ਲੁਧਿਆਣਾ ਦੇ ਪੰਜਾਬ ਮਾਤਾ ਨਗਰ ਇਲਾਕੇ ਤੋਂ ਮਹਿਲਾ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਮੁਤਾਬਕ ਵਿਵਾਦ ਉਨ੍ਹਾਂ ਦੇ ਘਰ ਦੀ ਮੁਰੰਮਤ ਦੌਰਾਨ ਗਲੀ ਵਿਚ ਰੱਖ ਸਮਾਨ ਜਿਵੇਂ ਇੱਟਾਂ, ਰੇਤਾ ਨੂੰ ਲੈ ਕੇ ਹੋਇਆ। ਗੁਆਂਢੀ ਆਹਮੋ-ਸਾਹਮਣੇ ਹੋ ਗਏ। ਪਹਿਲਾਂ ਬਹਿਸ ਹੋਈ ਤੇ ਫਿਰ ਗੱਲ ਹੱਥੋਂਪਾਈ ਤੱਕ ਪਹੁੰਚ ਗਈ। ਇਸ ਦੌਰਾਨ ਮਹਿਲਾ ਦਾ ਵੀ ਖਿਆਲ ਨਹੀਂ ਕੀਤਾ ਗਿਆ। ਉਸ ਨਾਲ ਖਿੱਚ-ਧੂਹ ਕੀਤੀ ਗਈ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। FIR ਦਰਜ ਕੀਤੀ ਗਈ ਹੈ।
ਘਟਨਾ 1 ਅਕਤੂਬਰ ਦੀ ਸ਼ਾਮ ਦੀ ਹੈ। ਪੀੜਤਾ ਵੱਲੋਂ ਇਲਜ਼ਾਮ ਲਗਾਏ ਹਨ ਕਿ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ। FIR ਵਿਚ ਕਿਹਾ ਗਿਆ ਹੈ ਕਿ ਸਾਡੇ ਘਰ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਸਾਡਾ ਸਾਮਾਨ ਇੱਟਾਂ, ਰੇਤਾ ਵਗੈਰਾ ਰਸਤੇ ਵਿਚ ਪਿਆ ਹੈ। ਇਸੇ ਕਰਕੇ ਗੁਆਂਢੀਆਂ ਨਾਲ ਬਹਿਸ ਹੋਈ ਤੇ ਗੱਲ ਇੰਨੀ ਵਧ ਗਈ ਕਿ ਹੱਥੋਂਪਾਈ ਹੋ ਗਏ। ਹਾਲਾਂਕਿ ਗਲਤੀ ਕਿਸ ਦੀ ਹੈ, ਇਹ ਜਾਂਚ ਦਾ ਵਿਸ਼ਾ ਹੈ। ਸਥਿਤੀ ਜਾਂਚ ਦੇ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਪਰ ਘਟਨਾ ਨੇ ਇਲਾਕੇ ਵਿਚ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
























