Meta ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਫੇਸਬੁੱਕ ਮੈਸੇਂਜਰ ਦਾ ਡੈਸਕਟੌਪ ਐਪ ਬੰਦ ਕੀਤਾ ਜਾ ਰਿਹਾ ਹੈ। ਮਤਲਬ ਜੇਕਰ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ‘ਤੇ Messenger ਐਪ ਤੋਂ ਚੈਟ ਕਰਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ।
Meta ਮੁਤਾਬਕ Windows ਅਤੇ Mac ਲਈ ਮੈਸੇਂਜਰ ਐਪ 15 ਦਸੰਬਰ, 2025 ਤੋਂ ਕੰਮ ਨਹੀਂ ਕਰੇਗਾ। ਉਸ ਤਰੀਕ ਤੋਂ ਬਾਅਦ ਯੂਜਰ ਹੁਣ ਐਪ ਦੇ ਅੰਦਰ ਲੌਗਇਨ ਜਾਂ ਚੈਟ ਨਹੀਂ ਕਰ ਸਕਣਗੇ। ਕੰਪਨੀ ਨੇ ਕਿਹਾ ਕਿ ਯੂਜਰਸ ਨੂੰ ਫਿਰ ਸਿੱਧੇ Messenger.com ਜਾਂ Facebook ਵੈੱਬਸਾਈਟ ‘ਤੇ ਭੇਜਿਆ ਜਾਵੇਗਾ, ਜਿਥੋਂ ਉਹ ਆਪਣੀ ਚੈਟ ਜਾਰੀ ਰੱਖ ਸਕਦੇ ਹਨ।
Meta ਨੇ ਇਸ ਬਦਲਾਅ ਬਾਰੇ ਯੂਜਰਸ ਨੂੰ ਨੋਟੀਫਿਕੇਸ਼ਨ ਰਾਹੀਂ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਸਲਾਹ ਦਿੱਤੀ ਹੈ ਕਿ ਯੂਜਰਸ ਆਪਣੀ ਚੈਟ ਅਤ ਜਰੂਰੀ ਡਾਟਾ ਦਾ ਬੈਕਅਪ ਸਮੇਂ ‘ਤੇ ਲੈ ਲੈਣ ਤਾਂਕਿ ਕੋਈ ਜਾਣਕਾਰੀ ਨਾ ਗੁਆਚੇ। 15 ਦਸੰਬਰ ਤੋਂ ਬਾਅਦਐਪ ਕੰਮ ਨਹੀਂ ਕਰੇਗਾ, ਇਸ ਲਈ ਅਨਇੰਸਟਾਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ‘ਇੰਨੇ ਵੱਡੇ ਅਹੁਦੇ ‘ਤੇ ਮੁਲਾਜ਼ਮ…’, DIG ਭੁੱਲਰ ਦੀ ਗ੍ਰਿਫਤਾਰੀ ‘ਤੇ ਗਵਰਨਰ ਕਟਾਰੀਆ ਦਾ ਵੱਡਾ ਬਿਆਨ
ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਕੀ ਐਪ ਬੰਦ ਹੋਣ ਤੋਂ ਬਾਅਦ ਪੁਰਾਣੀਆਂ ਚੈਟਸ ਡਿਲੀਟ ਤਾਂ ਨਹੀਂ ਹੋ ਜਾਣਗੀਆਂ। Meta ਦਾ ਕਹਿਣਾ ਹੈ ਕਿ ਚੈਟ ਸੁਰੱਖਿਅਤ ਰਹਿਣਗੀਆਂ, ਪਰ ਇਸ ਦੇ ਲਈ Secure Storage ਫੀਚਰ ਦ ਆਨ ਹੋਣਾ ਜਰੂਰੀ ਹੈ। ਇਹ ਫੀਚਰ ਚੈਟ ਨੂੰ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ ਸੁਰੱਖਿਅਤ ਰਖਦਾ ਹੈ ਅਤੇ ਵੱਖ-ਵੱਖ ਡਿਵਾਈਸ ‘ਤੇ ਸਿੰਕ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























