ਪਿਛਲੇ ਦਿਨਾਂ ਦੇ ‘ਚ ਫਰੀਦਕੋਟ ਵਿੱਚ ਚੋਰਾਂ ਦਾ ਆਂਤਕ ਸੀ। ਲਗਾਤਾਰ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਲੱਖਾਂ ਦਾ ਸਮਾਨ ਚੋਰੀ ਕੀਤਾ ਗਿਆ ਸੀ ਅਤੇ ਹੁਣ ਫਰੀਦਕੋਟ ਪੁਲਿਸ ਵੱਲੋਂ ਦੁਕਾਨਾ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਇੱਕ ਵੱਡੇ ਚੋਰ ਗਿਰੋਹ ‘ਚ ਸ਼ਾਮਿਲ 08 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮਨਵਿੰਦਰ ਬੀਰ ਸਿੰਘ ਐਸ.ਪੀ(ਸਥਾਨਿਕ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਜਾਣਕਾਰੀ ਦਿੰਦਿਆਂ ਹੋਇਆਂ ਐਸਪੀ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿਗ੍ਰਿਫਤਾਰ ਕੀਤੇ 8 ਦੋਸ਼ੀ ਫਿਰੋਜਪੁਰ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹਨ। ਪੁਲਿਸ ਪਾਰਟੀ ਵੱਲੋ ਦੋਸ਼ੀਆਂ ਪਾਸੋ 03 ਇੰਨਵਰਟਰ ਬੈਟਰੀ, 01 ਇੰਨਵਰਟਰ, 01 ਏ.ਸੀ ਸਮੇਤ ਸਟੈਪਲਾਈਜਰ, 02 ਐਲ.ਈ.ਡੀ, 01 ਸਕਾਰਪੀਓ ਕਾਰ ਅਤੇ 01 ਇਨੋਵਾ ਕਾਰ ਅਤੇ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਿਕ, 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਅਣਪਛਾਤੇ ਚੋਰ ਗਿਰੋਹ ਵੱਲੋਂ ਸੇਠੀਆ ਵਾਲਾ ਮੁਹੱਲਾ ਫਰੀਦਕੋਟ ਵਿੱਚ 02 ਦੁਕਾਨਾ ਦੇ ਸ਼ਟਰ ਤੋੜ ਕੇ ਅੰਦਰ ਪਿਆ ਸਮਾਨ ਅਤੇ ਨਕਦੀ ਚੋਰੀ ਕੀਤੀ ਗਈ ਸੀ। ਜਿਸ ਵਿੱਚ ਸ਼ੇਖ ਫਰੀਦ ਮੈਡੀਕਲ ਸਟੋਰ ਵਿੱਚੋ 01 ਇੰਨਵਰਟਰ ਸਮੇਤ ਬੈਟਰਾ, ਡੀ.ਵੀ.ਆਰ. 01 ਆਈ ਫੋਨ, 35 ਹਜਾਰ ਰੁਪੈ ਅਤੇ ਗਨਪਤੀ ਪ੍ਰੋਪਰਟੀ ਐਡਵਾਈਜਰ ਵਿੱਚੋ 01 ਐਲ.ਈ.ਡੀ ਅਤੇ 15 ਹਜਾਰ ਰੁਪਏ ਚੋਰੀ ਕੀਤੇ ਗਏ ਸਨ। ਫਰੀਦਕੋਟ ਅਤੇ ਸੀ.ਆਈ.ਏ ਸਟਾਫ ਫਰੀਦਕੋਟ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਬਣਾਈਆਂ ਗਈਆਂ। ਜਿਹਨਾਂ ਵੱਲੋ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਗਈ।
ਜਿਸ ਉਪਰੰਤ ਕੇਸ ਦੀ ਜਾਚ ਦੌਰਾਨ ਇਹ ਇੰਨਪੁੰਟ ਮਿਲੀ ਕਿ ਇੱਕ ਸਰਗਰਮ ਚੋਰ ਗਿਰੋਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ। ਜਿਸ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ, ਫਰੀਦਕੋਟ ਪੁਲਿਸ ਦੀਆਂ ਖਾਸ ਟੀਮਾਂ ਨੇ ਛਾਪੇਮਾਰੀ ਸ਼ੁਰੂ ਕੀਤੀ ਅਤੇ ਇਸ ਗਿਰੋਹ ਦੇ ਚੋਰ ਨੂੰ ਕਾਬੂ ਕੀਤਾ ਗਿਆ। ਇਹ ਰਾਤ ਨੂੰ ਦਾਣਾ ਮੰਡੀ ਫਰੀਦਕੋਟ ਵਿੱਚੋ ਉਸ ਸਮੇ ਗ੍ਰਿਫਤਾਰ ਕੀਤਾ ਜਦ ਇਹ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਕਿਸੇ ਚੋਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਸ ਦੇ ਨਾਲ ਹੀ ਗ੍ਰਿਫਤਾਰ ਦੋਸ਼ੀਆ ਦੀ ਪੁੱਛਗਿੱਛ ਦੇ ਅਧਾਰ ਤੇ ਇਹਨਾ ਦੇ 03 ਹੋਰ ਸਾਥੀਆਂ ਅਕਾਸ਼ ਉਰਫ ਰਾਜੂ, ਅਮਰੀਕ ਸਿੰਘ ਉਰਫ ਅਮਰੀਕਾ ਅਤੇ ਲਵਪ੍ਰੀਤ ਸਿੰਘ ਨੂੰ ਫਰੀਦਕੋਟ ਤੋ ਫਿਰੋਜਪੁਰ ਰੋਡ ਪਰ ਅਬਨੂਰ ਕਾਲਜ ਨਜਦੀਕ ਪੁੱਲ ਸੂਆ ਪਾਸੋ 01 ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਐਸ.ਪੀ(ਸਥਾਨਿਕ) ਫਰੀਦਕੋਟ ਨੇ ਦੱਸਿਆਕਿ ਇਹਨਾ ਵਿੱਚੋ ਗ੍ਰਿਫਤਾਰ ਵਿਅਕਤੀ ਅਮਰੀਕ ਸਿੰਘ ਉਰਫ ਅਮਰੀਕਾ ਜੋ ਕਿ ਕਬਾੜ ਹੋਈਆ ਗੱਡੀਆਂ ਨੂੰ ਨਸ਼ਟ ਕਰਨ ਦਾ ਕੰਮ ਕਰਦਾ ਹੈ। ਜਿਸ ਵੱਲੋਂ ਇਸ ਗਿਰੋਹ ਨੂੰ ਕਬਾੜ ਲਈ ਆਈਆਂ ਹੋਈਆਂ ਕਾਰਾਂ ਚੋਰੀ ਦੀਆਂ ਵਾਰਦਾਤਾਂ ਕਰਨ ਲਈ ਮੁਹੱਇਆ ਕਰਵਾਈਆਂ ਜਾਦੀਆਂ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਸ ਨੂੰ ਵਾਪਿਸ ਦੇ ਦਿੱਤੀਆਂ ਜਾਦੀਆਂ ਸਨ। ਦੋਸ਼ੀ ਅਮਰੀਕ ਸਿੰਘ ਉਰਫ ਅਮਰੀਕਾ ਦੇ ਖਿਲਾਫ ਪਹਿਲਾ ਵੀ ਚੋਰੀ ਦੀਆਂ ਵਾਰਦਾਤਾ ਸਬੰਧੀ ਕੁੱਲ 05 ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਸ਼ਹਿਰ ਅੰਦਰ ਹੋਰ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਸੀ, ਜਿਸਨੂੰ ਕਿ ਫਰੀਦਕੋਟ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ‘ਯੁੱ/ਧ ਨ.ਸ਼ਿ/ਆਂ ਵਿਰੁੱਧ’ ਤਹਿਤ ਥਾਣਾ ਘਰਿੰਡਾ ਪੁਲਿਸ ਨੂੰ ਮਿਲੀ ਸਫਲਤਾ, ਹੈ.ਰੋਇ/ਨ ਸਣੇ ਨ/ਸ਼ਾ ਤਸਕਰ ਕੀਤਾ ਗ੍ਰਿਫਤਾਰ
ਇਸ ਤੋ ਇਲਾਵਾ ਪੁਲਿਸ ਟੀਮਾਂ ਵੱਲੋਂ ਇਹਨਾ ਪਾਸੋ ਮਿਤੀ 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨੂੰ ਦੁਕਾਨਾ ਵਿੱਚੋ ਚੋਰੀ ਕੀਤਾ ਗਿਆ ਸਮਾਨ ਅਤੇ ਚੋਰੀ ਦੀ ਵਾਰਦਾਤ ਦੌਰਾਨ ਵਰਤੀ ਗਈ 01 ਇਨੋਵਾ ਕਾਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਤੋ ਇਲਾਵਾ ਹੋਰ ਜਾਚ ਜਾਰੀ ਹੈ ਅਤੇ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਐਸ.ਪੀ (ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਜਾਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦੇ ਮੈਬਰ ਵੱਖ-ਵੱਖ ਜਿਲਿਆ ਅੰਦਰ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਹਨਾ ਦੇ ਖਿਲਾਫ ਵੱਖ-ਵੱਖ ਜਿਲਿਆ ਅੰਦਰ ਚੋਰੀਆਂ, ਡਿਕੈਤੀ ਦੀ ਤਿਆਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 26 ਮੁਕੱਦਮੇ ਦਰਜ ਰਜਿਸਟਰ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾ ਨਾਲ ਵਾਰਦਾਤਾ ਵਿੱਚ ਹੋਰ ਕੌਣ ਸ਼ਾਮਿਲ ਹਨ ਅਤੇ ਇਹ ਚੋਰੀ ਦਾ ਸਮਾਨ ਕਿੱਥੇ ਵੇਚਦੇ ਸਨ।
ਵੀਡੀਓ ਲਈ ਕਲਿੱਕ ਕਰੋ -:
























