ਹੁਣ ਬੁਢਲਾਡਾ ਬਲਾਕ ਦੇ ਸੈਦੇਵਾਲਾ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਪਿੰਡ ਦੇ ਮੁੰਡੇ-ਕੁੜੀ ਆਪਸ ਵਿਚ ਵਿਆਹ ਕਰਾਉਣਗੇ ਹੋਣ ਯਾਨੀ ਲਵ ਮੈਰਿਜ ਕਰਾਉਣਗੇ ਤਾਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਚਾਇਤ ਨੇ ਜਨਰਲ ਕਮੇਟੀ ਵੱਲੋਂ ਕਈ ਹੋਰ ਮਤੇ ਵੀ ਪਾਸ ਕੀਤੇ ਹਨ, ਜਿਸ ਵਿੱਚ ਪਿੰਡ ਵਿੱਚ ਕਿਸੇ ਦੀ ਮੌਤ ‘ਤੇ ਮਠਿਆਈ ਨਹੀਂ ਵਰਤਾਈ ਜਾਵੇਗੀ।

ਜੇ ਪਿੰਡ ਦਾ ਕੋਈ ਵਿਅਕਤੀ ਨਸ਼ਾ ਤਸਕਰੀ ਜਾਂ ਚੋਰੀ ਵਿੱਚ ਸ਼ਾਮਲ ਹੈ ਤਾਂ ਕੋਈ ਵੀ ਉਸ ਦਾ ਸਮਰਥਨ ਨਹੀਂ ਕਰੇਗਾ। ਪਿੰਡ ਵਿੱਚ ਕੋਈ ਵੀ ਟਰੈਕਟਰ ਆਦਿ ‘ਤੇ ਉੱਚੀ ਆਵਾਜ਼ ਵਿੱਚ ਗੀਤ ਨਹੀਂ ਵਜਾਏਗਾ, ਜੇ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜੇਕਰ ਪੰਚਾਇਤ ਵੱਲੋਂ ਘਰ ਦੇ ਸਾਹਮਣੇ ਲੋੜ ਤੋਂ ਵੱਧ ਰੈਂਪ ਬਣਾਇਆ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਕਰਕੇ ਇਸਨੂੰ ਹਟਾ ਦਿੱਤਾ ਜਾਵੇਗਾ। ਪਿੰਡ ਵਿੱਚ ਖੁਸਰਿਆਂ ਨੂੰ ਬੱਚੇ ਦੇ ਜਨਮ ਅਤੇ ਵਿਆਹ ਲਈ ਸਿਰਫ 1100 ਜਾਂ 2100 ਰੁਪਏ ਦਿੱਤੇ ਜਾਣਗੇ। ਖੁਸ਼ੀ ਦੇ ਸਮੇਂ ਡੀਜੇ ਰਾਤ 10 ਵਜੇ ਤੱਕ ਬੰਦ ਕਰ ਦਿੱਤਾ ਜਾਵੇਗਾ ਅਤੇ ਰਾਤ 10 ਵਜੇ ਤੋਂ ਬਾਅਦ ਪਿੰਡ ਚੌਪਾਲ ਵਿੱਚ ਬੈਠਣ ਦੀ ਮਨਾਹੀ ਹੋਵੇਗੀ।
ਇਹ ਵੀ ਪੜ੍ਹੋ : ਰਾਤੋ-ਰਾਤ ਅਰਬਪਤੀ ਬਣਿਆ ਨੌਜਵਾਨ, ਮ੍ਰਿਤਕ ਮਾਂ ਦੇ ਖਾਤੇ ‘ਚ ਆਏ 1 ਅਰਬ ਤੋਂ ਵੱਧ ਰੁਪਏ
ਦੱਸ ਦੇਈਏ ਕਿ ਪੰਜਾਬ ਦੀਆਂ ਬਹੁਤ ਸਾਰੇ ਪਿੰਡਾਂ ਵਿਚ ਅਜਿਹੇ ਮਤੇ ਪਾਸ ਕੀਤੇ ਗਏ ਹਨ, ਜਿਸ ਵਿਚ ਇੱਕੋ ਪਿੰਡ ਦੇ ਮੰਡੇ-ਕੁੜੀ ਵੱਲੋਂ ਵਿਆਹ ਕਰਾਉਣ ‘ਤੇ ਸਖਤੀ ਵਰਤੀ ਗਈ ਹੈ। ਹਾਲ ਹੀ ਵਿਚ ਮੋਹਾਲੀ ਜ਼ਿਲ੍ਹੇ ਵਿੱਚ, ਪੰਚਾਇਤ ਨੇ ਇੱਕ ਮੁੰਡੇ-ਕੁੜੀ ਦੀ ਲਵ ਮੈਰਿਜ ‘ਤੇ ਸਖ਼ਤ ਫੈਸਲਾ ਲਿਆ ਹੈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇ ਕੋਈ ਮੁੰਡਾ ਜਾਂ ਕੁੜੀ ਘਰੋਂ ਭੱਜ ਕੇ ਵਿਆਹ ਕਰਵਾਉਂਦਾ ਹੈ ਜਾਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਅਦਾਲਤ ਵਿੱਚ ਵਿਆਹ ਕਰਵਾਉਂਦਾ ਹੈ, ਤਾਂ ਉਨ੍ਹਾਂ ਨੂੰ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ। ਉਨ੍ਹਾਂ ਨੂੰ ਪਿੰਡ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























