ਮੇਥੀਦਾਣੇ ਵਿੱਚ ਇੰਨੇ ਸਾਰੇ ਗੁਣ ਲੁਕੇ ਹੋਏ ਹਨ ਕਿ ਇਹ ਸਾਡੀ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸਨੂੰ ਰਸੋਈ ਵਿੱਚ ਮਸਾਲੇ ਵਜੋਂ ਵਰਤਿਆ ਜਾਂਦਾ ਹੈ। ਨਾਲ ਹੀ ਇਹ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹੈ। ਖਾਸ ਕਰਕੇ ਰਾਤ ਭਰ ਭਿੱਜੇ ਹੋਏ ਮੇਥੀਦਾਣਿਆਂ ਦਾ ਪਾਣੀ।
ਰਾਤ ਭਰ ਪਾਣੀ ਵਿੱਚ ਭਿੱਜੇ ਹੋਏ ਮੇਥੀਦਾਣੇ (ਮੇਥਰੇ) ਦਾ ਪਾਣੀ ਪੀਣ ਨਾਲ ਕਈ ਸਿਹਤ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਕਿ ਜੇ ਤੁਸੀਂ 21 ਦਿਨਾਂ ਤੱਕ ਲਗਾਤਾਰ ਇਸ ਦਾ ਪਾਣੀ ਪੀਂਦੇ ਹੋ ਤਾਂ ਤੁਹਾਡੀ ਸਿਹਤ ਨੂੰ ਕੀ ਫਾਇਦੇ ਮਿਲ ਸਕਦੇ ਹਨ।
ਭਾਰ ਘਟਾਉਣ ਵਿੱਚ ਮਦਦਗਾਰ
ਮੇਥੀਦਾਣੇ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਹੌਲੀ ਕਰਦੇ ਹਨ ਅਤੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦੇ ਹਨ। ਇਹ ਗੈਰ-ਸਿਹਤਮੰਦ ਸਨੈਕਸ ਖਾਣ ਦੀ ਇੱਛਾ ਨੂੰ ਘਟਾਉਂਦਾ ਹੈ ਅਤੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਨਾਲ ਹੀ ਮੇਥਰਿਆਂ ਦਾ ਪਾਣੀ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜੋ ਚਰਬੀ ਨੂੰ ਸਾੜਨ ਵਿੱਚ ਮਦਦ ਕਰਦਾ ਹੈ।
![]()
ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ
ਮੇਥੀਦਾਣਿਆਂ ਵਿੱਚ ਗੈਲੇਕਟੋਮੈਨਨ ਮਿਸ਼ਰਣ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ ਅਤੇ ਕਾਰਬੋਹਾਈਡਰੇਟ ਦੇ ਸੋਖਣ ਨੂੰ ਹੌਲੀ ਕਰਦਾ ਹੈ। ਟਾਈਪ-2 ਸ਼ੂਗਰ ਦੇ ਮਰੀਜ਼ ਹਰ ਰੋਜ਼ ਸਵੇਰੇ ਮੇਥੀਦਾਣੇ ਦਾ ਪਾਣੀ ਪੀਣ ਨਾਲ ਲਾਭ ਪ੍ਰਾਪਤ ਕਰ ਸਕਦੇ ਹਨ।
ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ
ਮੇਥੀਦਾਣੇ ਦਾ ਪਾਣੀ ਐਸੀਡਿਟੀ, ਕਬਜ਼ ਅਤੇ ਗੈਸ ਵਰਗੀਆਂ ਪਾਚਨ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਅਸਰਦਾਰ ਹੁੰਦਾ ਹੈ। ਇਸ ਵਿੱਚ ਮੌਜੂਦ ਫਾਈਬਰ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਿੱਚ ਮਦਦ ਕਰਦਾ ਹੈ ਅਤੇ ਅੰਤੜੀਆਂ ਨੂੰ ਸਾਫ਼ ਕਰਦਾ ਹੈ। ਜੇ ਤੁਹਾਨੂੰ ਬਦਹਜ਼ਮੀ ਜਾਂ ਪੇਟ ਦਰਦ ਹੈ, ਤਾਂ ਮੇਥੀਦਾਣੇ ਦਾ ਪਾਣੀ ਇੱਕ ਕੁਦਰਤੀ ਉਪਾਅ ਵਜੋਂ ਕੰਮ ਕਰ ਸਕਦਾ ਹੈ।
![]()
ਕੋਲੈਸਟ੍ਰੋਲ ਘਟਾਉਣ ਵਿੱਚ ਮਦਦ ਕਰਦਾ ਹੈ
ਮੇਥੀਦਾਣੇ ਵਿੱਚ ਸੈਪੋਨਿਨ ਮਿਸ਼ਰਣ ਹੁੰਦਾ ਹੈ, ਜੋ ਕੋਲੈਸਟ੍ਰੋਲ ਦੇ ਅਬਜ਼ਾਰਪਸ਼ਨ ਨੂੰ ਘਟਾਉਂਦਾ ਹੈ। ਰੋਜ਼ਾਨਾ ਮੇਥੀਦਾਣੇ ਦਾ ਪਾਣੀ ਪੀਣ ਨਾਲ ਮਾੜੇ ਕੋਲੈਸਟ੍ਰੋਲ (LDL) ਦਾ ਪੱਧਰ ਘੱਟ ਜਾਂਦਾ ਹੈ ਅਤੇ ਚੰਗੇ ਕੋਲੈਸਟ੍ਰੋਲ (HDL) ਨੂੰ ਵਧਾਉਂਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।
ਵਾਲਾਂ ਤੇ ਚਮੜੀ ਲਈ ਫਾਇਦੇਮੰਦ
ਮੇਥੀਦਾਣੇ ਦਾ ਪਾਣੀ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਮੁਹਾਸੇ ਅਤੇ ਝੁਰੜੀਆਂ ਤੋਂ ਬਚਾਉਂਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ ਅਤੇ ਚਿਹਰੇ ‘ਤੇ ਚਮਕ ਲਿਆਉਂਦਾ ਹੈ। ਇਸ ਤੋਂ ਇਲਾਵਾ ਮੇਥਰਿਆਂ ਦਾ ਪਾਣੀ ਪੀਣ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਵਾਲ ਮਜ਼ਬੂਤ ਅਤੇ ਸੰਘਣੇ ਹੁੰਦੇ ਹਨ।
ਇਹ ਵੀ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਹੁੰਚੀ ਕਾਲੀ ਮਾਤਾ ਮੰਦਰ, ਰੋਂਦੇ-ਰੋਂਦੇ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ
ਮੇਥੀ ਦਾ ਪਾਣੀ ਕਿਵੇਂ ਬਣਾਇਆ ਜਾਵੇ?
- ਇੱਕ ਚਮਚ ਮੇਥੀਦਾਣੇ (ਮੇਥਰਿਆਂ) ਨੂੰ ਰਾਤ ਭਰ ਇੱਕ ਗਲਾਸ ਪਾਣੀ ਵਿੱਚ ਭਿਓਂ ਦਿਓ।
- ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਓ।
- ਜੇਕਰ ਸੁਆਦ ਚੰਗਾ ਨਹੀਂ ਹੈ, ਤਾਂ ਤੁਸੀਂ ਇਸ ਵਿੱਚ ਸ਼ਹਿਦ ਜਾਂ ਨਿੰਬੂ ਪਾ ਸਕਦੇ ਹੋ।
- ਜੇ ਤੁਸੀਂ ਗਰਭਵਤੀ ਹੋ ਜਾਂ ਤੁਹਾਡੇ ਬਲੱਡ ਸ਼ੂਗਰ ਘੱਟ ਹੈ, ਤਾਂ ਇਸ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਪੀਓ।
ਵੀਡੀਓ ਲਈ ਕਲਿੱਕ ਕਰੋ -:
























