ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 15 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਖਰਾਬ ਮੌਸਮ ਕਾਰਨ ਅਸਥਾਈ ਤੌਰ ‘ਤੇ ਇਸ ਯਾਤਰਾ ‘ਤੇ ਰੋਕ ਲਗਾ ਦਿੱਤੀ ਗਈ ਹੈ। ਚਮੋਲੀ ‘ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਟ੍ਰੈਕਿੰਗ ਰੂਟ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮਗਰੋਂ ਦੇਹਰਾਦੂਨ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਮੌਸਮ ਵਿਭਾਗ ਵੱਲੋਂ ਚਮੋਲੀ ਜ਼ਿਲ੍ਹੇ ਵਿੱਚ ਅਗਲੇ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਕਾਰਨ ਸਾਰੇ ਟ੍ਰੈਕਿੰਗ ਰੂਟਾਂ ‘ਤੇ 15 ਅਗਸਤ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਰਨ ਸੋਮਵਾਰ ਨੂੰ ਵਿਸ਼ਵ ਧਰੋਹਰ ਫੁੱਲਾਂ ਦੀ ਘਾਟੀ ਸੈਲਾਨੀਆਂ ਲਈ ਬੰਦਰੱਖੀ ਗਈ। ਨਾਲ ਹੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਬੰਦ ਰਖੀ ਗਈ ਜਿਸ ਦੇ ਚੱਲਦੇ ਘਾਂਗਰੀਆ ਵਿਚ ਵੱਡੀ ਗਿਣਤੀ ਵਿਚ ਯਾਤਰੀ ਤੇ ਸੈਲਾਨੀ ਰੁਕੇ ਹੋਏ ਹਨ।

ਮੌਸਮ ਵਿਭਾਗ ਨੇ ਐਤਵਾਰ ਨੂੰ ਚਿਤਾਵਨੀ ਜਾਰੀ ਕੀਤੀ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ 15 ਅਗਸਤ ਤੱਕ ਟ੍ਰੈਕਿੰਗ ਰੂਟਾਂ ਨੂੰ ਬੰਦ ਕਰ ਦਿੱਤਾ ਹੈ। ਹੁਣ ਸੈਲਾਨੀਆਂ ਨੂੰ ਫੁੱਲਾਂ ਦੀ ਘਾਟੀ ਜਾਣ ਲਈ ਲੰਮਾ ਸਮਾਂ ਉਡੀਕ ਕਰਨੀ ਪਵੇਗੀ। ਨਾਲ ਹੀ ਸੋਮਵਾਰ ਨੂੰ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਵੀ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ : ‘8 ਹਫਤਿਆਂ ਅੰਦਰ ਫੜੋ ਸਾਰੇ ਅਵਾਰਾ ਕੁੱਤੇ, ਰੁਕਾਵਟ ਪਾਉਣ ਵਾਲੇ ‘ਤੇ ਕਾਰਵਾਈ ਕਰੋ’, SC ਨੇ ਦਿੱਤੇ ਵੱਡੇ ਹੁਕਮ
ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਦੀ ਯਾਤਰਾ ‘ਤੇ ਪਾਬੰਦੀ ਕਾਰਨ ਲਗਭਗ 300 ਯਾਤਰੀ ਅਤੇ ਸੈਲਾਨੀ ਘੰਗਰੀਆ ਵਿੱਚ ਫਸੇ ਹੋਏ ਹਨ। ਇਸ ਦੇ ਨਾਲ ਹੀ ਜਯੋਤੀਰਮਠ ਦੇ ਐਸਡੀਐਮ ਚੰਦਰਸ਼ੇਖਰ ਵਸ਼ਿਸ਼ਟ ਨੇ ਕਿਹਾ ਕਿ ਫੁੱਲਾਂ ਦੀ ਘਾਟੀ 15 ਅਗਸਤ ਤੱਕ ਬੰਦ ਰਹੇਗੀ। ਹੇਮਕੁੰਟ ਸਾਹਿਬ ਦੀ ਯਾਤਰਾ ਸੋਮਵਾਰ ਨੂੰ ਬੰਦ ਕਰ ਦਿੱਤੀ ਗਈ ਸੀ।
ਹੁਣ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਯਾਤਰਾ ਬਾਰੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯਾਤਰਾ ਅਤੇ ਟ੍ਰੈਕਿੰਗ ‘ਤੇ ਪਾਬੰਦੀ ਕਾਰਨ ਗੋਵਿੰਦਘਾਟ ਅਤੇ ਘੰਗਰੀਆ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਅਤੇ ਸੈਲਾਨੀ ਫਸੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























