ਯੂਪੀ ਦੇ ਗੋਂਡਾ ਵਿਚ ਤੇਜ਼ ਰਫਤਾਰ ਬੋਲੈਰੋ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 3 ਭਰਾਵਾਂ ਦੇ ਪਰਿਵਾਰ ਦੇ 9 ਲੋਕ ਸਨ ਜਦੋਂ ਕਿ 2 ਉਨ੍ਹਾਂ ਦੇ ਗੁਆਂਢੀ ਸੀ। ਛੋਟੇ ਭਰਾ ਦਾ ਪੂਰਾ ਪਰਿਵਾਰ ਖਤਮ ਹੋ ਗਿਆ। ਡਰਾਈਵਰ ਸਣੇ 4 ਲੋਕ ਬਚ ਗਏ। ਇਸ ਤੋਂ ਇਲਾਵਾ 10 ਸਾਲ ਦੀ ਬੱਚੀ ਲਾਪਤਾ ਹੋ ਗਈ।
ਬਲੈਰੋ ਸਵਾਰ 16 ਲੋਕ ਜਲ ਚੜ੍ਹਾਉਣ ਪ੍ਰਿਥਵੀਨਾਥ ਮੰਦਰ ਜਾ ਰਹੇ ਸਨ। ਸਾਰੇ ਗੋਂਡਾ ਦੇ ਮੋਤੀਗੰਜ ਥਾਣਾ ਦੇ ਸੀਹਾ ਪਿੰਡ ਦੇ ਰਹਿਣ ਵਾਲੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਨਹਿਰ ਵਿਚ ਡਿੱਗਣ ਦੇ ਬਾਅਦ ਇਕ ਵੀ ਸ਼ਖਸ ਬਾਹਰ ਨਹੀਂ ਨਿਕਲ ਸਕਿਆ। ਮੀਂਹ ਦੇ ਚੱਲਦੇ ਨਹਿਰ ਵਿਚ ਬਹੁਤ ਪਾਣੀ ਭਰ ਗਿਆ। ਨਹਿਰ ਵਿਚ ਡਿੱਗਦੇ ਹੀ ਗੱਡੀ ਪੂਰੀ ਤਰ੍ਹਾਂ ਤੋਂ ਡੁੱਬ ਗਈ। ਉਸ ਦੇ ਗੇਟ ਲਾਕ ਹੋ ਗਏ ਤੇ ਅੰਦਰ ਬੈਠੇ ਲੋਕ ਚੀਕਾਂ ਮਾਰਦੇ ਰਹੇ ਤੇ ਤੜਫ-ਤੜਫ ਕੇ ਉਨ੍ਹਾਂ ਦੀ ਮੌਤ ਹੋ ਗਈ।
ਗੱਡੀ ਨਹਿਰ ਦੇ ਕਿਨਾਰੇ ਬਣੀ ਸੜਕ ਤੋਂ ਲੰਘ ਰਹੀ ਸੀ। ਨਹਿਰ ਲੰਘ ਕੇ ਜਾਣਾ ਸੀ। ਪੁਲੀਆ ਕੋਲ ਅਚਾਨਕ ਡਰਾਈਵਰ ਨੇ ਬ੍ਰੇਕ ਮਾਰਿਆ। ਤੇਜ਼ ਰਫਤਾਰ ਤੇ ਮੀਂਹ ਕਾਰਨ ਗੱਡੀ ਬੇਕਾਬੂ ਹੋ ਕੇ ਨਹਿਰ ਵਿਚ ਡਿੱਗਣ ਲੱਗੀ। ਡਰਾਈਵਰ ਨੇ ਗੇਟ ਖੋਲ੍ਹ ਕੇ ਛਾਲ ਮਾਰ ਦਿੱਤੀ। ਅੱਗੇ ਦੀ ਸੀਟ ਵਿਚ ਬੈਠੇ 2 ਲੋਕ ਵੀ ਬਾਹਰ ਆ ਗਏ। ਝਟਕੇ ਨਾਲ ਉਹ ਵੀ ਡਰਾਈਵਰ ਸਾਈਡ ਦੇ ਗੇਟ ਤੋਂ ਬੱਚੀ ਵੀ ਬਾਹਰ ਆ ਗਈ। ਇਸ ਦੇ ਬਾਅਦ ਬੋਲੈਰੋ ਨਹਿਰ ਵਿਚ ਡਿੱਗ ਗਈ।
ਜਿਥੇ ਹਾਦਸਾ ਹੋਇਆ ਉਥੇ ਆਸ-ਪਾਸ ਦੇ ਲੋਕਾਂ ਨੇ ਬੋਲੈਰੋ ਨਹਿਰ ਵਿਚ ਡਿੱਗਦੀ ਦੇਖ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੇਟ ਨਹੀਂ ਖੋਲ੍ਹ ਸਕੇ। ਰੱਸੀ ਬੰਨ੍ਹ ਕੇ ਬੋਲੈਰੋ ਨੂੰ ਕਿਨਾਰੇ ਤੱਕ ਲਿਆਏ ਉਦੋਂ ਜਾ ਕੇ ਗੱਡੀ ਦਾ ਕੁਝ ਹਿੱਸਾ ਬਾਹਰ ਆਇਆ। ਖਿੜਕੀ ਦਾ ਸ਼ੀਸ਼ਾ ਤੋੜ ਕੇ ਇਕ-ਇਕ ਨੂੰ ਬਾਹਰ ਕੱਢਿਆ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ :‘ਆਪ’ ਪੰਜਾਬ ਨੇ ਵਪਾਰ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ, ਅਨਿਲ ਠਾਕੁਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਮ੍ਰਿਤਕਾਂ ਵਿਚ 6 ਮਹਿਲਾਵਾਂ, 2 ਪੁਰਸ਼ ਤੇ 3 ਬੱਚੇ ਹਨ। ਮ੍ਰਿਤਕਾਂ ਵਿਚ ਸੀਹਾ ਪਿੰਡ ਵਾਸੀ ਪ੍ਰਹਿਲਾਦ ਦੀ ਪਤਨੀ ਬੀਨਾ, ਦੋ ਧੀਆਂ ਕਾਜਲ, ਮਹਿਕ ਉਰਫ ਰਿੰਕੀ, ਪ੍ਰਹਿਲਾਦ ਦੇ ਭਰਾ ਰਾਮਕਰਨ, ਰਾਮਕਰਨ ਦੀ ਪਤਨੀ ਅਨਸੁਈਆ, ਪੁੱਤਰ ਸ਼ੁੱਭ, ਧੀ ਸੌਮਿਆ, ਪ੍ਰਹਿਲਾਦ ਦੇ ਸਭ ਤੋ ਛੋਟੇ ਭਰਾ ਰਾਮਸਰੂਪ ਦੀ ਪਤਨੀ ਦੁਰਗੇਸ਼ ਨੰਦਿਨੀ, ਮੁੰਡਾ ਅਮਿਤ ਸ਼ਾਮਲ ਹੈ। ਦੂਜੇ ਪਾਸੇ ਰਾਮਰੂਪ ਦੀ ਲਾਪਤਾ ਬੇਟੀ ਰਚਨਾ ਦੀ ਮ੍ਰਿਤਕ ਦੇਹ ਘਟਨਾ ਵਾਲੀ ਥਾਂ ਤੋਂ 8 ਕਿਲੋਮੀਟਰ ਦੂਰ ਮਿਲੀ। ਇਸ ਤੋਂ ਇਲਾਵਾ ਪ੍ਰਹਿਲਾਦ ਦੇ ਗੁਆਂਢੀ ਰਾਮਲਲਨ ਵਰਮਾ ਦੀ ਪਤਨੀ ਸੰਜੂ ਤੇ ਭੈਣ ਗੁੜੀਆ ਉਰਫ ਅੰਜੂ ਦੀ ਵੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























