ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ ਜਿੱਥੇ ਸਕੂਲਾਂ ‘ਚ ‘ਉੱਦਮਤਾ’ ਵਿਸ਼ਾ ਪੜ੍ਹਾਇਆ ਜਾਵੇਗਾ ਜਿਸ ਨਾਲ ਸਟੂਡੈਂਟ ਜੌਬ ਕ੍ਰੀਏਟਰ ਬਣਨਗੇ। ਇਸ ਵਿਸ਼ੇ ਨੂੰ ਸ਼ੁਰੂ ਕਰਨ ਦਾ ਉਦੇਸ਼ ਵਿਦਿਆਰਥੀਆਂ ਵਿਚ ਉਦਮਸ਼ੀਲਤਾ ਦੀ ਸੋਚ ਵਿਕਸਿਤ ਕਰਨਾ ਤੇ ਉਨ੍ਹਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣ ਲਈ ਪ੍ਰੇਰਿਤ ਕਰਨਾ ਹੈ।
ਇਹ ਪਹਿਲੀ ਸੈਸ਼ਨ 2025-26 ਤੋਂ ਲਾਗੂ ਹੋਵੇਗੀ। ਸਿੱਖਿਆ ਮੰਤਰੀ ਹਰਜੋਤ ਬੈਂਸ ਤੇ AAP ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਸਿਲੇਬਸ ਲਾਂਚ ਕੀਤਾ। ਮੰਤਰੀ ਬੈਂਸ ਨੇ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਥੇ ਉਦਮਤਾ ਵਿਸ਼ਾ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ੇ ਉਦਮਤਾ ਦਾ ਸਿਲੇਬਸ ਪੂਰੀ ਤਰ੍ਹਾਂ ਵਿਵਹਾਰਕ ਹੋਵੇਗਾ। ਕੋਰਸ ‘ਚ ਵਿਦਿਆਰਥੀ ਟੀਮਾਂ ਬਣਾਕੇ ਬਿਜ਼ਨਸ ਆਈਡੀਆ ਤੇ ਪ੍ਰੋਟੋਟਾਈਪ ਤਿਆਰ ਕਰਨਗੇ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਹੜ੍ਹ ਪੀੜਤਾਂ ਨੂੰ ਮਿਲੇ ਸੁਖਬੀਰ ਬਾਦਲ, ਦਿੱਤਾ ਹਰ ਸੰਭਵ ਮਦਦ ਦਾ ਭਰੋਸਾ
ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਸਿਲੇਬਸ ਲਈ ਸਾਲਾਨਾ 18 ਪੀਰੀਅਡ ਤੈਅ ਕੀਤੇ ਗਏ ਹਨ ਜਿਨ੍ਹਾਂ ਵਿਚ 3 ਸਿਧਾਂਤਕ ਤੇ 15 ਪ੍ਰਾਜੈਕਟ ਆਧਾਰਿਤ ਹੋਣਗੇ। ਇਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਵਾਧੂ ਬੋਝ ਦੇ ਆਕਰਸ਼ਕ ਤੇ ਵਿਵਹਾਰਕ ਸੀਖ ਉਪਲਬਧ ਕਰਾਉਣਾ ਹੈ। ਇਹ ਪਹਿਲ ਸਿਰਫ ਸਿੱਖਿਆ ਤੱਕ ਸੀਮਤ ਨਹੀਂ ਰਹੇਗੀ ਸਗੋਂ ਇਸ ਦਾ ਆਰਥਿਕ ਅਸਰ ਵੀ ਹੋਵੇਗਾ। ਇਸ ਨਾਲ ਵਿਦਿਆਰਥੀਆਂ ‘ਤੇ ਪ੍ਰੀਖਿਆ ਦਾ ਬੋਝ ਨਹੀਂ ਹੋਵੇਗਾ। ਪ੍ਰੋਜੈਕਟ ਤੇ ਪ੍ਰੈਕਟੀਕਲ ਦੇ ਆਧਾਰ ‘ਤੇ ਨੰਬਰ ਦਿੱਤੇ ਜਾਣਗੇ ।
ਵੀਡੀਓ ਲਈ ਕਲਿੱਕ ਕਰੋ -:
























