ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣਾ ਦਬਦਬਾ ਜਾਰੀ ਰੱਖਿਆ ਹੈ ਅਤੇ ਇੱਕ ਹੋਰ ਖਿਤਾਬ ਜਿੱਤਿਆ ਹੈ। ਇਹ ਖਿਤਾਬ ਵੀ ਕੋਈ ਹੋਰ ਨੇ ਨਹੀਂ ਸਗੋਂ ਨੀਰਜ ਨੇ ਆਪਣੇ ਨਾਮ ‘ਤੇ ਰੱਖੇ ਗਏ ਇੱਕ ਨਵੇਂ ਟੂਰਨਾਮੈਂਟ ਵਿੱਚ ਜਿੱਤਿਆ ਸੀ। ਬੰਗਲੁਰੂ ਵਿੱਚ ਆਯੋਜਿਤ ਪਹਿਲੇ ਨੀਰਜ ਚੋਪੜਾ ਕਲਾਸਿਕ ਟੂਰਨਾਮੈਂਟ ਵਿੱਚ ਭਾਰਤੀ ਸਟਾਰ ਨੀਰਜ ਨੇ ਸਭ ਤੋਂ ਵੱਡੇ ਥ੍ਰੋਅ ਨਾਲ ਖਿਤਾਬ ਜਿੱਤਿਆ। ਇਸ ਈਵੈਂਟ ਦੇ ਪਹਿਲੇ ਐਡੀਸ਼ਨ ਵਿੱਚ, ਜਿਸ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਕੁੱਲ 12 ਜੈਵਲਿਨ ਥ੍ਰੋਅਰ ਸਨ, ਨੀਰਜ ਨੇ 86.18 ਮੀਟਰ ਦੇ ਥ੍ਰੋਅ ਨਾਲ ਚੈਂਪੀਅਨਸ਼ਿਪ ਜਿੱਤੀ।
ਗੋਲਡਨ ਬੁਆਏ ਵਜੋਂ ਜਾਣੇ ਜਾਂਦੇ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਐਨਸੀ ਕਲਾਸਿਕ 2025 ਵਿੱਚ ਤਬਾਹੀ ਮਚਾ ਦਿੱਤੀ। ਉਸ ਨੇ ਮੁਕਾਬਲੇ ਦਾ ਪਹਿਲਾ ਖਿਤਾਬ ਜਿੱਤਿਆ ਹੈ। ਨੀਰਜ ਮੁਕਾਬਲੇ ਦਾ ਮੇਜ਼ਬਾਨ ਸੀ। ਉਸ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ 86.18 ਮੀਟਰ ਦੇ ਥ੍ਰੋਅ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਨੇ ਬੰਗਲੁਰੂ ਦੇ ਕਾਂਤੀਰਵਾ ਸਟੇਡੀਅਮ ਵਿੱਚ ਉਤਸ਼ਾਹ ਨਾਲ ਭਰੇ ਮਾਹੌਲ ‘ਤੇ ਦਬਦਬਾ ਬਣਾਇਆ। 27 ਸਾਲਾ ਨੀਰਜ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਮੇਜ਼ਬਾਨ ਵਜੋਂ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਹੈ। ਐਨਸੀ ਕਲਾਸਿਕ ਨੂੰ ਵਿਸ਼ਵ ਅਥਲੈਟਿਕਸ ਦੁਆਰਾ ਸ਼੍ਰੇਣੀ ਏ ਦਾ ਦਰਜਾ ਦਿੱਤਾ ਗਿਆ ਹੈ।
ਡਬਲ ਓਲੰਪਿਕ ਤਮਗਾ ਜੇਤੂ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਨੀਰਜ ਨੇ ਫਾਊਲ ਥ੍ਰੋਅ ਨਾਲ ਸ਼ੁਰੂਆਤ ਕੀਤੀ। ਉਸ ਨੇ ਦੂਜੀ ਕੋਸ਼ਿਸ਼ ਵਿੱਚ 82.99 ਮੀਟਰ ਜੈਵਲਿਨ ਥ੍ਰੋਅ ਸੁੱਟਿਆ। ਉਸ ਨੇ ਤੀਜੀ ਕੋਸ਼ਿਸ਼ ਵਿੱਚ 86.18 ਮੀਟਰ ਸੁੱਟਿਆ, ਜੋਕਿ ਸਭ ਤੋਂ ਵਧੀਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਹਵਾ ਵਿੱਚ ਆਪਣੇ ਦੋਵੇਂ ਹੱਥ ਚੁੱਕ ਕੇ ਜਸ਼ਨ ਮਨਾਇਆ। ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਤਾੜੀਆਂ ਅਤੇ ਸ਼ੋਰ ਨਾਲ ਉਸਦਾ ਸਵਾਗਤ ਕੀਤਾ। ਉਸ ਦਾ ਚੌਥਾ ਥ੍ਰੋਅ ਫਾਊਲ ਸੀ। ਭਾਰਤੀ ਸਟਾਰ ਦਾ ਪੰਜਵਾਂ ਥਰੋਅ 84.07 ਮੀਟਰ ਗਿਆ। ਇਸ ਦੇ ਨਾਲ ਹੀ, ਭਾਰਤੀ ਸਟਾਰ ਦਾ ਛੇਵਾਂ ਅਤੇ ਆਖਰੀ ਥਰੋਅ 82.22 ਮੀਟਰ ਸੀ।

ਇਹ ਉਸ ਦਾ ਲਗਾਤਾਰ ਤੀਜਾ ਖਿਤਾਬ ਹੈ। ਨੀਰਜ ਨੇ ਇਸ ਤੋਂ ਪਹਿਲਾਂ ਪੈਰਿਸ ਡਾਇਮੰਡ ਲੀਗ (20 ਜੂਨ) ਅਤੇ ਓਸਟ੍ਰਾਵਾ, ਪੋਲੈਂਡ (24 ਜੂਨ) ਵਿੱਚ ਗੋਲਡਨ ਸਪਾਈਕ ਵਿੱਚ ਖਿਤਾਬ ਜਿੱਤਿਆ ਸੀ। ਕੀਨੀਆ ਦਾ ਜੂਲੀਅਸ ਯੇਗੋ ਦੂਜੇ ਸਥਾਨ ‘ਤੇ ਰਿਹਾ। ਉਸ ਨੇ 84.51 ਮੀਟਰ ਥਰੋਅ ਸੁੱਟਿਆ। ਸ਼੍ਰੀਲੰਕਾ ਦੇ ਰੁਮੇਸ਼ ਪਥੀਰਾਗੇ (84.34 ਮੀਟਰ ਥਰੋਅ) ਤੀਜੇ ਸਥਾਨ ‘ਤੇ ਰਿਹਾ। ਭਾਰਤ ਦਾ ਸਚਿਨ ਯਾਦਵ ਚੌਥੇ ਸਥਾਨ ‘ਤੇ ਰਹੇ। ਉਸ ਨੇ 82.33 ਮੀਟਰ ਥਰੋਅ ਸੁੱਟਿਆ। ਨੀਰਜ ਨੇ JSW ਸਪੋਰਟਸ ਦੇ ਸਹਿਯੋਗ ਨਾਲ ਇਹ ਮੁਕਾਬਲਾ ਆਯੋਜਿਤ ਕੀਤਾ। ਇਸ ਨੂੰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਸਣੇ ਪੰਜਾਬ ‘ਚ ਸਵੇਰ ਤੋਂ ਕਈ ਥਾਵਾਂ ‘ਤੇ ਲਗਾਤਾਰ ਪੈ ਰਿਹਾ ਮੀਂਹ, ਜਾਰੀ ਹੋਇਆ ਅਲਰਟ
ਨੀਰਜ ਚੋਪੜਾ ਕਲਾਸਿਕ ਮੁਕਾਬਲੇ ਵਿੱਚ 12 ਜੈਵਲਿਨ ਥਰੋਅਰਾਂ ਨੇ ਹਿੱਸਾ ਲਿਆ, ਜਿਸ ਵਿੱਚ ਸੱਤ ਚੋਟੀ ਦੇ ਅੰਤਰਰਾਸ਼ਟਰੀ ਜੈਵਲਿਨ ਥਰੋਅਰ ਸ਼ਾਮਲ ਸਨ। ਚੋਪੜਾ ਸਮੇਤ ਪੰਜ ਭਾਰਤੀ ਖਿਡਾਰੀਆਂ ਨੇ ਵੀ ਇਸ ਵਿੱਚ ਚੁਣੌਤੀ ਦਿੱਤੀ। ਨੀਰਜ ਨੇ ਸਵੀਡਿਸ਼ ਪੋਲ ਵਾਲਟਰ ਅਰਮਾਂਡੋ ਡੁਪਲਾਂਟਿਸ ਅਤੇ ਕੀਨੀਆ ਦੇ ਲੰਬੀ ਦੂਰੀ ਦੇ ਦੌੜਾਕ ਕਿਪਚੋਗੇ ਕੀਨੋ ਤੋਂ ਪ੍ਰੇਰਨਾ ਲਈ ਹੈ, ਜਿਨ੍ਹਾਂ ਦੇ ਨਾਮ ‘ਤੇ ਅੰਤਰਰਾਸ਼ਟਰੀ ਟੂਰਨਾਮੈਂਟ ਹਨ – ਮੋਂਡੋ ਕਲਾਸਿਕ ਅਤੇ ਕਿਪ ਕੀਨੋ ਕਲਾਸਿਕ। ਐਨਸੀ ਕਲਾਸਿਕ ਪਹਿਲਾਂ 24 ਮਈ ਨੂੰ ਪੰਚਕੂਲਾ, ਹਰਿਆਣਾ ਵਿੱਚ ਆਯੋਜਿਤ ਕੀਤਾ ਜਾਣਾ ਸੀ ਪਰ ਅੰਤਰਰਾਸ਼ਟਰੀ ਪ੍ਰਸਾਰਕਾਂ ਦੀ ਜ਼ਰੂਰਤ ਮੁਤਾਬਕ ਰੋਸ਼ਨੀ ਦੇ ਪ੍ਰਬੰਧਾਂ ਦੀ ਘਾਟ ਕਾਰਨ ਇਸਨੂੰ ਬੰਗਲੁਰੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਕਾਰਨ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























