ਸਮਰਾਲਾ ਦੇ ਬਲਾਕ ਮਾਛੀਵਾੜਾ ਵਿੱਚ ਅਣਪਛਾਤੇ ਬੰਦਿਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਨੌਜਵਾਨ ਉੱਪਰ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਨੌਜਵਾਨ ਦਾ ਨਾਂ ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਿਸ ਦੀ ਉਮਰ ਤਕਰੀਬਨ 20 ਸਾਲ ਦੱਸੀ ਜਾ ਰਹੀ ਹੈ
ਜਾਣਕਾਰੀ ਮੁਤਾਬਕ ਪਿੰਡ ਚੱਕ ਲੋਹਟ ਵਿਖੇ ਸਵੇਰ ਵੇਲੇ ਇਕ ਘਰ ‘ਚ ਚਾਰ ਅਸਲਾਧਾਰੀ ਅਣਪਛਾਤੇ ਹਮਲਾਵਰਾਂ ਦਾਖਲ ਹੋ ਗਏ ਤੇ ਨੌਜਵਾਨ ਜਸਪ੍ਰੀਤ ਸਿੰਘ ‘ਤੇ ਪੰਜ ਤੋਂ ਛੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿਚ 20 ਸਾਲਾਂ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਰੋਪੜ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਖੰਨਾ : ਸੜਕ ਪਾਰ ਕਰਦਿਆਂ 26 ਸਾਲਾਂ ਟ੍ਰੇਨੀ ਮਹਿਲਾ ਡਾਕਟਰ ਨੂੰ ਕਾਰ ਨੇ ਮਾਰੀ ਟੱ/ਕਰ, ਥਾਂ ‘ਤੇ ਮੌ/ਤ
ਜ਼ਖਮੀ ਨੌਜਵਾਨ ਦੀ ਭੈਣ ਨੇ ਦੱਸਿਆ ਕਿ ਮੈਂ ਬਾਹਰ ਸੀ। ਗੱਡੀ ਵਿਚੋਂ ਤਿੰਨ-ਚਾਰ ਜਣੇ ਨਿਕਲੇ। ਮੈਂ ਘਰ ਦੇ ਦਰਵਾਜ਼ੇ ਵਿਚੋਂ ਵੇਖਿਆ ਕਿ ਉਨ੍ਹਾਂ ਦੇ ਹੱਥਾਂ ਵਿਚ ਪਿਸਤੌਲਾਂ ਸੀ। ਉਸ ਨੇ ਕਿਹਾ ਕਿ ਮੇਰਾ ਭਰਾ ਬਾਹਰ ਨੂੰ ਨਿਕਲਣ ਲੱਗਾ ਤਾਂ ਮੈਂ ਉਸ ਨੂੰ ਅੰਦਰ ਭੇਜ ਦਿੱਤਾ। ਉਨ੍ਹਾਂ ਨੇ ਦਰਵਾਜ਼ਾ ਭੰਨ੍ਹਿਆ ਤੇ ਅੰਦਰ ਦਾਖਲ ਹੋ ਗਏ। ਅਸੀਂ ਉਸ ਦੇ ਅੱਗੇ ਖੜ੍ਹੇ ਹੋਏ ਕਿ ਉਸ ਦੇ ਗੋਲੀ ਨਾ ਲੱਗੇ ਪਰ ਉਹ ਉਸ ਨੂੰ ਹੀ ਗੋਲੀਆਂ ਮਾਰ ਕੇ ਗਏ। ਇਹ ਸਾਰੀ ਘਟਨਾ ਕਰੀਬ 9.30 ਵਜੇ ਵਾਪਰੀ।
ਵੀਡੀਓ ਲਈ ਕਲਿੱਕ ਕਰੋ -:
























