ਰੇਲਵੇ ਨੇ ਪੰਜਾਬ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ 18 ਰੇਲਗੱਡੀਆਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਰੇਲਗੱਡੀ ਵੀ ਸ਼ਾਮਲ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਰੇਲਵੇ ਅਧਿਕਾਰੀ ਨੇ ਦਿੱਤੀ। ਰੱਦ ਕੀਤੀਆਂ ਗਈਆਂ ਹੋਰ ਰੇਲਗੱਡੀਆਂ ਵਿੱਚ ਕਟੜਾ-ਸੁਬੇਦਾਰਗੰਜ ਐਕਸਪ੍ਰੈਸ, ਊਧਮਪੁਰ-ਪਠਾਨਕੋਟ ਐਕਸਪ੍ਰੈਸ, ਕਟੜਾ-ਨਵੀਂ ਦਿੱਲੀ ਐਕਸਪ੍ਰੈਸ, ਜੰਮੂ ਤਵੀ-ਵਾਰਾਣਸੀ ਐਕਸਪ੍ਰੈਸ, ਕਟੜਾ-ਰਿਸ਼ੀਕੇਸ਼ ਐਕਸਪ੍ਰੈਸ ਅਤੇ ਕਾਲਕਾ-ਕਟੜਾ ਐਕਸਪ੍ਰੈਸ ਸ਼ਾਮਲ ਹਨ।
ਅੰਬਾਲਾ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਨਵੀਨ ਕੁਮਾਰ ਝਾਅ ਨੇ ਕਿਹਾ ਕਿ ਪੰਜਾਬ ਵਿੱਚ ਚੱਕੀ ਨਦੀ ਵਿੱਚ ਪਾੜ ਕਾਰਨ ਡਾਊਨ ਲਾਈਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਠਾਨਕੋਟ ਤੋਂ ਕੰਡੋਰੀ (ਹਿਮਾਚਲ ਪ੍ਰਦੇਸ਼) ਤੱਕ ਟਰੈਕਾਂ ਨੂੰ ਨੁਕਸਾਨ ਪਹੁੰਚਿਆ ਹੈ। ਝਾਅ ਨੇ ਕਿਹਾ ਕਿ ਇਨ੍ਹਾਂ ਰੇਲਗੱਡੀਆਂ ਦੇ ਰੱਦ ਹੋਣ ਨਾਲ ਜੰਮੂ ਰੂਟ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ।
ਝਾਅ ਨੇ ਕਿਹਾ ਕਿ ਇਹ ਰੇਲਗੱਡੀਆਂ ਅਗਲੇ ਹੁਕਮਾਂ ਤੱਕ ਰੱਦ ਰਹਿਣਗੀਆਂ ਅਤੇ ਰਿਜ਼ਰਵ ਕੀਤੇ ਗਏ ਯਾਤਰੀਆਂ ਨੂੰ SMS ਰਾਹੀਂ ਸੂਚਿਤ ਕੀਤਾ ਜਾਵੇਗਾ। ਰੇਲਵੇ ਸਾਰੇ ਯਾਤਰੀਆਂ ਨੂੰ ਟਿਕਟਾਂ ਦਾ ਪੂਰਾ ਰਿਫੰਡ ਦੇਵੇਗਾ।
ਇਹ ਵੀ ਪੜ੍ਹੋ : ਭੱਜਣ ਦਾ ਵੀ ਨਹੀਂ ਮਿਲਿਆ ਮੌਕਾ, ਮਿੰਟਾਂ ‘ਚ ਘਰ ਤਬਾਹ, ਗੈਸ ਟਰੱਕ ਬਲਾਸਟ ਮਾਮਲੇ ਦੀਆਂ CCTV ਤਸਵੀਰਾਂ
ਤੁਹਾਨੂੰ ਦੱਸ ਦੇਈਏ ਕਿ ਬੱਦਲ ਫਟਣ ਅਤੇ ਭਾਰੀ ਬਾਰਿਸ਼ ਕਾਰਨ ਹਿਮਾਚਲ, ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਾਰੀਆਂ ਨਦੀਆਂ ਅਤੇ ਨਾਲੇ ਉਫਾਨ ‘ਤੇ ਹਨ। ਪਹਾੜਾਂ ਤੋਂ ਪਾਣੀ ਹੁਣ ਮੈਦਾਨੀ ਇਲਾਕਿਆਂ ਤੱਕ ਪਹੁੰਚ ਗਿਆ ਹੈ, ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਹੈ। ਹੜ੍ਹਾਂ ਨਾਲ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਾਮਲ ਹਨ। ਇਸ ਕਾਰਨ ਰੇਲਵੇ ਨੇ 18 ਰੇਲਗੱਡੀਆਂ ਵੀ ਰੱਦ ਕਰ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























