ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਇੱਕ ਬਜ਼ੁਰਗ ਜੋੜੇ ਤੋਂ ਡਿਜੀਟਲ ਅਰੈਕਟ ਕਰਕੇ 1.05 ਕਰੋੜ ਰੁਪਏ ਠੱਗਣ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜਸਟਿਸ ਸੂਰਿਆ ਕਾਂਤ ਅਤੇ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਦੇਸ਼ ਭਰ ਵਿੱਚ ਡਿਜੀਟਲ ਅਰੈਸਟ ਦੀ ਵਧਦੀ ਗਿਣਤੀ ‘ਤੇ ਚਿੰਤਾ ਪ੍ਰਗਟ ਕੀਤੀ ਅਤੇ 73 ਸਾਲਾਂ ਔਰਤ ਵੱਲੋਂ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨੂੰ ਲਿਖੇ ਪੱਤਰ ਦੇ ਆਧਾਰ ‘ਤੇ ਖੁਦ ਹੀ ਦਾਇਰ ਕੀਤੇ ਗਏ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਸੀਬੀਆਈ ਤੋਂ ਜਵਾਬ ਮੰਗਿਆ।
ਬੈਂਚ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਸਣੇ ਨਿਰਦੋਸ਼ ਲੋਕਾਂ ਨੂੰ ਡਿਜੀਟਲ ਅਰੈਸਟ ਕਰਨ ਲਈ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਹੁਕਮਾਂ ਅਤੇ ਜੱਜਾਂ ਦੇ ਦਸਤਖਤਾਂ ਦੀ ਜਾਲਸਾਜੀ ਕਰਨਾ, ਨਿਆਇਕ ਸੰਸਥਾਵਾਂ ਵਿਚ ਲੋਕਾਂ ਦੇ ਵਿਸ਼ਵਾਸ ਅਤੇ ਆਸਥਾ ‘ਤੇ ਹਮਲਾ ਹੈ। ‘ਡਿਜੀਟਲ ਅਰੈਸਟ’ ਆਨਲਾਈਨ ਧੋਖਾਧੜੀ ਹੈ, ਜਿਸ ਵਿਚ ਜਾਲਸਾਜ ਖੁਦ ਨੂੰ ਫਰਜੀ ਤਰੀਕੇ ਨਾਲ ਕਿਸੇ ਸਰਕਾਰੀ ਏਜੰਸੀ ਜਾਂ ਪੁਲਿਸ ਦਾ ਅਧਿਕਾਰੀ ਦੱਸ ਕੇ ਲੋਕਾਂ ‘ਤੇ ਕਾਨੂੰਨ ਤੋੜਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਧਮਕਾਉਂਦੇ ਹਨ ਅਤੇ ਗਲਤ ਤਰ੍ਹਾਂ ਨਾਲ ਪੈਸਾ ਵਸੂਲੀ ਦੀ ਕੋਸ਼ਿਸ਼ ਕਰਦੇ ਹਨ।

ਸੁਪਰੀਮ ਕੋਰਟ ਨੇ ਕਿਹਾ ਕਿ ਜੱਜਾਂ ਦੇ ਜਾਅਲੀ ਦਸਤਖਤਾਂ ਵਾਲੇ ਨਿਆਇਕ ਹੁਕਮ ਤਿਆਰ ਕਰਨਾ, ਕਾਨੂੰਨ ਦੇ ਸ਼ਾਸਨ ਤੋਂ ਇਲਾਵਾ ਨਿਆਇਕ ਵਿਵਸਥਾ ਵਿਚ ਜਨਤਾ ਦੇ ਵਿਸ਼ਵਾਸ ਦੀ ਨੀਂਹ ‘ਤੇ ਹਮਲਾ ਕਰਦ ਹੈ। ਇਸ ਤਰ੍ਹਾਂ ਦੀ ਕਾਰਵਾਈ ਸੰਸਥਾ ਦੀ ਗਰਿਮਾ ‘ਤੇ ਸਿੱਧਾ ਹਮਲਾ ਹੈ। ਇਸ ਤਰ੍ਹਾਂ ਦੇ ਗੰਭੀਰ ਅਪਰਾਧਕ ਕਾਰੇ ਧੋਖਾਧੜੀ ਜਾਂ ਸਾਈਬਰ ਅਪਰਾਧ ਦੇ ਆਮ ਜਾਂ ਸਿੰਗਲ ਅਪਰਾਧ ਵਜੋਂ ਨਹੀਂ ਮੰਨਿਆ ਜਾ ਸਕਦਾ। ਅਸੀਂ ਇਸ ਤੱਥ ਦ ਨਿਆਇਕ ਨੋਟਿਸ ਲੈਣ ਲਈ ਵੀ ਚਾਹਵਾਨ ਹਾਂ ਕਿ ਇਹ ਮਾਮਲਾ ਇੱਕੋ-ਇੱਕ ਮਾਮਲਾ ਨਹੀਂ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਅਪਰਾਧਾਂ ਦੀਆਂ ਕਈ ਮੀਡੀਆ ਰਿਪੋਰਟਾਂ ਆਈਆਂ ਹਨ। ਇਸ ਲਈ ਸਾਡਾ ਮੰਨਣਾ ਹੈ ਕਿ ਨਿਆਂਇਕ ਦਸਤਾਵੇਜ਼ਾਂ ਦੀ ਜਾਅਲਸਾਜ਼ੀ ਅਤੇ ਨਿਰਦੋਸ਼ ਲੋਕਾਂ, ਖਾਸ ਕਰਕੇ ਸੀਨੀਅਰ ਨਾਗਰਿਕਾਂ ਦੀ ਜਬਰੀ ਵਸੂਲੀ/ਲੁੱਟ ਨਾਲ ਜੁੜੇ ਅਪਰਾਧਿਕ ਉੱਦਮ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ ਲਈ ਕੇਂਦਰ ਅਤੇ ਸੂਬਾ ਪੁਲਿਸ ਵਿਚਕਾਰ ਤਾਲਮੇਲ ਵਾਲੇ ਯਤਨਾਂ ਅਤੇ ਕਾਰਵਾਈ ਦੀ ਲੋੜ ਹੈ।
ਬੈਂਚ ਨੇ ਅਟਾਰਨੀ ਜਨਰਲ ਤੋਂ ਸਹਾਇਤਾ ਮੰਗੀ ਅਤੇ ਹਰਿਆਣਾ ਸਰਕਾਰ ਅਤੇ ਅੰਬਾਲਾ ਸਾਈਬਰ ਅਪਰਾਧ ਵਿਭਾਗ ਨੂੰ ਬਜ਼ੁਰਗ ਜੋੜੇ ਦੇ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਜਾਂਚ ‘ਤੇ ਸਥਿਤੀ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਇਹ ਮਾਮਲਾ ਸ਼ਿਕਾਇਤਕਰਤਾ ਔਰਤ ਵੱਲੋਂ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਧੋਖਾਧੜੀ ਕਰਨ ਵਾਲਿਆਂ ਨੇ 3 ਤੋਂ 16 ਸਤੰਬਰ ਦੇ ਵਿਚਕਾਰ ਜੋੜੇ ਦੀ ਗ੍ਰਿਫਤਾਰੀ ਅਤੇ ਨਿਗਰਾਨੀ ਦਾ ਜ਼ਿਕਰ ਕਰਦੇ ਹੋਏ ਇੱਕ ਜਾਅਲੀ ਅਦਾਲਤੀ ਹੁਕਮ ਤਿਆਰ ਕੀਤਾ ਅਤੇ ਕਈ ਬੈਂਕ ਲੈਣ-ਦੇਣ ਰਾਹੀਂ ਉਸ ਨਾਲ 1 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ।
ਇਹ ਵੀ ਪੜ੍ਹੋ : ‘ਆਪ’ MLA ਦੇ ਪੁੱਤ ਵੱਲੋਂ ਫਾਇਰਿੰਗ, ਡਾਂਸ ਫਲੋਰ ‘ਤੇ ਆ ਕੇ ਛੱਡੇ ਹਵਾਈ ਫਾ.ਇਰ, ਵੀਡੀਓ ਵਾਇਰਲ
ਔਰਤ ਨੇ ਕਿਹਾ ਕਿ ਕੁਝ ਲੋਕਾਂ ਨੇ ਜੋਕਿ ਸੀਬੀਆਈ ਅਤੇ ਈਡੀ ਅਧਿਕਾਰੀਆਂ ਬਣ ਕੇ ਅਦਾਲਤ ਦੇ ਹੁਕਮਾਂ ਨੂੰ ਦਿਖਾਉਂਦੇ ਹੋਏ ਕਈ ਆਡੀਓ ਅਤੇ ਵੀਡੀਓ ਕਾਲਾਂ ਕੀਤੀਆਂ, ਉਸ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ। ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਭਾਰਤੀ ਦੰਡ ਸੰਹਿਤਾ (ਬੀ.ਐੱਨ.ਐੱਸ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਬਾਲਾ ਵਿੱਚ ਸਾਈਬਰ ਅਪਰਾਧ ਵਿਭਾਗ ਕੋਲ ਦੋ FIR ਦਰਜ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























