ਜ਼ੀਰਕਪੁਰ ਵਿਚ ਦੀਵਾਲੀ ਵਾਲੇ ਦਿਨ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ ਜੁਗਾੜੂ ਪੋਟਾਸ਼ ਗੰਨ ਵਿਚ ਵਿੱਚ ਬਾਰੂਦ ਭਰਦਿਆਂ ਇੱਕ 24 ਸਾਲਾਂ ਨੌਜਵਾਨ ਗੰਭੀਰ ਜਖਮੀ ਹੋ ਗਿਆ। ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ੀਰਕਪੁਰ ਦੀ ਚੌਧਰੀ ਕਾਲੋਨੀ ਦਾ ਰਹਿਣ ਵਾਲਾ 24 ਸਾਲਾਂ ਸੂਰਜ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਅਤੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਇਲਾਜ ਅਧੀਨ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੂਰਜ ਪੋਟਾਸ਼ ਗੰਨ (ਲੋਹੇ ਦੀ ਪਾਈਪ ਨਾਲ ਬਣਿਆ ਹੋਇਆ ਦੇਸੀ ਜੁਗਾੜ) ਵਿੱਚ ਬਾਰੂਦ ਲੋਡ ਕਰ ਰਿਹਾ ਸੀ, ਉਸੇ ਸਮੇਂ ਇੱਕ ਵੱਡਾ ਧਮਾਕਾ ਹੋਇਆ, ਜਿਸ ਨਾਲ ਸੂਰਜ ਗੰਭੀਰ ਜ਼ਖਮੀ ਹੋ ਗਿਆ। ਧਮਾਕਾ ਇੰਨਾ ਜਬਰਦਸਤ ਸੀ ਕਿ ਇਸ ਨੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਇਹ ਵੀ ਪੜ੍ਹੋ : ‘ਤੂੰ ਅਜੇ ਵੀ ਮੇਰੇ ਨਾਲ ਹੈਂ…’, ਦੀਵਾਲੀ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ
ਰਿਪੋਰਟਾਂ ਮੁਤਾਬਕ ਧਮਾਕਾ ਇੰਨਾ ਜਬਦਸਤ ਸੀ ਕਿ ਸੂਰਜ ਦੇ ਦੋਵੇਂ ਗੰਭੀਰ ਜ਼ਖਮੀ ਹੱਥਾਂ ਦੀਆਂ ਤਲੀਆਂ ਕੱਟ ਗਈਆਂ। ਦੱਸ ਦੇਈਏ ਦੇਸੀ ਜੁਗਾੜ ਲਾ ਕੇ ਲੋਹੇ ਦੀ ਪਾਈਪ ਨਾਲ ਤਿਆਰ ਕੀਤੀ ਗਈ ਪੋਟਾਸ਼ ਗੰਨ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ ਅਤੇ ਅਕਸਰ ਹਾਦਸਿਆਂ ਦਾ ਕਾਰਨ ਬਣਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























