ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਠਿੰਡਾ ਦੇ ਹੌਟਸਪੌਟ ਮੰਨੇ ਜਾਂਦੇ ਧੋਬੀਆਣਾ ਬਸਤੀ ਵਿੱਚ ਪੁਲਿਸ ਅਤੇ ਪੁੱਡਾ ਵੱਲੋਂ ਮਿਲ ਕੇ ਇੱਕ ਨਸ਼ਾ ਤਸਕਰ ਦਾ ਮਕਾਨ ਢਾਹਿਆ ਗਿਆ ਕਿਉਂਕਿ ਇਸ ਮਕਾਨ ਵਿੱਚ ਰਹਿਣ ਵਾਲੀ ਔਰਤ ਉੱਪਰ ਅਤੇ ਉਸ ਦੀ ਭੈਣ ਉੱਪਰ ਐਨਡੀਪੀਸੀ ਦੇ ਕਈ ਮੁਕਦਮੇ ਚੱਲ ਰਹੇ ਹਨ ਅਤੇ ਨਜਾਇਜ਼ ਤੌਰ ‘ਤੇ ਘਰ ਬਣਾਇਆ ਹੋਇਆ ਸੀ, ਜਿਸ ਨੂੰ ਅੱਜ ਢਾਹ ਦਿੱਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਇਸ ਔਰਤ ਵੱਲੋਂ ਨਜਾਇਜ਼ ਤੌਰ ਤੇ ਧੋਬੀਆਣਾ ਗਲੀ ਨੰਬਰ ਇੱਕ ਵਿੱਚ ਮਕਾਨ ਬਣਾਇਆ ਗਿਆ ਸੀ, ਜਿਸ ਨੂੰ ਅੱਜ ਢਾਹਿਆ ਗਿਆ ਹੈ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਜਹਿਰ ਪਿਲਾ ਕੇ ਵਿਆਹੁਤਾ ਦਾ ਕਤਲ, ਪੇਕੇ ਵਾਲਿਆਂ ਵੱਲੋਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ
ਉਹਨਾਂ ਦੱਸਿਆ ਕਿ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ 1158 ਐਨਡੀਪੀਸੀ ਦੇ ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 1768 ਲੋਕਾਂ ਨੂੰ ਜੇਲ ਭੇਜਿਆ ਗਿਆ ਹੈ। 2023 ਤੋਂ ਲੈ ਕੇ ਹੁਣ ਤੱਕ ਨਸ਼ਾ ਤਸਕਰੀ ਨਾਲ ਬਣਾਏ ਹੋਏ ਨਜਾਇਜ਼ 6 ਘਰ ਢਾਏ ਗਏ ਹਨ ਅਤੇ 14 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜੋ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀ, ਨੂੰ ਫਰੀਜ਼ ਕੀਤਾ ਗਿਆ ਹੈ ਅਤੇ ਹੋਰ ਵੀ ਕਾਰਵਾਈ ਵੱਡੇ ਪੱਧਰ ‘ਤੇ ਚੱਲ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਦਿਖਾਈ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -:
























