ਦੀਵਾਲੀ ਦੇ ਮੌਕੇ ਪੁੱਤ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਇੱਕ ਵਾਰ ਫਿਰ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਸ ਨੇ ਕਿਹਾ ਕਿ ਹਰ ਦੀਵੇ ਦੀ ਲੌ ਦੀ ਯਾਦ ਦਿਵਾਉਂਦੀ ਹੈ ਹਰ ਸਾਲ ਉਹ ਇਸ ਕਰਕੇ ਉਸ ਦੇ ਨਾਂ ਦਾ ਦੀਵਾ ਇਸ ਲਈ ਜਗਾਉਂਦੀ ਹੈ ਕਿਉਂਕਿ ਉਹ ਅੱਜ ਵੀ ਉਸ ਦੇ ਨਾਲ ਹੈ।

ਮਾਤਾ ਚਰਨ ਕੌਰ ਨੇ ਲਿਖਿਆ-
“ਅੱਜ ਫਿਰ ਦਿਵਾਲੀ ਆਈ ਹੈ ਪੁੱਤ…
ਘਰਾਂ ਵਿੱਚ ਦੀਵੇ ਜਲੇ ਨੇ, ਲੋਕ ਖੁਸ਼ੀਆਂ ਮਨਾ ਰਹੇ ਨੇ, ਪਰ ਮੇਰੇ ਕੰਨਾਂ ਵਿੱਚ ਅਜੇ ਵੀ ਉਹੀ ਆਵਾਜ਼ ਗੂੰਜਦੀ
ਹੈ
ਉਹ ਕਾਲੀ ਸ਼ਾਮ ਦੀ, ਜਦ ਅਸਮਾਨ ਰੌਸ਼ਨੀ ਨਾਲ ਨਹੀਂ,
ਤੇਰੇ ਲਹੂ ਦੀ ਚੀਕਾਂ ਨਾਲ ਰੌਸ਼ਨ ਹੋਇਆ ਸੀ… ਜਦ ਪਟਾਕੇ ਨਹੀਂ, ਗੋਲੀਆਂ ਚੱਲੀਆਂ ਸੀ।
ਉਹ ਦਿਨ ਜਦੋ ਮੇਰਾ ਸੂਰਜ ਡੁੱਬਿਆ ਸੀ,
ਜਦੋਂ ਮੇਰੀ ਜ਼ਿੰਦਗੀ ਠਹਿਰ ਗਈ ਸੀ। ਲੋਕ ਕਹਿੰਦੇ ਨੇ ਦਿਵਾਲੀ ਰੌਸ਼ਨੀ ਦਾ ਤਿਉਹਾਰ ਹੈ – ਪਰ ਮੇਰੇ ਲਈ ਹਰ ਦੀਵੇ ਦੀ ਲੌ ਤੇਰੀ ਯਾਦ ਦਾ ਦਰਦ ਜਗਾਉਂਦੀ ਹੈ।
ਮੈਂ ਹਰ ਸਾਲ ਦੀਵਾ ਜਲਾਂਦੀ ਹਾਂ ਤੇਰੇ ਨਾਮ ਦਾ, ਨਾ ਇਸ ਲਈ ਕਿ ਤੂੰ ਨਹੀਂ –
ਪਰ ਇਸ ਲਈ ਕਿ ਤੂੰ ਅਜੇ ਵੀ ਮੇਰੇ ਨਾਲ ਹੈਂ, ਹਰ ਸਾਹ ਵਿਚ, ਹਰ ਰੌਸ਼ਨੀ ਵਿਚ, ਹਰ ਦੁਆ ਵਿਚ।
– ਤੇਰੀ ਮਾਂ
ਇਹ ਵੀ ਪੜ੍ਹੋ : ਕ੍ਰਿਕਟਰ ਅਭਿਸ਼ੇਕ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਹੋਇਆ ਸੀ। ਜਦੋਂ ਉਹ ਆਪਣੀ ਮਹਿੰਦਰਾ ਥਾਰ ਵਿੱਚ ਸਫਰ ਕਰ ਰਹੇ ਸਨ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਲਗਭਗ 30 ਗੋਲੀਆਂ ਚਲਾਈਆਂ। ਪੋਸਟਮਾਰਟਮ ਰਿਪੋਰਟ ਮੁਤਾਬਕ ਮੂਸੇਵਾਲਾ ਨੂੰ 19 ਗੋਲੀਆਂ ਲੱਗੀਆਂ ਅਤੇ 15 ਮਿੰਟਾਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























