨ੍ਹ ਕੇ MLA ਰੰਧਾਵਾ ਨੇ ਦਫਤਰਾਂ ‘ਚ ਮਾ/ਰੀ ਰੇਡ, ਅਧਿਕਾਰੀਆਂ ਦੀ ਲਾਈ ਕਲਾਸ
ਇਸ ਘਟਨਾ ਵਿੱਚ ਪੁਲਿਸ ਨੇ ਗੁਰਨਾਮ ਸਿੰਘ, ਲਕਸ਼ਮਣ ਸਿੰਘ, ਸਤਨਾਮ ਸਿੰਘ ਸਮੇਤ ਕੁੱਲ 8 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
























