ਮਾਨਵ ਵਿਕਾਸ ਸੰਸਥਾਨ ਵੱਲੋਂ The Nature Conservancy (TNC) ਦੇ ਸਾਂਝੇ ਪ੍ਰਾਜੈਕਟ “ਪ੍ਰਾਣਾ” ਦੇ ਤਹਿਤ, ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ‘ਚ ਝੋਨੇ ਦੀ ਕਾਸ਼ਤ ਦੌਰਾਨ “Alternate Wetting and Drying (AWD)” ਤਕਨੀਕ ਨੂੰ ਪ੍ਰਚਾਰਿਆ ਅਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਤਕਨੀਕ ਦੇ ਤਹਿਤ ਖੇਤਾਂ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ AWD ਪਾਇਪ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਕਿਸਾਨ ਪਾਣੀ ਦੀ ਸਤ੍ਹਾ ਨੂੰ ਆਸਾਨੀ ਨਾਲ ਮਾਪ ਸਕਦੇ ਹਨ। ਹੁਣ ਤੱਕ ਲਗਭਗ 6 ਹਜ਼ਾਰ ਪਾਈਪਾਂ ਲਗਾਇਆਂ ਜਾ ਚੁਕੀਆਂ ਹਨ।
ਖੇਤੀਵਾੜੀ ਸੁਪਰਵਾਈਜ਼ਰ ਸਪਨਾ ਚੌਧਰੀ ਨੇ ਦੱਸਿਆ ਕਿ ਸੰਸਥਾ ਵੱਲੋਂ ਪ੍ਰਸਾਰਤ ਕੀਤੀ ਜਾ ਰਹੀ ਇਹ ਤਕਨੀਕ ਕਿਸਾਨਾਂ ਵਿੱਚ ਭਰਵਾਂ ਸਹਿਯੋਗ ਪ੍ਰਾਪਤ ਕਰ ਰਹੀ ਹੈ। ਇਸ ਤਕਨੀਕ ਰਾਹੀਂ ਝੋਨੇ ਵਿੱਚ 25 ਤੋਂ 30 ਫੀਸਦੀ ਤੱਕ ਪਾਣੀ ਦੀ ਬੱਚਤ ਹੋ ਰਹੀ ਹੈ ਅਤੇ ਨਾਲ ਹੀ 50 ਫੀਸਦੀ ਤੱਕ ਮੀਥੇਨ ਗੈਸ ਦੇ ਉਤਪਾਦਨ ਵਿੱਚ ਵੀ ਕਮੀ ਆ ਰਹੀ ਹੈ, ਜੋ ਕਿ ਮੌਸਮੀ ਤਬਦੀਲੀ ਰੋਕਣ ਲਈ ਮਹੱਤਵਪੂਰਨ ਕਦਮ ਹੈ। ਇਨ੍ਹਾਂ ਤੱਥਾਂ ਤੋਂ ਇਲਾਵਾ ਇਹ ਤਕਨੀਕ ਖੇਤ ਵਿੱਚ ਉੱਲੀਆਂ ਅਤੇ ਕੀੜਿਆਂ ਦੇ ਹਮਲਿਆਂ ਨੂੰ ਵੀ ਘਟਾਉਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਪੈਸਟੀਸਾਈਡ ਦੀ ਘੱਟ ਵਰਤੋਂ ਕਰਨੀ ਪੈਂਦੀ ਹੈ, ਖਰਚ ਘਟਦਾ ਹੈ ਅਤੇ ਉਤਪਾਦਨ ਦੀ ਲਾਗਤ ਵਿੱਚ ਕਮੀ ਆਉਂਦੀ ਹੈ। ਇਸ ਨਾਲ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : CM ਮਾਨ ਦਾ ਐਲਾਨ, ਪੰਜਾਬ ਬਣੇਗਾ ਸੈਮੀਕੰਡਕਟਰ ਹਬ, ਮੋਹਾਲੀ ‘ਚ ਬਣੇਗਾ ਪਾਰਕ
ਪ੍ਰਾਜੈਕਟ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਲਈ ਜ਼ਿਲ੍ਹੇ ਵਿੱਚ 25-25 ਪਿੰਡ ਚੁਣ ਕੇ ਕਲੱਸਟਰ ਬਣਾਏ ਗਏ ਹਨ, ਜਿਸ ਨਾਲ ਸਮੂਹਿਕ ਤੌਰ ‘ਤੇ ਲਾਗੂ ਕਰਨ ਦੀ ਯੋਜਨਾ ਅਸਾਨ ਹੋਈ ਹੈ। ਮਾਨਵ ਵਿਕਾਸ ਸੰਸਥਾਨ ਵੱਲੋਂ ਯੂਨੀਵਰਸਿਟੀਆਂ ਅਤੇ ਤਕਨੀਕੀ ਭਾਗੀਦਾਰਾਂ ਨਾਲ ਸਾਂਝ ਕਰਕੇ AWD ਤਕਨੀਕ ਵਿੱਚ ਨਵੀਨਤਾ ਅਤੇ ਸੁਧਾਰ ਲਿਆਂਦੇ ਜਾ ਰਹੇ ਹਨ, ਜਿਵੇਂਕਿ ਸੈਂਸਰ ਆਧਾਰਤ ਮਾਪਣ ਸਿਸਟਮਾਂ ਦੇ ਪਾਇਲਟ ਟ੍ਰਾਇਲ, ਤਾਂ ਜੋ ਕਿਸਾਨ ਪਾਣੀ ਦੀ ਰੀਅਲ ਟਾਈਮ ਰੀਡਿੰਗ ਲੈ ਸਕਣ ਅਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਇਹ ਤਕਨੀਕ ਅਪਣਾ ਸਕਣ। ਇਹ ਯਤਨ ਨ ਸਿਰਫ਼ ਖੇਤੀ ਦੀ ਕਾਰਗੁਜ਼ਾਰੀ ਨੂੰ ਸੁਧਾਰੇਗਾ, ਸਗੋਂ ਪੰਜਾਬ ਵਿਚ ਪਾਣੀ ਦੀ ਵੱਡੇ ਪੈਮਾਨੇ ਉੱਤੇ ਬੱਚਤ ਕਰਨ ਵੱਲ ਇਕ ਢਿੱਲ ਨਹੀਂ ਸਗੋਂ ਦ੍ਰਿੜ਼ ਕਦਮ ਹੈ।
ਵੀਡੀਓ ਲਈ ਕਲਿੱਕ ਕਰੋ -:
























