ਮਾਨਸਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਇਕ ਐਂਬੂਲੈਂਸ ਵਿਚ ਪਟਿਆਲਾ ਤੋਂ ਮਰੀਜ਼ ਨੂੰ ਠੀਕ ਹੋਣ ‘ਤੇ ਛੱਡਣ ਆ ਰਹੀ ਸੀ ਕਿ ਕਸਬਾ ਭੀਖੀ ਵਿਚ ਆਵਾਰਾ ਪਸ਼ੂਆਂ ਨਾਲ ਟੱਕਰ ਹੋਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਬਲਦੇਵ ਸਿੰਘ ਆਪਣੇ ਦੋਸਤ ਨਾਲ ਬਾਈਕ ਉਤੇ ਜਾ ਰਿਹਾ ਸੀ ਤੇ ਆਵਾਰਾ ਪਸ਼ੂਆਂ ਨਾਲ ਟੱਕਰ ਹੋ ਗਈ ਜਿਸ ਨਾਲ ਉਸ ਦੀ ਵੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਬਲਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੇਖਵਾਂ ਸੰਗਰੂਰ ਨੇ ਇਤਲਾਹ ਦਿੱਤੀ ਸੀ ਕਿ ਉਸ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਤੇ ਉਸ ਦੀ ਪਤਨੀ ਨਛੱਤਰ ਕੌਰ ਦੋਵੇਂ ਬਾਈਕ ‘ਤੇ ਜਾ ਰਹੇ ਸਨ ਕਿ ਨੇੜੇ ਡ੍ਰੇਨ ਪੁਲ ਕੋਲ ਕਿਸੇ ਆਵਾਰਾ ਪਸ਼ੂ ਕਰਕੇ ਦੋਵੇਂ ਬਾਈਕ ਤੋਂ ਡਿੱਗ ਗਏ। ਨਛੱਤਰ ਕੌਰ ਦੀ ਮੌਤ ਹੋ ਗਈ ਜਦੋਂ ਕਿ ਅੰਮ੍ਰਿਤਪਾਲ ਸਿੰਘ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਵਿਖੇ ਤਾਰੇ ਗਏ ਰਾਜਵੀਰ ਜਵੰਦਾ ਦੇ ਫੁੱਲ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ
ਦੱਸ ਦੇਈਏ ਕਿ ਪੰਜਾਬ ਵਿਚ ਆਵਾਰਾ ਪਸ਼ੂਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ। ਗਾਇਕ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਵੀ ਆਵਾਰਾ ਪਸ਼ੂ ਹੀ ਦੱਸੇ ਜਾ ਰਹੇ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























