ਬੱਲੂਆਣਾ ਹਲਕੇ ਦੇ ਪਿੰਡ ਬਿਸ਼ਨਪੁਰਾ ਨੇੜੇ ਅੱਜ ਤੜਕਸਾਰ ਇੱਕ ਜਬਰਦਸਤ ਹਾਦਸਾ ਵਾਪਰਿਆ। ਬੇਸਹਾਰਾ ਪਸ਼ੂਆਂ ਨੂੰ ਬਚਾਉਣ ਦੇ ਚੱਕਰ ਵਿੱਚ ਦੋ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿਚ ਇੱਕ ਗੱਡੀ ਚਾਲਕ ਦੇ ਗੰਭੀਰ ਸੱਟਾਂ ਵੱਜੀਆਂ ਤੇ ਦੂਜੀ ਗੱਡੀ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਸਾਦੂਲ ਸਹਿਰ ਖੀਚੜਾਵਾਲੀ ਢਾਣੀ ਦੇ ਨਿਵਾਸੀ ਵਿਆਹ ਵਿੱਚੋਂ ਸ਼ਾਮਿਲ ਹੋ ਕੇ ਆ ਰਿਹਾ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸੇ ਮਹੀਨੇ ਦੀ 28 ਤਰੀਕ ਨੂੰ ਉਸ ਦੇ ਪੁੱਤ ਦਾ ਵਿਆਹ ਸੀ, ਪਰਿਵਾਰਿਕ ਮੈਂਬਰਾਂ ਦੇ ਵਿੱਚ ਮੌਤ ਦੀ ਖਬਰ ਪਹੁੰਚੀ ਤਾਂ ਘਰ ਵਿਚ ਕੋਹਰਾਮ ਮਚ ਗਿਆ। ਜਿਸ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉਥੇ ਮਾਤਮ ਛਾ ਗਿਆ।
ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਕਾਰਾ, ਇੱਟ ਮਾਰ ਕੇ ਬਜ਼ੁਰਗ ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਦੂਜਾ ਕਾਰ ਸਵਾਰ ਸਾਦੁਲ ਸ਼ਹਿਰ ਨਿਵਾਸੀ ਰੋਹਿਤ ਕੁਮਾਰ ਗੰਭੀਰ ਸੱਟਾਂ ਹੋਣ ਕਰਕੇ ਸਿਵਲ ਹਸਪਤਾਲ ਸੀਤੋ ਗੁਨੋ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਸੱਟਾਂ ਦੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:























