ਇੱਕ ਹਿਸਟਰੀਸ਼ੀਟਰ ਨੂੰ ਫੜਨ ਦੌਰਾਨ ਰਾਜਸਥਾਨ ਦੇ ਜੋਧਪੁਰ ਕਮਿਸ਼ਨਰ ਪੁਲਿਸ ਦੇ ਸਾਹਮਣੇ ਇੱਕ ਅਨੋਖਾ ਮਾਮਲਾ ਆਇਆ, ਜਿੱਥੇ 27 ਮਾਮਲਿਆਂ ਦਾ ਦੋਸ਼ੀ ਔਰਤ ਦੇ ਭੇਸ ਵਿੱਚ ਘਰ ਵਿੱਚ ਲੁਕਿਆ ਬੈਠਾ ਸੀ। ਘਰ ਦੇ ਮੁੱਖ ਦਰਵਾਜ਼ੇ ‘ਤੇ ਤਾਲਾ ਲੱਗਾ ਹੋਇਆ ਸੀ। ਪਰ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਿਆ।
ਇਸ ਪੂਰੀ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਸ਼ੀ ਨੇ ਇੱਕ ਔਰਤ ਦੇ ਭੇਸ ਵਿਚ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਗ੍ਰਿਫ਼ਤਾਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਅਤੇ ਲੋਕ ਇਸਦਾ ਮਜ਼ਾਕ ਉਡਾ ਰਹੇ ਹਨ। ਕਈ ਯੂਜ਼ਰਸ ਨੇ ਇਸਨੂੰ ਅਸਲ ਜ਼ਿੰਦਗੀ ਦਾ ਬਾਲੀਵੁੱਡ ਸੀਨ ਕਿਹਾ।

ਇਹ ਮਾਮਲਾ ਜੋਧਪੁਰ ਦੇ ਸਦਰ ਥਾਣਾ ਖੇਤਰ ਨਾਲ ਸਬੰਧਤ ਹੈ ਜਿੱਥੇ ਇਸ ਇਲਾਕੇ ਦਾ ਲੋੜੀਂਦਾ ਹਿਸਟਰੀ ਸ਼ੀਟਰ, ਦਯਾਸ਼ੰਕਰ ਬਿੱਟੂ, ਮੁੱਖ ਦਰਵਾਜ਼ਾ ਬੰਦ ਕਰਕੇ ਆਪਣੇ ਘਰ ਦੇ ਅੰਦਰ ਲੁਕਿਆ ਹੋਇਆ ਸੀ। ਪਹਿਲਾਂ, ਉਦੈਪੁਰ ਵਿੱਚ ਉਸ ਦੇ ਲੁਕੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਘਰ ‘ਤੇ ਛਾਪਾ ਮਾਰਿਆ, ਤਾਂ ਉਨ੍ਹਾਂ ਨੂੰ ਤਾਲਾ ਲੱਗਾ ਮਿਲਿਆ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਖਿੜਕੀ ਵਿੱਚੋਂ ਦੇਖਿਆ, ਤਾਂ ਉਨ੍ਹਾਂ ਨੂੰ ਅੰਦਰ ਇੱਕ ਔਰਤ ਬੈਠੀ ਦਿਖਾਈ ਦਿੱਤੀ, ਜਿਸ ਨੇ ਇਸ਼ਾਰਾ ਕੀਤਾ ਕਿ ਬਿੱਟੂ ਘਰ ਵਿੱਚ ਨਹੀਂ ਹੈ। ਪਰ ਪੁਲਿਸ ਨੂੰ ਔਰਤ ‘ਤੇ ਸ਼ੱਕ ਹੋਇਆ ਜਦੋਂ ਬਾਹਰ ਤਾਲਾ ਲੱਗਿਆ ਹੋਇਆ ਸੀ ਅਤੇ ਔਰਤ ਘਰ ਵਿੱਚ ਮੌਜੂਦ ਸੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਨਵੇਂ ਵੇਰੀਏਂਟ ਨਿੰਬਸ ਨੇ ਦਿੱਤੀ ਦਸਤਕ, WHO ਨੇ ਕੀਤਾ ਅਲਰਟ
ਇਸ ਦੇ ਨਾਲ ਹੀ ਪੁਲਿਸ ਨੂੰ ਖਿੜਕੀ ਵਿੱਚੋਂ ਇੱਕ ਬੀਅਰ ਦੀ ਬੋਤਲ ਅਤੇ ਸਿਗਰਟ ਵੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰਿਆ ਅਤੇ ਔਰਤ ਦੇ ਭੇਸ ਵਿੱਚ ਬੈਠੇ ਹਿਸਟ੍ਰੀਸ਼ੀਟਰ ਦਯਾਸ਼ੰਕਰ ਉਰਫ਼ ਬਿੱਟੂ ਨੂੰ ਫੜ ਲਿਆ। ਹਿਸਟ੍ਰੀਸ਼ੀਟਰ ਦਯਾਸ਼ੰਕਰ ਉਰਫ਼ ਬਿੱਟੂ ਅਤੇ ਉਸਦੇ ਭਰਾ ਵਿਰੁੱਧ 27 ਮਾਮਲੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -:
























