ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਗਲੋਬਲ ਫਿਨਟੈਕ ਫੈਸਟੀਵਲ 2025 ਵਿੱਚ UPI ਭੁਗਤਾਨਾਂ ਨੂੰ ਸਰਲ ਬਣਾਉਣ ਲਈ ਚਾਰ ਨਵੇਂ ਐਪ ਲਾਂਚ ਕੀਤੇ। ਇਹਨਾਂ ਐਪਾਂ ਦਾ ਉਦੇਸ਼ ਆਨਲਾਈਨ ਭੁਗਤਾਨਾਂ ਨੂੰ ਸਮਾਰਟ ਅਤੇ ਸੌਖਾ ਬਣਾਉਣਾ ਹੈ। ਇਹ ਐਪਾਂ ਸਿਰਫ਼ ਕੁਝ ਕਲਿੱਕਾਂ ਵਿੱਚ ਭੁਗਤਾਨ ਕਰ ਸਕਣਗੀਆਂ ਅਤੇ ਭੁਗਤਾਨ ਮੋਬਾਈਲ ਫੋਨਾਂ, ਕਾਰਾਂ ਅਤੇ ਸਮਾਰਟਵਾਚਾਂ ਰਾਹੀਂ ਵੀ ਕੀਤੇ ਜਾ ਸਕਣਗੇ। ਆਓ ਇਨ੍ਹਾਂ ਬਾਰੇ ਤੁਹਾਨੂੰ ਦੱਸਦੇ ਹਾਂ ਵਿਸਥਾਰ ਨਾਲ-
AI-ਅਧਾਰਿਤ UPI ਮਦਦ
ਇਹ ਇੱਕ AI-ਅਧਾਰਿਤ ਸਿਸਟਮ ਹੈ ਜੋ UPI ਟ੍ਰਾਂਜੈਕਸ਼ਨ ਦੀ ਪ੍ਰਾਬਲਮ ਅਤੇ ਮੈਂਡੇਟ ਮੈਨੇਜਮੈਂਟ ਲਈ ਬਣਾਇਆ ਗਿਆ ਹੈ। RBI ਟੀਮ ਨੇ ਇਸ ਨੂੰ ਖੁਦ ਡਵੈਲਪ ਕੀਤਾ ਕੀਤਾ ਹੈ। ਇਸ ਵੇਲੇ ਇਹ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ, ਪਰ ਜਲਦੀ ਹੀ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ। ਇਸ ਨਾਲ ਤੁਸੀਂ ਆਪਣੇ ਟ੍ਰਾਂਜੈਕਸ਼ਨ ਸਟੇਟਸ ਚੈੱਕ ਕਰ ਸਕਦੇ ਹੋ, ਸ਼ਿਕਾਇਤ ਪਾ ਸਕਦੇ ਹੋ ਜਾਂ ਉਸ ਦਾ ਸਟੇਟਸ ਵੇਖ ਸਕਦੇ ਹੋ। ਇਹ ਸਿਸਟਮ ਤੁਹਾਨੂੰ ਸਟੈੱਪ-ਬਾਈ-ਸਟੈੱਪ ਗਾਈਡ ਕਰਦਾ ਹੈ ਕਿ ਅੱਗੇ ਕੀ ਕਰਨਾ ਹੈ। ਇਸ ਨਾਲ ਬੈਂਕ ਵੀ ਛੇਤੀ-ਛੇਤੀ ਸ਼ਿਕਾਇਤਾਂ ਹੱਲ ਕਰ ਸਕਣਗੇ, ਜਿਸ ਨਾਲ ਤੁਹਾਡਾ ਅਤੇ ਬੈਂਕ ਦਾ ਟਾਈਮ ਬਚੇਗਾ।

IoT ਪੇਮੈਂਟਸ
ਪੈਟਰੋਲ ਭਰਨ ਜਾਂ ਆਪਣੀ EV ਚਾਰਜ ਕਰਨ ਲਈ ਆਪਣਾ ਫ਼ੋਨ ਕੱਢਣ ਦੀ ਕੋਈ ਲੋੜ ਨਹੀਂ ਹੈ। IoT ਪੇਮੈਂਟ, ਜਾਂ ਇੰਟਰਨੈੱਟ ਆਫ਼ ਥਿੰਗਜ਼ ਨਾਲ ਤੁਸੀਂ ਆਪਣੀ ਕਨੈਕਟੇਡ ਕਾਰ, ਸਮਾਰਟ ਵਾਚ, ਸਮਾਰਟ ਗਲਾਸੇਸ ਜਾਂ ਸਮਾਰਟ ਟੀਵੀ ਨਾਲ ਡਾਇਰੈਕਟ ਪੇਮੈਂਟ ਕਰ ਸਕਦੇ ਹੋ। ਇਹ ਬਿਲਕੁਲ ਸਮੂਥ ਅਤੇ ਬਿਨਾਂ ਰੁਕਾਵਟ ਵਾਲਾ ਪੇਮੈਂਟ ਸਿਸਟਮ ਹੈ। ਇਹ ਫੀਚਰ ਫਿਊਚਰ ਦੇ ਸਮਾਰਟ ਪੇਮੈਂਟਸ ਲਈ ਵੀ ਬਹੁਤ ਵੱਡਾ ਕਦਮ ਹੈ।
ਬੈਂਕਿੰਗ ਕਨੈਕਟ
ਬੈਂਕਿੰਗ ਕਨੈਕਟ ਇੱਕ ਨਵਾਂ ਫੀਚਰ ਹੈ ਜਿਸ ਨੂੰ NPCI ਭਾਰਤ ਬਿੱਲਪੇ ਲਿਮਟਿਡ (NBBL) ਵੱਲੋਂ ਬਣਾਇਆ ਗਿਆ ਹੈ। ਇਸ ਦਾ ਉਦੇਸ਼ ਯੂਜਰਸ ਲਈ ਇੰਟਰਨੈਟ ਅਤੇ ਮੋਬਾਈਲ ਬੈਂਕਿੰਗ ਨੂੰ ਆਸਾਨ ਬਣਾਉਣਾ ਹੈ। ਇਹ RBI ਦੇ ‘ਪੇਮੈਂਟਸ ਵਿਜ਼ਨ 2025’ ਦਾ ਹਿੱਸਾ ਹੈ, ਜਿਸ ਦਾ ਉਦੇਸ਼ “ਹਰ ਕਿਸੇ ਲਈ, ਹਰ ਸਮੇਂ, ਹਰ ਸਮੇਂ ਈ-ਪੇਮੈਂਟਸ” ਹੈ। ਇਸ ਦੀ ਮਦਦ ਨਾਲ ਬੈਂਕ, ਪੇਮੈਂਟ ਐਗਰੀਗ੍ਰੇਟਰਸ ਅਤੇ ਮਰਚੈਂਟਸ ਵਿਚਾਲੇ ਸੈਟਲਮੈਂਟ ਅਤੇ ਪ੍ਰਾਬਲਮ ਸਾਲਵ ਕਰਨਾ ਸੌਖਾ ਅਤੇ ਤੇਜ ਹੋ ਜਾਵੇਗਾ। ਯੂਜਰਸ ਨੂੰ QR ਕੋਡ ਸਕੈਨ ਕਰਕੇ ਪੇਮੈਂਟ ਕਰਨ ਅਤੇ Pay via App ਵਰਗੇ ਆਸਾਨ ਫੀਚਰਸ ਵੀ ਮਿਲਣਗੇ।
ਇਹ ਵੀ ਪੜ੍ਹੋ : ਸੋਨੂੰ ਸੂਦ ਨੇ ਮੋਗਾ ਦੀ ਵਾਇਰਲ ਗਰਲ ਪਰਮ ਨਾਲ ਕੀਤੀ ਗੱਲ, ਮੁੰਬਈ ਆਉਣ ਦਾ ਦਿੱਤਾ ਸੱਦਾ
UPI ਰਿਜ਼ਰਵ ਪੇ
UPI ਰਿਜ਼ਰਵ ਪੇ ਉਹਨਾਂ ਲਈ ਬੈਸਟ ਹੈ ਜੋ ਅਕਸਰ ਆਨਲਾਈਨ ਪੇਮੈਂਟ ਕਰਦੇ ਹਨ, ਜਿਵੇਂਕਿ ਈ-ਕਾਮਰਸ ਸ਼ਾਪਿੰਗ, ਫੀਡ ਆਰਡਰ ਜਾਂ ਕੈਬ ਬੁਕਿੰਗ। ਹਰ ਵਾਰ ਕਾਰਡ ਡਿਟੇਲਸ ਜਾਂ OTP ਪਾਉਣਦੀ ਲੋੜ ਨਹੀਂ। ਇਹ ਫੀਚਰ ਸਾਰੇ ਪ੍ਰਮੁੱਖ ਐਪਾਂ ਅਤੇ ਪਲੇਟਫਾਰਮਾਂ ਵਿੱਚ ਇੱਕ ਸਮੂਥ ਅਤੇ ਸਕਿਓਰ UPI ਐਕਸਪੀਰੀਅੰਸ ਦਿੰਦਾ ਹੈ। ਯੂਜਰਸ ਆਪਣੇ ਬਲਾਕ ਬਲਾਕ ਅਤੇ ਯੂਜ ਕੀਤੇ ਗਏ ਕ੍ਰੈਡਿਟ ਨੂੰ ਇੱਕੋ ਹੀ ਥਾਂ ਚੈੱਕ ਕਰ ਸਕਦੇ ਹਨ। ਚਾਹੇ ਉਹ ਕਿਸੇ ਵੀ ਮਰਚੈਂਟ ਐਪ ਜਾਂ UPI ਐਪ ‘ਤੇ ਹੋਣ। ਇਸ ਨਾਲ ਪੇਮੈਂਟਸ ‘ਤੇ ਪੂਰਾ ਕੰਟਰੋਲ ਅਤੇ ਟ੍ਰੈਕਿੰਗ ਸੌਖੀ ਹੋ ਜਾਂਦੀ ਹੈ। ਇਹ ਚਾਰੇ RBI ਦੇ ਇਨਿਸ਼ਿਏਟਿਵਸ ਭਾਰਤ ਦੇ ਡਿਜੀਟਲ ਪੇਮੈਟ ਸਿਸਟਮ ਨੂੰ ਨੈਕਸਟ ਲੈਵਲ ‘ਤੇ ਲਿਜਾ ਰਹੇ ਹਨ, ਜਿਥੇਹਰ ਪੇਮੈਂਟ ਸੌਖੀ, ਤੇਜ ਅਤੇ ਸਕਿਓਰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























