ਦੇਸ਼ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ਦਸੰਬਰ ਵਿੱਚ ਸ਼ੁਰੂ ਹੋ ਰਹੀ ਹੈ। ਇਸਨੂੰ “ਭਾਰਤ ਟੈਕਸੀ” ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਪਾਇਲਟ ਪ੍ਰਾਜੈਕਟ ਨਵੰਬਰ ਵਿੱਚ ਦਿੱਲੀ ਵਿੱਚ 650 ਡਰਾਈਵਰਾਂ ਨਾਲ ਸ਼ੁਰੂ ਹੋਵੇਗਾ।
ਫਿਰ ਅਗਲੇ ਮਹੀਨੇ ਤੋਂ ਦੂਜੇ ਰਾਜਾਂ ਵਿੱਚ ਇਸ ਦ ਵਿਸਥਾਰ ਹੋਵੇਗਾ। ਉਦੋਂ ਤੱਕ, 5,000 ਡਰਾਈਵਰ ਅਤੇ ਮਹਿਲਾ “ਸਾਰਥੀ” (ਸਾਰਥੀ) ਇਸ ਸੇਵਾ ਨਾਲ ਜੁੜ ਜਾਣਗੀਆਂ।
ਇਸ ਵੇਲੇ ਓਲਾ ਅਤੇ ਉਬੇਰ ਵਰਗੀਆਂ ਨਿੱਜੀ ਕੰਪਨੀਆਂ ਟੈਕਸੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ, ਪਰ ਸੁਰੱਖਿਆ ਸੰਬੰਧੀ ਚਿੰਤਾਵਾਂ ਅਕਸਰ ਉਠਦੀਆਂ ਰਹੀਆਂ ਹਨ। ਇਸ ਲਈ ਕੇਂਦਰ ਸਰਕਾਰ ਆਪਣੀ ਖੁਦ ਦੀ ਨਿਗਰਾਨੀ ਵਾਲੀ ਟੈਕਸੀ ਸਰਵਿਸ ਲਿਆ ਰਹੀ ਹੈ।
ਭਾਰਤ ਟੈਕਸੀ ਪਹਿਲਾ ਰਾਸ਼ਟਰੀ ਸਹਿਕਾਰੀ ਰਾਈਡ-ਹੇਲਿੰਗ ਪਲੇਟਫਾਰਮ ਹੈ, ਜੋ ਸਹਿਕਾਰਤਾ ਮੰਤਰਾਲੇ ਅਤੇ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਵੱਲੋਂ ਵਿਕਸਿਤ ਕੀਤਾ ਗਿਆ ਹੈ। ਡਰਾਈਵਰ ਵੀ ਸਹਿ-ਮਾਲਕ ਹੋਣਗੇ। ਇਸ ਉਦੇਸ਼ ਲਈ ਹਾਲ ਹੀ ਵਿੱਚ ਸਹਿਕਾਰ ਟੈਕਸੀ ਸਹਿਕਾਰੀ ਲਿਮਟਿਡ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ ਹਨ।

ਭਾਰਤ ਟੈਕਸੀ ਕੌਣ ਚਲਾਏਗਾ?
ਇਹ ਇੱਕ ਮੈਂਬਰਸ਼ਿਪ ਆਧਾਰਤ ਮਾਡਲ ਹੈ, ਜਿਸ ਨੂੰ ਸਹਿਕਾਰ ਟੈਕਸੀ ਕੋਆਪ੍ਰੇਟਿਵ ਲਿਮਟਿਡ ਚਲਾਏਗਾ। ਇਸ ਦੀ ਸਥਾਪਨਾ ਜੂਨ ਵਿਚ 300 ਕਰੋੜ ਰੁਪਏ ਦੀ ਰਕਮ ਨਾਲ ਹੋਈ। ਐਪ ਆਧਾਰਤ ਇਹ ਸੇਵਾ ਡਿਜੀਟਲ ਇੰਡੀਆ ਦਾ ਹਿੱਸਾ ਹੈ। ਇਸ ਦੀ ਇੱਕ ਸੰਚਾਲਨ ਪ੍ਰੀਸ਼ਦ ਹੋਵੇਗੀ, ਜਿਸ ਵਿਚ ਅਮੂਲ ਦੇ ਐੱਮ.ਡੀ. ਜਯੇਨ ਮਹਿਤਾਚੇਅਰਮੈਨ ਅਤ ਐੱਨ.ਸੀ.ਡੀ.ਸੀ. ਦੇ ਉਪ ਪ੍ਰਬੰਧਕ ਨਿਰਦੇਸ਼ਕਰੋਹਿਤ ਗੁਪਤਾ ਵਾਈਸ ਚੇਅਰਮੈਨ ਹਨ।
ਇਸ ਤੋਂ ਇਲਾਵਾ 8 ਹੋਰ ਮੈਂਬਰ ਵੀ ਹਨ, ਜੋ ਦੇਸ਼ ਦੀ ਵੱਖ-ਵੱਖ ਸਹਿਕਾਰੀ ਕਮੇਟੀਆਂ ਨਾਲ ਜੁੜੇ ਹਨ। ਇਸ ਬੋਰਡ ਦੀ ਪਹਿਲੀ ਬੈਠਕ 16 ਅਕਤੂਬਰ ਨੂੰ ਹੋ ਚੁੱਕੀ ਹੈ।
ਭਾਰਤ ਟੈਕਸੀ ਦ ਐਪ ਓਲਾ-ਉਬੇਰ ਵਰਗਾ ਹੋਵੇਗਾ, ਜੋ ਨਵੰਬਰ ਵਿਚ ਐਪ ਸਟੋਰਸ ਤੋਂ ਡਾਊਨਲੋਡ ਕਰ ਸਕੋਗੇ। ਐਪ ਹਿੰਦੀ, ਗੁਜਰਾਤੀ, ਮਰਾਠੀ ਅਤੇ ਅੰਗਰੇਜੀ ਵਿਚ ਹੋਵੇਗਾ।
ਹਰ ਰਾਈਡ ਦੀ 100 ਫੀਸਦੀ ਕਮਾਈ ਡਰਾਈਵਰ ਨੂੰ ਮਿਲੇਗੀ। ਉਸ ਨੂੰ ਸਿਰਫ ਦੈਨਿਕ, ਹਫਤਾਵਾਰੀ ਜਾਂ ਮਾਸਿਕ ਫੀਸ ਦੇਣੀ ਹੋਵੇਗੀ, ਜੋਕਿ ਬਹੁਤ ਹੀ ਆਮ ਰਹੇਗਾ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, ਲਿੰਕ ਸੜਕਾਂ ਦੀ ਕੁਆਲਿਟੀ ਚੈਕਿੰਗ ਲਈ ਫਲਾਇੰਗ ਸਕੁਐਡ ਦਾ ਕੀਤਾ ਗਠਨ
ਮਹਿਲਾ ਸਾਰਥੀ ਮਤਲਬ ਮਹਿਲਾ ਡਰਾਈਵਰਸ। ਪਹਿਲੇ ਪੜਾਅ ਵਿਚ 100 ਔਰਤਾਂ ਜੁੜਨਗੀਆਂ। 2030 ਤੱਕ ਇਨ੍ਹਾਂ ਦੀ ਗਿਣਤੀ 15 ਹਜਾਰ ਕਰਨਗੇ। 15 ਨਵੰਬਰ ਤੋਂ ਮੁਫਤ ਟ੍ਰੇਨਿੰਗ, ਵਿਸ਼ੇਸ਼ ਬੀਮਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
























