ਤਾਂਬੇ ਦੇ ਭਾਂਡਿਆਂ ਵਿੱਚ ਖਾਣਾ ਪਕਾਉਣਾ ਅਤੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ, ਖੂਨ ਸਾਫ ਹੁੰਦਾ ਹੈ, ਪਾਚਨ ਸੁਧਰਦਾ ਹੈ ਤੇ ਸਰੀਰ ਦੇ ਵਾਤ, ਪਿਤ ਤੇ ਕਫ ਦੋਸ਼ ਸੰਤੁਲਿਤ ਰਹਿੰਦੇ ਹਨ ਪਰ ਜੇ ਤੁਸੀਂ ਤਾਂਬੇ ਦੇ ਭਾਂਡੇ ਵਿਚ ਗਲਤ ਚੀਜਾਂ ਖਾ ਲਓ ਤਾਂ ਇਹ ਸਰੀਰ ਲਈ ਜਡਹਿਰ ਬਣ ਸਕਦੀਆਂ ਹਨ। ਦਅਸਲ ਆਯੁਰਵੈਦ ਮੁਤਾਬਕ ਤਾਂਬੇ ਵਿਚ ਕੁਝ ਚੀਜਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦ ਹੈ ਕਿਉਂਕਿ ਉਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜਾਂ ਹਨ-

ਤਾਂਬੇ ਦੇ ਬਰਤਨ ਵਿਚ ਖੱਟੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਇਮਲੀ, ਟਮਾਟਰ, ਨਿੰਬੂ ਜਾਂ ਦਹੀਂ ਆਦਿ। ਜਦੋਂ ਤਾਂਬਾ ਖੱਟੀਆਂ ਚੀਜਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਰਸਾਇਣਿਕ ਪ੍ਰਕਿਰਿਆ ਹੁੰਦੀ ਹੈ, ਇਸ ਨਾਲ ਖਾਣਾ ਜਹਿਰੀਲਾ ਹੋ ਜਾਂਦਾ ਹੈ ਜੋ ਸਰੀਰ ਲਈ ਖਤਰਨਾਕ ਹੈ। ਅਜਿਹੇ ਖਾਣੇ ਨਾਲ ਉਲਟੀ, ਦਸਤ, ਪੇਟ ਦਰਦ ਤੇ ਲੰਮੇ ਸਮੇਂ ਵਿਚ ਲਿਵਰ ‘ਤੇ ਅਸਰ ਪੈ ਸਕਦਾ ਹੈ।
ਜੇ ਤੁਸੀਂ ਤਾਂਬੇ ਦੇ ਭਾਂਡੇ ਵਿਚ ਖੱਟੀ ਦਾਲ, ਕੜ੍ਹੀ ਜਾਂ ਟਮਾਟਰ ਵਾਲੀ ਸਬਜੀ ਪਕਾਉਂਦੇਹੋ ਤਾਂ ਇਹ ਸਿਹਤ ਲਈ ਖਤਰਨਾਕ ਹੋ ਸਕਦ ਹੈ। ਖਟਾਸ ਕਰਕੇ ਤਾਂਬੇ ਦ ਪਰਤ ਘੁਲਣ ਲੱਗਦੀ ਹੈ ਤੇ ਹ ਖਾਣੇ ਨਾਲ ਸਰੀਰ ਵਿਚ ਚਲੀ ਜਾਂਦੀ ਹੈ, ਇਸ ਨਾਲ ਗੈਸ, ਐਸੀਡਿਟੀ ਤ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਦੁੱਧ, ਦਹੀਂ, ਜਾਂ ਲੱਸੀ ਵਰਗੀਆਂ ਚੀਜ਼ਾਂ ਨੂੰ ਤਾਂਬੇ ਦੇ ਭਾਂਡਿਆਂ ਵਿੱਚ ਸਟੋਰ ਕਰਨ ਤੋਂ ਬਚੋ। ਇਨ੍ਹਾਂ ਸਾਰਿਆਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਰਸਾਇਣਕ ਤੌਰ ‘ਤੇ ਤਾਂਬੇ ਨਾਲ ਪ੍ਰਤੀਕਿਰਿਆ ਕਰਦਾ ਹੈ। ਇਹ ਖਾਣੇ ਦਾ ਸੁਆਦ ਵਿਗਾੜ ਸਕਦਾ ਹੈ ਅਤੇ ਲੰਬੇ ਸਮੇਂ ਵਿੱਚ ਸਰੀਰ ‘ਤੇ ਨੁਕਸਾਨਦੇਹ ਪ੍ਰਭਾਵ ਪਾ ਸਕਦਾ ਹੈ।
ਇਹ ਵੀ ਪੜ੍ਹੋ : 11 ਕਰੋੜ ਦਾ ਦੀਵਾਲੀ ਬੰਪਰ ਜਿੱਤਣ ਵਾਲਾ ਲਾਪਤਾ, ਲੱਭ ਰਹੇ ਟਿਕਟ ਵੇਚਣ ਵਾਲੇ
ਲੋਕ ਅਕਸਰ ਤਾਂਬੇ ਦੇ ਭਾਂਡਿਆਂ ਵਿੱਚ ਮਠਿਆਈਆਂ ਜਾਂ ਫਲ ਪਰੋਸਦੇ ਹਨ, ਪਰ ਜੇਕਰ ਇਨ੍ਹਾਂ ਮਠਿਆਈਆਂ ਵਿੱਚ ਨਿੰਬੂ, ਖੱਟੇ ਫਲ ਜਾਂ ਸ਼ਰਬਤ ਵਰਗੇ ਖੱਟੇ ਤੱਤ ਹੁੰਦੇ ਹਨ, ਤਾਂ ਤਾਂਬੇ ਦੇ ਭਾਂਡਿਆਂ ਵਿੱਚ ਪਰੋਸਣਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਮਠਿਆਈਆਂ ਵਿੱਚ ਪਾਏ ਜਾਣ ਵਾਲੇ ਖੱਟੇ ਤੱਤ ਵੀ ਤਾਂਬੇ ਦੀ ਧਾਤ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ ਅਤੇ ਸਰੀਰ ਵਿੱਚ ਜ਼ਹਿਰੀਲੇ ਤੱਤ ਛੱਡ ਸਕਦੇ ਹਨ। ਇਸ ਲਈ, ਜੇਕਰ ਤੁਸੀਂ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਦੇ ਹੋ, ਤਾਂ ਉਨ੍ਹਾਂ ਵਿੱਚ ਸਿਰਫ਼ ਸੁੱਕੇ ਜਾਂ ਗੈਰ-ਖੱਟੇ ਭੋਜਨ ਹੀ ਪਰੋਸਣਾ ਯਕੀਨੀ ਬਣਾਓ।
ਵੀਡੀਓ ਲਈ ਕਲਿੱਕ ਕਰੋ -:























