ਕਰਵਾ ਚੌਥ ਦਾ ਵਰਤ 10 ਅਕਤੂਬਰ ਨੂੰ ਭਲਕੇ ਆ ਰਿਹਾ ਹੈ। ਹਰ ਸਾਲ ਵਾਂਗ ਸੁਹਾਗਣਾਂ ਦਾ ਇਹ ਵਿਸ਼ੇਸ਼ ਤਿਉਹਾਰ ਇਹ ਬਹੁਤ ਹੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ, ਇਹ ਵਰਤ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ, ਖੁਸ਼ੀ, ਖੁਸ਼ਹਾਲੀ, ਬਿਹਤਰ ਜੀਵਨ, ਚੰਗੀ ਸਿਹਤ ਅਤੇ ਤਰੱਕੀ ਲਈ ਰੱਖਦੀਆਂ ਹਨ। ਕਰਵਾ ਚੌਥ ਦੇ ਦਿਨ ਸੁਹਾਗਣਾਂ ਸੂਰਜ ਚੜ੍ਹਨ ਤੋਂ ਲੈ ਕੇ ਚੰਦਰਮਾ ਦੇ ਚੜ੍ਹਨ ਤੱਕ ਬਿਨਾਂ ਅੰਨ-ਪਾਣੀ ਦੇ ਵਰਤ ਰੱਖਦੀਆਂ ਹਨ। ਸੁਹਾਗਣਾਂ ਚੰਨ ਦੀ ਉਡੀਕ ਬੇਸਬਰੀ ਨਾਲ ਕਰਦੀਆਂ ਹਨ। ਜਦੋਂ ਰਾਤ ਨੂੰ ਚੰਦਰਮਾ ਦਿਖਾਈ ਦਿੰਦਾ ਹੈ, ਤਾਂ ਉਹ ਚੰਦਰਮਾ ਨੂੰ ਅਰਘ ਚੜ੍ਹਾ ਕੇ ਆਪਣੇ ਪਤੀ ਦੇ ਹੱਥਾਂ ਨਾਲ ਪਾਣੀ ਪੀ ਕੇ ਵਰਤ ਖੋਲ੍ਹਦੀਆਂ ਹਨ। ਆਓ ਜਾਣਦੇ ਹਾਂ ਪ੍ਰਸਿੱਧ ਪੰਚਾਂਗ ਮੁਤਾਬਕ ਤੁਹਾਡੇ ਸ਼ਹਿਰ ਵਿਚ ਚੰਦਰਮਾ ਨਿਕਲਣ ਦਾ ਕੀ ਸਮਾਂ ਹੋਵੇਗਾ-
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਹੁਣ ਕਾਰ ਤੇ ਸਮਾਰਟਵਾਚ ਨਾਲ ਵੀ ਹੋ ਸਕੇਗੀ UPI ਪੇਮੈਂਟ
ਜਲੰਧਰ 8.09
ਮੁਕਤਸਰ 8.20
ਮੋਗਾ 8.17
ਫਰੀਦਕੋਟ ਅਤੇ ਬਠਿੰਡਾ 8.19
ਫਾਜ਼ਿਲਕਾ 8.22
ਫਿਰੋਜ਼ਪੁਰ 8.18
ਅੰਮ੍ਰਿਤਸਰ 8.15
ਹੁਸ਼ਿਆਰਪੁਰ 8.11
ਚੰਡੀਗੜ੍ਹ ਅਤੇ ਪੰਚਕੂਲਾ 8.10
ਰੋਪੜ 8.10
ਪਟਿਆਲਾ 8.13
ਕਪੂਰਥਲਾ 8.14
ਨਵਾਂ ਸ਼ਹਿਰ 8.12
ਰੋਪੜ 8.10
ਹਿਸਾਰ 8.19
ਕੈਥਲ 8.14
ਅੰਬਾਲਾ 8.11
ਦਿੱਲੀ 8.14
ਜੈਪੁਰ 8.25
ਅਹਿਮਦਾਬਾਦ 8.35
ਵੀਡੀਓ ਲਈ ਕਲਿੱਕ ਕਰੋ -:
























