ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਇਲਾਕੇ ਵਿੱਚ ਇੱਕ ਅਨੋਖਾ ਵਿਆਹ ਹੋਇਆ, ਜਿਸ ਦੀ ਚਰਚਾ ਪੂਰੇ ਦੇਸ਼ ਵਿਚ ਹੋ ਰਹੀ ਹੈ। ਇਥੇ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਨਾਲ ਵਿਆਹ ਕਰਾਇਆ। ਦਰਅਸਲ ਇਹ ਵਿਆਹ ਲੋਕ ਰਿਵਾਇਤਾਂ ਤੇ ਰੀਤੀ ਰਿਵਾਜਾਂ ਦੇ ਚੱਲਦਿਆਂ ਕੀਤਾ ਗਿਆ। ਗਿਰੀਪਰ ਇਲਾਕੇ ਦੀ ਇੱਕ ਪ੍ਰਾਚੀਨ ਪਰੰਪਰਾ ਹੈ। ਹੁਣ ਇਹ ਪਰੰਪਰਾ ਸਮੇਂ ਦੇ ਨਾਲ ਅਲੋਪ ਹੋ ਗਈ ਸੀ ਪਰ ਹੁਣ ਇੱਕ ਪਰਿਵਾਰ ਨੇ ਆਪਣੇ ਦੋਵੇਂ ਪੁੱਤਰਾਂ ਦਾ ਵਿਆਹ ਇੱਕ ਹੀ ਕੁੜੀ ਨਾਲ ਕਰਕੇ ਇਸ ਪ੍ਰਾਚੀਨ ਰਿਵਾਇਤ ਨੂੰ ਮੁੜ ਸੁਰਜੀਤ ਕੀਤਾ ਹੈ।
ਦਰਅਸਲ, ਸ਼ਿਲਾਈ ਪਿੰਡ ਦੇ ਥਿੰਦੋ ਪਰਿਵਾਰ ਦੇ ਇੱਕ ਵਿਅਕਤੀ ਨੇ ਆਪਣੇ ਦੋ ਪੁੱਤਰਾਂ ਦਾ ਵਿਆਹ ਕੁਨਹਟ ਪਿੰਡ ਦੀ ਇੱਕ ਧੀ ਨਾਲ ਕਰਵਾਇਆ। ਇਹ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ। ਇਸ ਵਿਆਹ ਦੀਆਂ ਰਸਮਾਂ 12-14 ਜੁਲਾਈ ਤੱਕ ਚੱਲੀਆਂ, ਸਾਰੀਆਂ ਰਵਾਇਤੀ ਰਸਮਾਂ ਦੀ ਪਾਲਣਾ ਕੀਤੀ ਗਈ ਅਤੇ ਸਥਾਨਕ ਭਾਈਚਾਰਾ ਵੀ ਇਸ ਵਿਚ ਸ਼ਾਮਲ ਹੋਇਆ। ਵਿਆਹ ਵਾਲੇ ਦਿਨ ਦੋਵੇਂ ਲਾੜੇ ਆਪਣੀ ਦੁਲਹਨ ਨਾਲ ਸਟੇਜ ‘ਤੇ ਪਹੁੰਚੇ। ਵਿਆਹ ਦਾ ਮਾਹੌਲ ਤਿਉਹਾਰ ਵਰਗਾ ਸੀ, ਲੋਕ ਪਹਾੜੀ ਲੋਕ ਗੀਤਾਂ ‘ਤੇ ਖੁਸ਼ੀ ਨਾਲ ਨੱਚ ਰਹੇ ਸਨ, ਗਾ ਰਹੇ ਸਨ ਅਤੇ ਲਾੜੀ ਅਤੇ ਦੋਵੇਂ ਲਾੜਿਆਂ ਨੂੰ ਖੁਸ਼ਹਾਲ, ਸੰਯੁਕਤ ਵਿਆਹੁਤਾ ਜੀਵਨ ਲਈ ਦਿਲੋਂ ਆਸ਼ੀਰਵਾਦ ਦੇ ਰਹੇ ਸਨ।

ਤਿੰਨੋਂ ਨਵ-ਵਿਆਹੇ ਜੋੜੇ ਪੜ੍ਹੇ-ਲਿਖੇ ਹਨ। ਉਹ ਵੀ ਅਮੀਰ ਪਰਿਵਾਰਾਂ ਨਾਲ ਸਬੰਧਤ ਹਨ। ਇੱਕ ਲਾੜਾ ਜਲ ਸ਼ਕਤੀ ਵਿਭਾਗ ਵਿੱਚ ਹੈ। ਜਦੋਂ ਕਿ ਦੂਜਾ ਲਾੜਾ ਵਿਦੇਸ਼ ਵਿੱਚ ਕੰਮ ਕਰਦਾ ਹੈ। ਦੋਵਾਂ ਭਰਾਵਾਂ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਗਿਆ। ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਲੋਕ ਵੀ ਵਿਆਹ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, IT ਇੰਜੀਨੀਅਰ ਦੀ ਗ੍ਰਿਫ਼ਤਾਰੀ ਮਗਰੋਂ ਆਇਆ ਈਮੇਲ
ਤੁਹਾਨੂੰ ਦੱਸ ਦੇਈਏ ਕਿ ਪਹਿਲੇ ਸਮਿਆਂ ਵਿੱਚ ਉਤਰਾਖੰਡ ਵਿੱਚ ਵੀ ਸਕੇ ਭਰਾ ਇੱਕੋ ਕੁੜੀ ਨਾਲ ਵਿਆਹ ਕਰਦੇ ਸਨ। ਸਿਰਮੌਰ ਜ਼ਿਲ੍ਹੇ ਦੇ ਜੌਨਸਰ ਬਾਬਰ ਅਤੇ ਗਿਰੀਪਰ ਇਲਾਕੇ ਵਿੱਚ ਭਰਾਵਾਂ ਦਾ ਇੱਕੋ ਕੁੜੀ ਨਾਲ ਵਿਆਹ ਕਰਨ ਦੀ ਪਰੰਪਰਾ ਸੀ। ਇਸ ਦੇ ਪਿੱਛੇ ਇੱਕ ਕਾਰਨ ਸਾਂਝਾ ਪਰਿਵਾਰ ਬਣਾਈ ਰੱਖਣਾ ਸੀ। ਹਾਲਾਂਕਿ, ਸਮੇਂ ਦੇ ਨਾਲ ਇਹ ਪਰੰਪਰਾਵਾਂ ਅਲੋਪ ਹੋ ਗਈਆਂ।
ਵੀਡੀਓ ਲਈ ਕਲਿੱਕ ਕਰੋ -:
























