ਦੀਵਾਲੀ ਤੋਂ ਬਾਅਦਸੋਨਾ-ਚਾਂਦੀ ਦੀਆਂਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀ ਕੀਮਤ ਇੱਕ ਹਫ਼ਤੇ ਵਿੱਚ 9,356 ਰੁਪਏ ਘਟ ਕੇ 1,21,518 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। 17 ਅਕਤੂਬਰ ਨੂੰ ਇਹ 1,30,874 ਰੁਪਏ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ 24 ਅਕਤੂਬਰ ਨੂੰ ਸੋਨੇ ਦੀ ਕੀਮਤ 1,836 ਰੁਪਏ ਘਟ ਗਈ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਇਸ ਦੀ ਕੀਮਤ 1,23,354 ਰੁਪਏ ਪ੍ਰਤੀ 10 ਗ੍ਰਾਮ ਸੀ।
ਇਸ ਦੌਰਾਨ ਚਾਂਦੀ ਵਿੱਚ 4,417 ਰੁਪਏ ਦੀ ਗਿਰਾਵਟ ਆਈ ਅਤੇ ਇਹ 1,47,033 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕੀ। 23 ਅਕਤੂਬਰ ਨੂੰ ਇਸਦੀ ਕੀਮਤ 1,51,450 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਚਾਂਦੀ ਆਪਣੇ ਸਿਖਰ ਤੋਂ 31,067 ਰੁਪਏ ਡਿੱਗ ਗਈ ਹੈ।

IBJA ਸੋਨੇ ਦੀਆਂ ਕੀਮਤਾਂ ਵਿੱਚ 3% GST, ਮੇਕਿੰਗ ਚਾਰਜ ਅਤੇ ਜਵੈਲਰਜ਼ ਮਾਰਜਿਨ ਸ਼ਾਮਲ ਨਹੀਂ ਹਨ। ਇਸ ਲਈ ਸ਼ਹਿਰ ਦੀਆਂ ਦਰਾਂ ਵੱਖ-ਵੱਖ ਹੁੰਦੀਆਂ ਹਨ। ਇਹਨਾਂ ਦਰਾਂ ਦੀ ਵਰਤੋਂ RBI ਵੱਲੋਂ ਸੋਵਰੇਨ ਗੋਲਡ ਬਾਂਡ ਦੀਆਂ ਦਰਾਂ ਤੈਅ ਕਰਨ ਲਈ ਕੀਤੀ ਜਾਂਦੀ ਹੈ। ਬਹੁਤ ਸਾਰੇ ਬੈਂਕ ਸੋਨੇ ਦੇ ਕਰਜ਼ਿਆਂ ਦੀਆਂ ਦਰਾਂ ਨਿਰਧਾਰਤ ਕਰਨ ਲਈ ਇਨ੍ਹਾਂ ਦੀ ਵਰਤੋਂ ਕਰਦੇ ਹਨ।
ਵੱਡੇ ਜਵੈਲਰਜ਼ ਵਿਖੇ 22K ਸੋਨੇ ਦੀ ਕੀਮਤ
ਤਨਿਸ਼ਕ: ₹1,15,400/10 ਗ੍ਰਾਮ
ਕਲਿਆਣ: ₹1,14,000/10 ਗ੍ਰਾਮ
ਮਾਲਾਬਾਰ: ₹1,14,000/10 ਗ੍ਰਾਮ
ਕਾਰਟਲੇਨ: ₹1,16,590/10 ਗ੍ਰਾਮ
ਭੀਮ ਜਵੈਲਰਜ਼: ₹1,13,180/10 ਗ੍ਰਾਮ
ਇਹ ਵੀ ਪੜ੍ਹੋ : ਪੰਜਾਬ ‘ਚ 11 ਦਵਾਈਆਂ ਦੇ ਸੈਂਪਲ ਫੇਲ੍ਹ, ਬੁਖਾਰ-ਪੇਟ ਦਰਦ-ਜੁਕਾਮ ਤੇ ਖਾਂਸੀ ਦੀਆਂ ਨੇ Medicines
ਦੱਸ ਦੇਈਏ ਕਿ ਦੀਵਾਲੀ ਵਰਗੇ ਤਿਉਹਾਰਾਂ ਤੋਂ ਬਾਅਦ ਭਾਰਤ ਵਿੱਚ ਖਰੀਦਦਾਰੀ ਦਾ ਦੌਰ ਰੁਕ ਗਿਆ ਹੈ। ਇਸ ਨਾਲ ਸੋਨੇ ਅਤੇ ਚਾਂਦੀ ਦੀ ਮੰਗ ਵਿੱਚ ਕਮੀ ਆਈ ਹੈ।
ਵੀਡੀਓ ਲਈ ਕਲਿੱਕ ਕਰੋ -:
























