ਦਿੱਲੀ ਵਿਚ ਇਨ੍ਹੀਂ ਦਿਨੀਂ ਕਈ ਇਲਾਕਿਆਂ ਵਿਚ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਮਦਰਾਸੀ ਕੈਂਪ ਤੇ ਕਾਲਕਾਜੀ ਵਿਚ ਕਾਰਵਾਈ ਕੀਤੀ ਗਈ। ਇਸ ਦੇ ਬਾਅਦ ਤੋਂ ਹੀ ਵਿਰੋਧੀ ਸਰਕਾਰ ‘ਤੇ ਹਮਲਾਵਰ ਹਨ ਤਾਂ ਦੂਜੇ ਪਾਸੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਅੱਜ ਕਾਲਕਾ ਜੀ ਦੇ ਭੂਮੀਹੀਣ ਕੈਂਪ ਪਹੁੰਚੀ ਸੀ, ਇਥੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਿਹੜੇ ਲੋਕਾਂ ਦੇ ਘਰ ਟੁੱਟ ਰਹੇ ਹਨ, ਆਤਿਸ਼ੀ ਉਨ੍ਹਾਂ ਨੂੰ ਮਿਲਣ ਪਹੰਚੀ ਸੀ।
ਹਿਰਾਸਤ ਵਿਚ ਲਏ ਜਾਣ ‘ਤੇ CM ਆਤਿਸ਼ੀ ਨੇ ਕਿਹਾ ਕਿ ਇਨ੍ਹਾਂ ਝੁੱਗੀਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਤੇ ਮੈਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਕਿਉਂਕਿ ਮੈਂ ਝੁੱਗੀਆਂ ਵਾਸੀਆਂ ਲਈ ਆਵਾਜ਼ ਚੁੱਕ ਰਹੀ ਹਾਂ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਦੌਰਾਨ ਆਤਿਸ਼ੀ ਨੂੰ ਹਿਰਾਸਤ ‘ਚ ਲਿਆ। ਸਾਬਕਾ CM ਆਤਿਸ਼ੀ ਝੁੱਗੀਆਂ ‘ਤੇ ਬੁਲਡੋਜ਼ਰ ਚਲਾਏ ਜਾਣ ਦਾ ਵਿਰੋਧ ਕਰ ਰਹੇ ਸੀ । ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਕਾਲਕਾਜੀ ਸਥਿਤ ਭੂਮੀਹੀਣ ਕੈਂਪ ਵਿਚ ਤੋੜਫੋੜ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਝੁੱਗੀ ਝੌਂਪੜੀ ਵਾਲੇ ਕੈਂਪ ਵਿੱਚ ਸਥਿਤ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਚਿਪਕਾ ਦਿੱਤੇ ਸਨ। ਤੇ ਤਿੰਨ ਦਿਨ ਦੇ ਅੰਦਰ ਜਗ੍ਹਾ ਛੱਡਣ ਦਾ ਅਲਟੀਮੇਟਮ ਦਿੱਤਾ ਗਿਆ ਸੀ। ਕਾਲਕਾਜੀ ਦੇ ਭੂਮੀਹੀਣ ਕੈਂਪ ਵਿਚ ਬੁਲਡੋਜਰ ਕਾਰਵਾਈ ਤੋਂ ਪਹਿਲਾਂ ਆਤਿਸ਼ੀ ਝੁੱਗੀਵਾਸੀਆਂ ਨੂੰ ਮਿਲਣ ਪਹੁੰਚੀ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਰਾਜਾ ਰਘੂਵੰਸ਼ੀ ਕ.ਤ.ਲ ਕੇਸ : ਬੇਵਫਾ ਸੋਨਮ ਨੂੰ ਲੈ ਕੇ ਹੋਏ ਵੱਡੇ ਖੁਲਾਸੇ, ਟੂਰਿਸਟ ਗਾਈਡ ਕਰਕੇ ਚੜ੍ਹੀ ਪੁਲਿਸ ਅੜਿੱਕੇ
ਜ਼ਿਕਰਯੋਗ ਹੈ ਕਿ ਕੋਰਟ ਨੇ ਪਿਛਲੇ ਦਿਨੀਂ ਹੀ ਭੂਮੀਹੀਣ ਕੈਂਪ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਦੇ ਬਾਅਦ ਤੈਅ ਹੋ ਗਿਆ ਸੀ ਕਿ ਆਉਣ ਵਾਲੇ ਦਿਨਾਂ ਵਿਚ ਇਥੇ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
























