ਹੜ੍ਹਾਂ ਦੀ ਮਾਰ ਨੇ ਪੰਜਾਬ ਦੇ ਵਿੱਚ ਸਾਰੇ ਪਾਸੇ ਹੀ ਹਾਲਾਤਾਂ ਨੂੰ ਬਹੁਤ ਨਾਜ਼ੁਕ ਬਣਾ ਦਿੱਤਾ ਹੈ, ਕਈ ਥਾਵਾਂ ‘ਤੇ ਕਿਸਾਨਾਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਐਨਜੀਓ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ, ਕਲਕਾਰ ਤੇ ਹਰ ਪੰਜਾਬੀ ਆਪਣੇ ਪੱਧਰ ‘ਤੇ ਇਸ ਵੇਲੇ ਸੂਬੇ ਦੀ ਮਦਦ ਕਰਨ ਵਿਚ ਲੱਗਾ ਹੋਇਆ ਹੈ।

ਇਨ੍ਹਾਂ ਹਲਾਤਾਂ ਵਿਚ ਜਿਥੇ ਲੁਧਿਆਣਾ ਦੇ ਪਿੰਡ ਸਸਰਾਲੀ ਅਤੇ ਚਮਕੌਰ ਸਾਹਿਬ ਦਾ ਪਿੰਡ ਫਸਿਆਂ ਦੇ ਵਿੱਚ ਨੌਜਵਾਨਾਂ ਅਤੇ ਆਰਮੀ ਦੇ ਜਵਾਨਾਂ ਨੇ ਬੰਨ੍ਹ ਬਣਾ ਕੇ ਕਾਫੀ ਪਿੰਡਾਂ ਭਾਰੀ ਨੁਕਸਾਨ ਹੋਣ ਤੋਂ ਬਚਾ ਲਿਆ ਹੈ, ਉਥੇ ਹੀ ਮਾਛੀਵਾੜਾ ਦੇ ਪਿੰਡ ਧੁੱਲੇਵਾਲ ਦੇ ਸਰੀਰਕ ਤੌਰ ‘ਤੇ ਅਸਮਰੱਥ ਨੌਜਵਾਨ ਨੇ ਸਾਬਤ ਕਰ ਦਿੱਤਾ ਕਿ ਕੁਝ ਕਰਨ ਲਈ ਹਿੰਮਤ ਤੇ ਹੌਂਸਲੇ ਅੱਗੇ ਮਜਬੂਰੀਆਂ ਕੁਝ ਨਹੀਂ ਹੁੰਦੀਆਂ।
ਇਹ ਵੀ ਪੜ੍ਹੋ : ਪੰਜਾਬ ‘ਚ ਆਨਰ ਕਿਲਿੰਗ, Love Marriage ਤੋਂ ਨਰਾਜ਼ ਪਿਓ ਨੇ ਧੀ ਤੇ ਦੋਹਤੀ ਨੂੰ ਉਤਾਰਿਆ ਮੌਤ ਦੇ ਘਾਟ
ਇਸ ਹੈਂਡੀਕੈਪ ਨੌਜਵਾਨ ਵੱਲੋਂ ਵੀ ਆਪਣੇ ਪਿੰਡ ਨੂੰ ਬਚਾਉਣ ਲਈ ਕੋਸ਼ਿਸ਼ਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਨੌਜਵਾਨ ਪਿਛਲੇ 10 ਦਿਨਾਂ ਤੋਂ ਬੋਰੀਆਂ ਵਿੱਚ ਹੱਥਾਂ ਨਾਲ ਰੇਤਾ ਭਰਨ ਦਾ ਕੰਮ ਕਰ ਰਿਹਾ ਹੈ ਜਿਸ ਦਾ ਨਾਮ ਕਰਨਜੋਤ ਸਿੰਘ ਉਮਰ 20 ਸਾਲ ਹੈ। ਉਹ ਗਿਆਰਵੀਂ ਕਲਾਸ ਵਿੱਚ ਪੜ੍ਹਦਾ ਹੈ। ਕਰਨਜੋਤ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਹੀ ਆ ਕੇ ਆਪਣੇ ਪਿੰਡ ਨੂੰ ਬਚਾਉਣ ਲਈ ਹੱਥਾਂ ਦੀ ਮਦਦ ਦੇ ਨਾਲ ਬੋਰੀਆਂ ਵਿੱਚ ਰੇਤਾ ਭਰਨ ਦਾ ਕੰਮ ਕਰਦਾ ਹੈ ਇਹ ਬਹੁਤ ਬੜੀ ਮਿਸਾਲ ਹੈ। ਇਹ ਨੌਜਵਾਨ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਦੇ ਰਿਹਾ ਹੈ ਕਿ ਜੇ ਮਦਦ ਕਰਨ ਦੀ ਇੱਛਾ ਹੋਵੇ ਤਾਂ ਉਸ ਦੇ ਅੱਗੇ ਕੋਈ ਰੁਕਾਵਟ ਕੁਝ ਨਹੀਂ।
ਵੀਡੀਓ ਲਈ ਕਲਿੱਕ ਕਰੋ -:
























