ਅੱਜ ਜਿਥੇ ਹਰ ਕੋਈ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਚਾਰੇ ਪਾਸੇ ਦੀਵੇ, ਲਾਈਟਾਂ ਲਾ ਕੇ ਰੌਸ਼ਨੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਇਸ ਸ਼ੁਭ ਮੌਕੇ ‘ਤੇ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਦੀਵਾਲੀ ਵਾਲੇ ਦਿਨ ਸੜਕ ਹਾਦਸੇ ਵਿਚ ਇੱਕ ਘਰ ਦਾ ਚਿਰਾਗ ਬੁੱਝ ਗਿਆ। ਇਹ ਹਾਦਸਾ ਫਾਜਿਲਕਾ-ਫਿਰੋਜਪੁਰ ਹਾਈਵੇ ‘ਤੇ ਵਾਪਰਿਆ, ਜਿਥੇ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦ ਮੌਤ ਹੋ ਗਈ।

ਨੌਜਵਾਨ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਸੂਰਤ ਸਿੰਘ ਵਜੋਂ ਹੋਈ ਹੈ, ਜੋਕਿ ਘਾਗਾ ਖੁਰਦ ਦੀ ਰਹਿਣ ਵਾਲਾ ਸੀ। ਬਖਸ਼ੀਸ਼ ਸਿੰਘ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਪਣੇ ਸਹੁਰਿਆਂ ਦੇ ਘਰ ਜਾ ਰਿਹਾ ਸੀ ਕਿ ਫਾਜਿਲਕਾ ਦੇ ਕੋਲ ਪੈਂਦੇ ਪਿੰਡ ਜੀਵਾਂ ਅਰਾਈਂ ਕੋਲ ਪਹੁੰਚਿਆ ਤਾਂ ਵਰਨਾ ਗੱਡੀ ਪਿੱਛੋਂ ਆਈ ਤੇ ਓਵਰਟੇਕ ਕਰਨ ਦੇ ਚੱਕਰ ਵਿਚ ਉਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਪਿਤਾ ਦੀ ਮੌਤ ਕਰਕੇ ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਪਰਤਿਆ ਸੀ ਤੇ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਜਾ ਰਿਹਾ ਸੀ, ਇਸੇ ਦੌਰਾਨ ਜਲਾਲਾਬਾਦ ਵਾਲੇ ਪਾਸਿਓਂ ਇੱਕ ਗੱਡੀ ਆ ਰਹੀ ਸੀ, ਜਿਹੜੀ ਮੋਟਰਸਾਈਕਲ ਦੇ ਵਿਚ ਵੱਜੀ, ਜਿਸ ਨਾਲ ਮੋਟਰਸਾਈਕਲ ਦਾ ਬੈਲੇਂਸ ਵਿਗੜ ਗਿਆ ਤੇ ਮੋਟਰਸਾਈਕਲ ਸਵਾਰ ਨੌਜਵਾਨ ਸੜਕ ‘ਤੇ ਜਾ ਡਿੱਗਾ ਤੇ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਥੋੜ੍ਹੀ ਦੇਰ ਵਿਚ ਉਥੇ ਪਹੁੰਚ ਗਈ।
ਇਹ ਵੀ ਪੜ੍ਹੋ : ਆਮ ਆਦਮੀ ਕਲੀਨਿਕਾਂ ਨੇ ਰਚਿਆ ਇਤਿਹਾਸ, 3 ਸਾਲਾਂ ‘ਚ 4.2 ਕਰੋੜ ਮਰੀਜ਼ਾਂ ਦਾ ਕੀਤਾ ਮੁਫਤ ਇਲਾਜ
ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਲੋਕਾਂ ਨੇ ਦੱਸਿਆ ਕਿ ਓਵਰਟੇਕ ਕਰਦੇ ਹੋਏ ਇਹ ਹਾਦਸਾ ਵਾਪਰਿਆ ਹੈ। ਕਾਰ ਚਾਲਕ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























