ਬਾਘਾਪੁਰਾਣਾ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਥੇ ਟਿੱਪਰ ਨੇ ਮੋਟਰਸਾਈਕਲ ਸਵਾਰ ਭੈਣ-ਭਰਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਭੈਣ ਦੀ ਮੌਤ ਹੋ ਗਈ, ਜਦਕਿ ਭਰਾ ਦੀ ਜਾਨ ਮਸਾਂ ਹੀ ਬਚੀ। ਮ੍ਰਿਤਕਾ ਦੀ ਪਛਾਣ ਜਯੋਤੀ ਵਜੋਂ ਹੋਈ ਹੈ, ਜੋਕਿ ਸਾਉਣ ਦਾ ਮਹੀਨਾ ਮਨਾਉਣ ਲਈ ਆਪਣੇ ਭਰਾ ਨਾਲ ਪੇਕੇ ਜਾ ਰਹੀ ਸੀ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਰਿਹਾ ਹੈ ਕਿ ਜਯੋਤੀ ਗਰਭਵਤੀ ਸੀ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੂੰ ਮੋਗਾ ਦੀ ਰਹਿਣ ਵਾਲੀ ਜੋਤੀ, ਜਿਸ ਦਾ ਵਿਆਹ ਕੋਟਕਪੂਰਾ ਵਿਚ ਹੋਇਆ ਸੀ, ਆਪਣੇ ਭਰਾ ਨਾਲ ਬਾਈਕ ਰਾਹੀਂ ਸਾਉਣ ਦਾ ਮਹੀਨਾ ਮਨਾਉਣ ਲਈ ਪੇਕੇ ਜਾ ਰਹੀ ਸੀ ਕਿ ਬਾਘਾਪੁਰਾਣਾ ਵਿਚ ਪਿੱਛੋਂ ਆ ਰਹੇ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਭਰਾ ਤਾਂ ਵਾਲ-ਵਾਲ ਬਚ ਗਿਆ ਪਰ ਜਯੋਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਲਿਆਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਾਘਾਪੁਰਾਣਾ ਦੀ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਇਸ ਹਾਦਸੇ ਨਾਲ ਪਰਿਵਾਰ ਸਦਮੇ ਵਿਚ ਹੈ। ਫਿਲਹਾਲ ਪਰਿਵਾਰ ਦਾ ਕੋਈ ਵੀ ਮੈਂਬਰ ਬੋਲਣ ਦੀ ਹਾਲਤ ਵਿੱਚ ਨਹੀਂ ਹੈ। ਪੁਲਿਸ ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਪਤਾ ਲੱਗਾ ਅਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਜ਼ਖਮੀ ਔਰਤ ਨੂੰ ਪਹਿਲਾਂ ਹੀ ਮੋਗਾ ਹਸਪਤਾਲ ਭੇਜਿਆ ਜਾ ਚੁੱਕਾ ਸੀ ਅਤੇ ਉੱਥੋਂ ਪਤਾ ਲੱਗਾ ਕਿ ਔਰਤ ਦੀ ਮੌਤ ਹੋ ਚੁੱਕੀ ਹੈ। ਔਰਤ ਦਾ ਨਾਂ ਜੋਤੀ ਹੈ ਅਤੇ ਉਹ ਮੋਗਾ ਦੀ ਰਹਿਣ ਵਾਲੀ ਹੈ ਅਤੇ ਕੋਟਕਪੂਰਾ ਉਸ ਦੇ ਸਹੁਰੇ ਘਰ ਹੈ ਅਤੇ ਉਹ ਆਪਣੇ ਸਹੁਰੇ ਘਰ ਤੋਂ ਮੋਗਾ ਜਾ ਰਹੀ ਸੀ ਕਿ ਬਾਈਕ ਦੀ ਟੱਕਰ ਟਿੱਪਰ ਨਾਲ ਹੋ ਗਈ। ਪਰਿਵਾਰ ਦੇ ਬਿਆਨਾਂ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 2 ਸਕੇ ਭਰਾਵਾਂ ਨੇ ਇੱਕੋ ਕੁੜੀ ਨਾਲ ਕਰਾਇਆ ਵਿਆਹ! ਤਿੰਨੋਂ ਜਣੇ ਪੜ੍ਹੇ-ਲਿਖੇ ਤੇ ਚੰਗੇ ਪਰਿਵਾਰਾਂ ਤੋਂ
ਵੀਡੀਓ ਲਈ ਕਲਿੱਕ ਕਰੋ -:
























