ਫ੍ਰੀ ਵਾਈ-ਫਾਈ ਦਾ ਲਾਲਚ ਕਈ ਵਾਰ ਮਹਿੰਗਾ ਸਾਬਤ ਹੋ ਸਕਦਾ ਹੈ। ਜਦੋਂ ਮੋਬਾਈਲ ਨੈੱਟਵਰਕ ਭੀੜ-ਭੜੱਕੇ ਵਾਲੀਆਂ ਥਾਵਾਂ ਜਿਵੇਂ ਕਿ ਮਾਲ, ਮੈਟਰੋ ਸਟੇਸ਼ਨ ਜਾਂ ਕੈਫ਼ੇ ਵਿੱਚ ਕਮਜ਼ੋਰ ਹੁੰਦੇ ਹਨ, ਤਾਂ ਲੋਕ ਤੁਰੰਤ ਉਪਲਬਧ ਫ੍ਰੀ ਪਬਲਿਕ ਵਾਈ-ਫਾਈ ਨਾਲ ਜੁੜ ਜਾਂਦੇ ਹਨ। ਪਰ ਇਹ ਲਾਪਰਵਾਹੀ ਸਾਈਬਰ ਧੋਖਾਧੜੀ ਦਾ ਰਾਹ ਪੱਧਰਾ ਕਰ ਸਕਦੀ ਹੈ।
ਤਿਉਹਾਰਾਂ ਦੇ ਮੌਸਮ ਦੌਰਾਨ ਜਦੋਂ ਆਨਲਾਈਨ ਖਰੀਦਦਾਰੀ ਅਤੇ ਡਿਜੀਟਲ ਭੁਗਤਾਨ ਬਹੁਤ ਜ਼ਿਆਦਾ ਹੁੰਦੇ ਹਨ, ਤਾਂ ਅਜਿਹੀਆਂ ਸਥਿਤੀਆਂ ਵਿੱਚ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ। ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਸਾਈਬਰ ਧੋਖਾਧੜੀ, ਡੇਟਾ ਚੋਰੀ ਅਤੇ ਹੈਕਿੰਗ ਵਰਗੇ ਗੰਭੀਰ ਜੋਖਮਾਂ ਤੋਂ ਬਚਾ ਸਕਦੀ ਹੈ।

UGC ਨੇ ਦਿੱਤੀ ਚਿਤਾਵਨੀ
ਹਾਲ ਹੀ ਵਿੱਚ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ ਨੂੰ ਪਬਲਿਕ ਵਾਈ-ਫਾਈ ਨੈੱਟਵਰਕਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਕਮਿਸ਼ਨ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਨਿੱਜੀ ਈਮੇਲ, ਬੈਂਕਿੰਗ ਜਾਂ ਦਫਤਰੀ ਖਾਤਿਆਂ ਵਿੱਚ ਲੌਗਇਨ ਕਰਨ ਲਈ ਪਬਲਿਕ ਵਾਈ-ਫਾਈ ਦੀ ਵਰਤੋਂ ਨਾ ਕਰਨ। ਹੈਕਰ ਆਸਾਨੀ ਨਾਲ ਡਾਟਾ ਚੋਰੀ ਕਰ ਸਕਦੇ ਹਨ ਜਾਂ ਆਪਣੇ ਡਿਵਾਈਸਾਂ ਵਿੱਚ ਮਾਲਵੇਅਰ ਲਗਾ ਸਕਦੇ ਹਨ।
ਪਬਲਿਕ ਵਾਈ-ਫਾਈ ਖ਼ਤਰਨਾਕ ਕਿਉਂ ਹੈ?
ਅਜਿਹੇ ਨੈੱਟਵਰਕ ਖੁੱਲ੍ਹੇ ਹੁੰਦੇ ਹਨ, ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਐਕਸੈੱਸ ਕਰ ਸਕਦਾ ਹੈ। ਇਨ੍ਹਾਂ ਵਿਚ ਸਕਿਓਰਿਟੀ ਦਆਂ ਪਰਤਾਂ ਨਹੀਂ ਹੁੰਦੀਆਂ। ਇੱਕ ਵਾਰ ਵਿਚ ਹੀ ਕਨੈਕਟ ਹੋ ਜਾਂਦਾ ਹੈ। ਇਸ ਮਗਰੋਂ ਤੁਹਾਡੀ ਜਾਣਕਾਰੀ, ਪਾਸਵਰਡ ਜਾਂ ਬੈਂਕ ਡਿਟੇਲਸ ਤੱਕ ਹੈਕਰਸ ਪਹੁੰਚ ਸਕਦੇ ਹਨ। ਕੁਝ ਮਾਮਲਿਆਂ ਵਿਚ ਉਹ ਨਕਲੀ WiFi ਨੈੱਟਵਰਕ ਵੀ ਬਣਾਉਂਦੇ ਹਨ ਜੋ ਅਸਲੀ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਡਾਟਾ ਚੋਰੀ ਕਰਨਾ ਹੁੰਦਾ ਹੈ।
ਇਹ ਵੀ ਪੜ੍ਹੋ : ‘ਤੂੰ ਅਜੇ ਵੀ ਮੇਰੇ ਨਾਲ ਹੈਂ…’, ਦੀਵਾਲੀ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ
ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ
- ਫ੍ਰੀ ਵਾਈਫਾਈ ਤੋਂ ਦੂਰ ਰਹੋ: ਇਸਦੀ ਵਰਤੋਂ ਸਿਰਫ਼ ਉਦੋਂ ਹੀ ਕਰੋ ਜਦੋਂ ਬਹੁਤ ਜ਼ਰੂਰੀ ਹੋਵੇ।
- VPN ਦੀ ਵਰਤੋਂ ਕਰੋ: ਇਹ ਡਾਟਾ ਨੂੰ ਏਨਕ੍ਰਿਪਟ ਕਰਦਾ ਹੈ ਅਤੇ ਹੈਕਰਾਂ ਲਈ ਜਾਣਕਾਰੀ ਚੋਰੀ ਕਰਨਾ ਮੁਸ਼ਕਲ ਬਣਾਉਂਦਾ ਹੈ।
- ਟ੍ਰਾਂਜੈਕਸ਼ਨ ਤੋਂ ਬਚੋ: ਜਨਤਕ ਨੈੱਟਵਰਕਾਂ ‘ਤੇ ਕਦੇ ਵੀ ਡਿਜੀਟਲ ਭੁਗਤਾਨ, ਬੈਂਕਿੰਗ ਐਪਸ, ਜਾਂ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਨਾ ਕਰੋ।
- ਆਟੋ-ਕਨੈਕਟ ਫੀਚਰਸ ਨੂੰ ਬੰਦ ਕਰੋ: ਇਹ ਤੁਹਾਡੇ ਫ਼ੋਨ ਨੂੰ ਬਿਨਾਂ ਸੰਕੇਤ ਦੇ ਵਾਈ-ਫਾਈ ਨਾਲ ਕਨੈਕਟ ਹੋਣ ਤੋਂ ਰੋਕੇਗਾ।
ਵੀਡੀਓ ਲਈ ਕਲਿੱਕ ਕਰੋ -:
























