ਗਰਮੀਆਂ ਦੇ ਮੌਸਮ ਵਿੱਚ ਹਰ ਕੋਈ ਆਈਸਕ੍ਰੀਮ ਅਤੇ ਕੁਲਫੀ ਖਾਣ ਦਾ ਸ਼ੌਕੀਨ ਹੈ। ਜ਼ਿਆਦਾਤਰ ਬੱਚੇ ਆਈਸਕ੍ਰੀਮ ‘ਤੇ ਜ਼ੋਰ ਦਿੰਦੇ ਹਨ। ਅੱਜਕਲ੍ਹ ਆਈਸਕ੍ਰੀਮ ਵੇਚਣ ਵਾਲੇ ਬਾਜ਼ਾਰਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਘੁੰਮਦੇ ਰਹਿੰਦੇ ਹਨ। ਪੰਜਾਬ ਦੇ ਲੁਧਿਆਣਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਰੇਹੜੀ ‘ਤੇ ਘੁੰਮ ਕੇ ਕੁਲਫੀ ਵੇਚਣ ਵਾਲੇ ਦੀ ਆਈਸਕ੍ਰੀਮ ਵਿੱਚੋਂ ਇੱਕ ਮਰੀ ਹੋਈ ਛਿਪਕਲੀ ਮਿਲੀ।
ਲੁਧਿਆਣਾ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਦੇ ਯਤਨਾਂ ਦੇ ਬਾਵਜੂਦ ਗਲੀਆਂ ਅਤੇ ਮੁਹੱਲਿਆਂ ਵਿੱਚ ਘਟੀਆ ਖਾਣ-ਪੀਣ ਦੀਆਂ ਚੀਜ਼ਾਂ ਦੀ ਵਿਕਰੀ ਜਾਰੀ ਹੈ। ਨਤੀਜੇ ਵਜੋਂ, ਰੇਹੜੀ ਵਾਲੇ ਤੋਂ ਖਰੀਦੀ ਗਈ ਕੁਲਫੀ ਵਿੱਚ ਇੱਕ ਛਿਪਕਲੀ ਮਿਲੀ, ਜਿਸ ਨਾਲ ਵਿਭਾਗ ਵਿੱਚ ਵੀ ਹਲਚਲ ਮਚ ਗਈ ਹੈ।

ਇਹ ਘਟਨਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੀ ਹੈ। ਗਿਆਸਪੁਰ ਦੇ ਸੁੰਦਰ ਨਗਰ ਵਿੱਚ ਇੱਕ 7 ਸਾਲ ਦੇ ਬੱਚੇ ਨੇ ਇੱਕ ਗਲੀ ਵਿਚ ਰੇਹੜੀ ਵਾਲੇ ਤੋਂ 20 ਰੁਪਏ ਵਿੱਚ ਚੋਕੋਬਾਰ ਖਰੀਦੀ ਸੀ। ਬੱਚੇ ਨੇ 20 ਰੁਪਏ ਵਿੱਚ ਦੋ ਚੋਕੋ ਬਾਰ ਕੁਲਫੀਆਂ ਖਰੀਦੀਆਂ ਸਨ। ਜਦੋਂ ਬੱਚਾ ਇੱਕ ਕੋਲੀ ਵਿੱਚ ਪਾ ਕੇ ਕੁਲਫੀ ਖਾ ਰਿਹਾ ਸੀ ਤਾਂ ਉਸ ਨੇ ਕੁਲਫੀ ਵਿੱਚ ਇੱਕ ਛਿਪਕਲੀ ਦੇਖੀ। ਉਸ ਨੇ ਤੁਰੰਤ ਆਪਣੀ ਦਾਦੀ ਨੂੰ ਛਿਪਕਲੀ ਦਿਖਾਈ, ਜਿਸ ਤੋਂ ਬਾਅਦ ਇਲਾਕੇ ਵਿੱਚ ਹੰਗਾਮਾ ਹੋ ਗਿਆ।ਸਾਵਧਾਨੀ ਵਜੋਂ ਇਲਾਕੇ ਦੇ ਲੋਕ ਤੁਰੰਤ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ ਅਤੇ ਰੇਹੜੀ ਵਾਲੇ ਵਾਲੇ ਨੂੰ ਮੌਕੇ ‘ਤੇ ਹੀ ਫੜ ਲਿਆ।
ਸਥਾਨਕ ਨਿਵਾਸੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਇੱਕ ਵਿਅਕਤੀ ਮਿਲਕ ਬੈੱਲ ਨਾਮ ਦੀ ਇੱਕ ਗੱਡੀ ‘ਤੇ ਕੁਲਫੀਆਂ ਵੇਚ ਰਿਹਾ ਸੀ, ਜਿਸ ਤੋਂ ਬੱਚੇ ਨੇ ਆਈਸ ਕਰੀਮ ਖਰੀਦੀ ਸੀ। ਬੱਚੇ ਦੀ ਦਾਦੀ ਨੇ ਦੱਸਿਆ ਕਿ ਜਿਵੇਂ ਹੀ ਉਸਦਾ ਪੋਤਾ ਘਰ ਗਿਆ ਅਤੇ ਕੁਲਫੀ ਖਾਣ ਲੱਗਾ, ਵਿਚਕਾਰੋਂ ਇੱਕ ਮਰੀ ਹੋਈ ਛਿਪਕਲੀ ਨਿਕਲੀ ਅਤੇ ਇਸ ਦਾ ਕੁਝ ਹਿੱਸਾ ਬੱਚੇ ਦੇ ਮੂੰਹ ਵਿੱਚ ਵੀ ਚਲਾ ਗਿਆ। ਸਥਾਨਕ ਲੋਕਾਂ ਨੇ ਗੱਡੀ ਸਮੇਤ ਕੁਲਫੀ ਵੇਚਣ ਵਾਲੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ‘ਚ ਔਰਤਾਂ ਦੇ ਮੁਫ਼ਤ ਸਫਰ ਨੂੰ ਲੈ ਕੇ ਮੰਤਰੀ ਭੁੱਲਰ ਦਾ ਵੱਡਾ ਬਿਆਨ, ਦੱਸਿਆ ਸਰਕਾਰ ਦਾ ਫੈਸਲਾ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਆਈਸ ਕਰੀਮ ਵੇਚਣ ਵਾਲੇ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਬੱਚੇ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਫੂਡ ਸੇਫਟੀ ਵਿੰਗ ਦੀ ਟੀਮ ਆਈਸ ਕਰੀਮ ਦੇ ਨਮੂਨੇ ਲਵੇਗੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























