ਟੀਐਨਸੀ ਦੇ ਪ੍ਰਾਣਾ ਪ੍ਰਾਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਵੱਲੋਂ ਪਿੰਡ ਚੁਗਾਵਾਂ ਵਿਖੇ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮੌਕੇ ਇਕ ਵਿਸ਼ੇਸ਼ ਖੇਤੀ ਸੰਬੰਧੀ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੁਕਾ- ਸੁਕਾ ਕੇ ਪਾਣੀ ਲਾਉਣ ਵਾਲੀ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਇਕ ਮਾਡਲ ਤਿਆਰ ਕਰਕੇ ਕਿਸਾਨਾਂ ਨੂੰ ਦਿਖਾਇਆ ਗਿਆ।

ਕੈਂਪ ਦੀ ਸ਼ੁਰੂਆਤ ਖੇਤੀਬਾੜੀ ਸੁਪਰਵਾਈਜ਼ਰ ਕੁਲਜੀਤ ਸਿੰਘ ਨੇ ਕੀਤੀ, ਜਿਸ ਵਿੱਚ ਪ੍ਰਾਣਾ ਪ੍ਰਾਜੈਕਟ ਦੇ ਬਾਰੇ ਜਾਣਕਾਰੀ ਦਿੱਤੀ ਤੇ ਇਸ ਤੋਂ ਬਾਅਦ ਪੱਤਾ ਲਪੇਟ ਸੁੰਡੀ ਵਰਗੇ ਮੁੱਖ ਕੀਟਾਂ ਦੇ ਆਰਥਿਕ ਥਰੈਸ਼ਹੋਲਡ ਲੈਵਲ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।

ਜ਼ਿਲ੍ਹਾ ਕੋਆਰਡੀਨੇਟਰ ਧੀਰਜ ਸ਼ਰਮਾ ਜੀ ਨੇ ਆਪਣੇ ਸੰਬੋਧਨ ‘ਚ ਪਾਣੀ ਦੀ ਬੱਚਤ, ਮਿੱਟੀ ਦੀ ਸਿਹਤ ਅਤੇ ਟਿਕਾਊ ਖੇਤੀ ਲਈ ਸੁਕਾ- ਸੁਕਾ ਕੇ ਪਾਣੀ ਲਾਉਣ ਵਾਲੀ ਤਕਨੀਕ ਦੀ ਲੋੜ ਉੱਤੇ ਜ਼ੋਰ ਦਿੱਤਾ ਤੇ ਪਾਣੀ ਦੀ ਬੱਚਤ ਅਤੇ ਮਿੱਟੀ ਦੀ ਸਿਹਤ ਬਾਰੇ ਜਾਣਕਾਰੀ ਦਿਤੀ ਇਸ ਤੋਂ ਇਲਾਵਾ ਸੁਪਰਵਾਈਜ਼ਰ ਅਮਨਦੀਪ ਕੌਰ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਅੱਜ ਤਰਨਤਾਰਨ ਜਾਣਗੇ CM ਮਾਨ ਤੇ ਕੇਜਰੀਵਾਲ, MLA ਡਾ. ਸੋਹਲ ਦੀ ਅੰਤਿਮ ਅਰਦਾਸ ‘ਚ ਹੋਣਗੇ ਸ਼ਾਮਲ
ਪ੍ਰਾਜੈਕਟ ਮੈਨੇਜਰ ਧਨੰਜੇ ਕੁਮਾਰ ਮੁਤਾਬਕ ਪਿੰਡਾਂ ਵਿੱਚ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ, ਪੰਚ, ਸਰਪੰਚ ਅਤੇ ਪਿੰਡ ਦੀ ਪੰਚਾਇਤ ਨੂੰ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਤੇ ਕੈਂਪਾਂ ਰਾਹੀਂ ਨਾਲ ਜੋੜ ਕੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਦਾ ਬਹੁਤ ਵਧੀਆ ਮਾਧਿਅਮ ਹੈ। ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਦੇ ਮੁਤਾਬਕ ਸਾਨੂੰ ਪਿੰਡ ਚੁਗਾਵਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਕੈਂਪ ਵਿੱਚ ਤਕਰੀਬਨ 50 ਕਿਸਾਨ ਵੀਰਾਂ ਨੇ ਹਿੱਸਾ ਲਿਆ। ਕੈਂਪ ਵਿਚ ਚੁਗਾਵਾ ਸੁਸਾਇਟੀ ਦੇ ਸੈਕਟਰੀ ਚਮਕੌਰ ਸਿੰਘ, ਖੇਤੀਬਾੜੀ ਸੁਪਰਵਾਈਜ਼ਰ ਪਵਨਦੀਪ ਸਿੰਘ ਤੇ ਰਾਹੁਲ ਕੰਬੋਜ, ਕਿਸਾਨ ਮਿੱਤਰ ਹਰਮਨਦੀਪ ਸਿੰਘ, ਹਰਮਨਦੀਪ ਗਿੱਲ ਤੇ ਹਰਦੀਪ ਗਿੱਲ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -:























