ਅੰਮ੍ਰਿਤਸਰ ਵਿੱਚ ਅੱਜ ਬੁੱਧਵਾਰ ਨੂੰ ਇੱਕ ਪਲਾਸਟਿਕ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਫੋਕਲ ਪੁਆਇੰਟ ਇਲਾਕੇ ਵਿੱਚ ਵਾਪਰੀ। ਅੱਗ ਸਵੇਰੇ 6 ਵਜੇ ਲੱਗੀ ਅਤੇ ਦੁਪਹਿਰ 3 ਵਜੇ ਦੇ ਕਰੀਬ ਇਸ ‘ਤੇ ਕਾਬੂ ਪਾਇਆ ਗਿਆ। ਫਿਰ ਵੀ ਕੁਝ ਥਾਵਾਂ ਤੋਂ ਚੰਗਿਆੜੀਆਂ ਉੱਠ ਰਹੀਆਂ ਸਨ।
ਇਹ ਫੈਕਟਰੀ ਪੀਕੇ ਇੰਡਸਟਰੀ ਦੇ ਨਾਮ ਹੇਠ ਚੱਲ ਰਹੀ ਇਹ ਫੈਕਟਰੀ ਰਾਕੇਸ਼ ਕੁਮਾਰ ਦੀ ਹੈ। ਫੈਕਟਰੀ ਮਾਲਕ ਨੂੰ ਸਵੇਰੇ 6 ਵਜੇ ਦੇ ਕਰੀਬ ਉੱਥੇ ਮੌਜੂਦ ਲੋਕਾਂ ਤੋਂ ਜਾਣਕਾਰੀ ਮਿਲੀ ਅਤੇ ਫਿਰ ਉਨ੍ਹਾਂ ਨੇ ਨਿਊ ਫੋਕਲ ਪੁਆਇੰਟ ਦੇ ਮੁਖੀ ਧੀਰਜ ਕਾਕੜੀਆ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।
ਜਾਣਕਾਰੀ ਮੁਤਾਬਕ ਫੈਕਟਰੀ ਦੇ ਦੋ ਗੇਟ ਸਨ, ਜਿਨ੍ਹਾਂ ਵਿੱਚੋਂ ਇੱਕ ਬੰਦ ਸੀ ਜਿਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਸ ਨੂੰ ਦੋ ਫੈਕਟਰੀਆਂ ਵਿੱਚ ਲੱਗੀ ਅੱਗ ਮੰਨ ਰਹੇ ਸਨ, ਪਰ ਇਹ ਸਿਰਫ਼ ਇੱਕ ਇੰਡਸਟਰੀ ਸੀ।
ਇਹ ਵੀ ਪੜ੍ਹੋ : Toll Plaza ਤੋਂ ਰੋਜ਼ਾਨਾ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ, ਸ਼ੁਰੂ ਹੋ ਰਿਹਾ Annual Pass, ਹੋਵੇਗੀ ਬੱਚਤ
ਫੈਕਟਰੀ ਵਿਚ ਪਲਾਸਟਿਕ ਦੀਆਂ ਚੀਜ਼ਾਂ ਬਣਦੀਆਂ ਹਨ। ਪਲਾਸਿਟਕ ਹੋਣ ਕਰਕੇ ਅੱਗ ਜ਼ਿਆਦਾ ਭੜਕ ਗਈ ਤੇ ਅੰਦਰ ਪਿਆ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਅੱਗ ਬੁਝਾਉਣ ਲਈ ਰੁਕ-ਰੁਕ ਕੇ ਕੈਮੀਕਲ ਛਿੜਕਿਆ ਕੀਤਾ ਗਿਆ, ਜਿਸ ਨਾਲ ਅੱਗ ਬੁਝਾਉਣ ਵਿੱਚ ਮਦਦ ਮਿਲੀ।
ਵੀਡੀਓ ਲਈ ਕਲਿੱਕ ਕਰੋ -:
























