12 ਜੂਨ ਨੂੰ ਅਹਿਮਦਾਬਾਦ ਵਿੱਚ AI171 ਨਾਲ ਹੋਏ ਹਾਦਸੇ ਦਾ ਅਸਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਹਾਦਸੇ ਵਿੱਚ 241 ਲੋਕਾਂ ਦੀ ਜਾਨ ਚਲੀ ਗਈ। ਅੱਜ, ਬੁੱਧਵਾਰ ਅਤੇ ਕੱਲ੍ਹ ਵੀਰਵਾਰ ਨੂੰ ਕੁੱਲ ਚਾਰ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ, ਲੰਡਨ ਅਤੇ ਦਿੱਲੀ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਸ਼ਾਮਲ ਹਨ:
AI169: 18 ਜੂਨ ਨੂੰ ਅੰਮ੍ਰਿਤਸਰ ਤੋਂ ਲੰਡਨ ਲਈ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ
AI480: 19 ਜੂਨ ਨੂੰ ਸਵੇਰੇ 1:45 ਵਜੇ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣ
AI170: 18 ਜੂਨ ਨੂੰ ਲੰਡਨ ਤੋਂ ਅੰਮ੍ਰਿਤਸਰ ਲਈ ਉਡਾਣ, ਜੋ ਅੱਜ ਰੱਦ ਕਰ ਦਿੱਤੀ ਗਈ
ਦਿੱਲੀ ਤੋਂ ਅੰਮ੍ਰਿਤਸਰ ਲਈ ਇੱਕ ਹੋਰ ਉਡਾਣ, ਜੋ ਅੱਜ ਰਾਤ 10:30 ਵਜੇ ਉਤਰਨੀ ਸੀ, ਨੂੰ ਵੀ ਰੱਦ ਕਰ ਦਿੱਤਾ ਗਿਆ

DGCA ਨੇ ਸਾਰੀਆਂ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤੇ ਹਨ :
- ਹਰ ਉਡਾਣ ਤੋਂ ਪਹਿਲਾਂ ਜਹਾਜ਼ ਦੀ ਤਕਨੀਕੀ ਜਾਂਚ ਯਕੀਨੀ ਬਣਾਈ ਜਾਵੇ
- ਕਰੂ ਮੈਂਬਰਾਂ ਨੂੰ ਸੁਰੱਖਿਆ ਮਾਪਦੰਡਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ
- ਕਿਸੇ ਵੀ ਉਡਾਣ ਵਿੱਚ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ
- ਹਾਦਸਿਆਂ ਦੀ ਸਮੇਂ ਸਿਰ ਰਿਪੋਰਟਿੰਗ ਅਤੇ ਜਾਂਚ ਲਾਜ਼ਮੀ ਹੈ
ਯਾਤਰੀ ਪ੍ਰੇਸ਼ਾਨ
ਅਚਾਨਕ ਉਡਾਣਾਂ ਰੱਦ ਹੋਣ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਇੰਡੀਆ ਆਪਣੇ ਯਾਤਰੀਆਂ ਨੂੰ ਮੁੜ-ਬੁਕਿੰਗ ਅਤੇ ਰਿਫੰਡ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਜਿੱਥੇ ਅੰਮ੍ਰਿਤਸਰ ਵਿੱਚ ਚਾਰ ਉਡਾਣਾਂ ਰੱਦ ਕਰਨ ਨਾਲ ਯਾਤਰੀਆਂ ਵਿੱਚ ਗੁੱਸਾ ਹੈ, ਉੱਥੇ ਹੀ AI171 ਹਾਦਸੇ ਨੇ ਦੇਸ਼ ਵਿੱਚ ਹਵਾਈ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਭੰਬਲਭੂਸਾ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਮਾਣਾ ‘ਚ JCB ਨੇ ਮੋਟਰਸਾਈਕਲ ਸਵਾਰਾਂ ਨੂੰ ਮਾ.ਰੀ ਟੱ.ਕ.ਰ, ਦੋ ਨੌਜਵਾਨਾਂ ਦੀ ਹੋਈ ਮੌ.ਤ
ਡੀਜੀਸੀਏ ਦੀ ਤੁਰੰਤ ਕਾਰਵਾਈ ਅਤੇ ਅੰਤਰਰਾਸ਼ਟਰੀ ਸਹਿਯੋਗ ਨੇ ਜਾਂਚ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ, ਪਰ ਪਾਇਲਟ ਸਿਖਲਾਈ, ਰੱਖ-ਰਖਾਅ ਢਾਂਚਾ, ਅਤੇ ਬਲੈਕ-ਬਾਕਸ ਵਿਸ਼ਲੇਸ਼ਣ ਵਰਗੇ ਪਹਿਲੂ ਅਜੇ ਵੀ ਅਣਸੁਲਝੇ ਹਨ।
ਵੀਡੀਓ ਲਈ ਕਲਿੱਕ ਕਰੋ -:
























