ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦਾਸੂਵਾਲ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਵਿੱਚ ਮੁਠਭੇੜ ਹੋਈ। ਪੁਲਿਸ ਦੀ ਗੋਲੀ ਲੱਗਣ ਨਾਲ ਚਾਰ ਬਦਮਾਸ਼ ਹੋ ਜਖਮੀ ਹੋ ਗਏ।
ਇਸ ਸੰਬੰਧੀ ਜਾਣਕਾਰੀ ਦੇਣ ਦੇ ਹੋਏ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਭਿਖੀ ਪਿੰਡ ਦੇ ਮੰਦਰ ਵਾਲੇ ਬਾਜ਼ਾਰ ਵਿੱਚ ਚੋਪੜਾ ਹਸਪਤਾਲ ‘ਤੇ ਇਹਨਾਂ ਬੰਦਿਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਕੁਝ ਹੀ ਦੇਰ ਬਾਅਦ ਪਿੰਡ ਦਾਸੂਵਲ ਦੇ ਨਜ਼ਦੀਕ ਇੱਕ ਸਕੂਲ ਉੱਪਰ ਵੀ ਇਹਨਾਂ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਿੰਡ ਜੀਦਾ ਬਲਾਸਟ ਕੇਸ, ਵ੍ਹੀਲ ਚੇਅਰ ‘ਤੇ ਕੋਰਟ ਲਿਆਂਦਾ ਗਿਆ ਦੋਸ਼ੀ, ਅਦਾਲਤ ਨੇ ਭੇਜਿਆ ਮੁੜ ਰਿਮਾਂਡ ‘ਤੇ
ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਬਦਮਾਸ਼ ਪ੍ਰਭ ਦਾਸੂਵਾਲ ਦੇ ਗੁਰਗੇ ਹਨ ਅਤੇ ਇੱਕ ਪ੍ਰਭ ਦਾਸੂਵਾਲ ਗੈਂਗਸਟਰ ਦਾ ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਪੁਲਿਸ ਵੱਲੋਂ ਪਿੰਡ ਦਾਸੂਵਾਲ ਦੇ ਨਜਦੀਕ ਘੇਰਾ ਪਾਇਆ ਗਿਆ ਅਤੇ ਇਹਨਾਂ ਨੂੰ ਸਿਲੰਡਰ ਕਰਨ ਲਈ ਕਿਹਾ ਗਿਆ ਪਰ ਇਹਨਾਂ ਵਿਅਕਤੀਆਂ ਵੱਲੋਂ ਪੁਲਿਸ ਉੱਪਰ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਦੀ ਜਵਾਬ ਵੀ ਕਾਰਵਾਈ ਵਿੱਚ ਇਹ ਚਾਰ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























