ਬੀਤੇ ਦਿਨ ਲੇਹ ਲਦਾਖ ਵਿਚ ਲੈਂਡਸਲਾਈਡ ਹੋਣ ਕਾਰਨ ਸ਼ਹੀਦ ਹੋਏ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਸ਼ੇਰਪੁਰ ਪਹੁੰਚੀ, ਜਿਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਪਠਾਨਕੋਟ ਦੇ ਕਰਨਲ ਭਾਨੂ ਪ੍ਰਤਾਪ ਸਿੰਘ ਤੇ ਗੁਰਦਾਸਪੁਰ ਦੇ ਲਾਂਸ ਨਾਇਕ ਦਲਜੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਲੈਂਡਸਲਾਈਡ ਹੋ ਗਿਆ। ਇੱਕ ਵੱਡਾ ਪੱਥਰ ਆ ਕੇ ਗੱਡੀ ਉਪਰ ਡਿੱਗਿਆ, ਜਿਸ ਦੇ ਚੱਲਦਿਆਂ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਤੇ ਲਾਂਸ ਨਾਇਕ ਦਲਜੀਤ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਲਿਆ।

ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਪਰਿਵਾਰ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਹੀ ਭਰਾ ਭੈਣਾਂ ਤੋਂ ਵਿਛੜ ਗਿਆ ਤੇ ਉਸ ਦੀਆਂ ਭੈਣਾਂ ਨੇ ਆਖਰੀ ਵਾਰ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਉਸ ਨੂੰ ਵਿਦਾ ਕੀਤਾ।

ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਪਿੰਡ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਥੇ ਪਿੰਡ ਦਾ ਇੱਕ-ਇੱਕ ਬੰਦਾ ਰੋ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਦਲਜੀਤ ਸਿੰਘ ਨੇ 15 ਅਗਸਤ ਨੂੰ ਛੁੱਟੀ ‘ਤੇ ਆਉਣਾ ਸੀ। ਉਸ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਮਿਸਤਰੀ ਲੱਭ ਰੱਖੋ ਆ ਕੇ ਘਰ ਦਾ ਕੰਮ ਕਰਵਾਵਾਂਗਾ ਤੇ ਕੋਠੀ ਬਣਵਾਵਾਂਗਾ।
ਇਹ ਵੀ ਪੜ੍ਹੋ : ਸੁਨਾਮ ਵਾਸੀਆਂ ਨੂੰ CM ਮਾਨ ਨੇ ਦਿੱਤੀ ਵੱਡੀ ਸੌਗਾਤ, ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਹਾਲ ਵਿਚ ਉਹ ਪਿੰਡ ਪਹੁੰਚੇਗਾ। ਇਥੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਵੱਡੇ ਪੁੱਤਰ ਲਈ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























