ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਅਕਤੂਬਰ ਵਿੱਚ ਦਿੱਲੀ ਦੀ ਮਾੜੀ ਹਵਾ ਦੀ ਗੁਣਵੱਤਾ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ ਪਰ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (CREA) ਦੀ ਇੱਕ ਤਾਜ਼ਾ ਰਿਪੋਰਟ ਵਿੱਚ ਕੁਝ ਹੋਰ ਹੀ ਖੁਲਾਸਾ ਹੋਇਆ ਹੈ।
ਅਕਤੂਬਰ 2025 ਵਿੱਚ ਦਿੱਲੀ ਛੇਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ। ਗਾਜ਼ੀਆਬਾਦ ਅਤੇ ਨੋਇਡਾ ਵਰਗੇ ਨੇੜਲੇ ਇਲਾਕੇ ਅਕਤੂਬਰ ਦੇ ਪ੍ਰਦੂਸ਼ਣ ਵਿੱਚ ਦਿੱਲੀ ਨੂੰ ਪਛਾੜ ਗਏ। ਇਸ ਸਰਵੇਖਣ ਨੇ ਦੇਸ਼ ਦੇ ਕਈ ਖੇਤਰਾਂ ਵਿੱਚ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਉਜਾਗਰ ਕੀਤਾ, ਜਿਸ ਵਿੱਚ ਇੰਡੋ-ਗੰਗਾ ਮੈਦਾਨ, ਖਾਸ ਕਰਕੇ ਰਾਸ਼ਟਰੀ ਰਾਜਧਾਨੀ ਖੇਤਰ (NCR), ਸਭ ਤੋਂ ਅੱਗੇ ਸੀ।

ਕਈ ਸਿਆਸਤਦਾਨਾਂ ਨੇ ਦਿੱਲੀ ਦੇ ਪ੍ਰਦੂਸ਼ਣ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਇਹ ਰਿਪੋਰਟ ਇਨ੍ਹਾਂ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ। ਰਿਪੋਰਟ ਮੁਤਾਬਕ ਅਕਤੂਬਰ ਵਿੱਚ ਦਿੱਲੀ ਦੇ ਕਣਾਂ ਵਿੱਚ ਪਰਾਲੀ ਸਾੜਨ ਦਾ ਯੋਗਦਾਨ 6 ਫੀਸਦੀ ਤੋਂ ਘੱਟ ਸੀ।
ਰਿਪੋਰਟ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਕਿਸਾਨ ਦਿੱਲੀ ਦੀ ਮਾੜੀ ਹਵਾ ਦੀ ਗੁਣਵੱਤਾ ਲਈ ਜ਼ਿੰਮੇਵਾਰ ਨਹੀਂ ਹਨ। ਹਾਲਾਂਕਿ, ਸਾਲ ਭਰ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧੇ ਨੇ ਫੈਕਟਰੀਆਂ, ਟ੍ਰੈਫਿਕ ਜਾਮ ਅਤੇ ਦਿੱਲੀ ਵਿੱਚ ਦੀਵਾਲੀ ਦੇ ਪਟਾਕਿਆਂ ਦੇ ਪ੍ਰਭਾਵ ਵੱਲ ਇਸ਼ਾਰਾ ਕੀਤਾ ਹੈ। ਨਾਲ ਹੀ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਵਰਗੇ ਮੌਸਮੀ ਉਪਾਵਾਂ ਨੂੰ ਬਹੁਤ ਥੋੜ੍ਹੇ ਤਰੀਕੇ ਨਾਲ ਸਰਕਾਰ ਵੱਲੋਂ ਲਾਗੂ ਕਰਨ ਦੀ ਕਮੀ ਨੂੰ ਵੀ ਉਜਾਗਰ ਕੀਤਾ ਹੈ।
ਦੱਸ ਦੇਈਏ ਕਿ ਹਰਿਆਣਾ ਦਾ ਧਾਰੂਹੇੜਾ ਅਕਤੂਬਰ ਦੌਰਾਨ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ, ਜਿਸ ਵਿੱਚ ਦੋ ਦਿਨ “ਗੰਭੀਰ” ਅਤੇ ਨੌਂ ਦਿਨ “ਬਹੁਤ ਮਾੜੇ” AQI ਸਨ। ਦਿੱਲੀ ਦਾ ਮਾਸਿਕ ਔਸਤ PM2.5 ਪੱਧਰ 107 ਗ੍ਰਾਮ/ਘਣ ਮੀਟਰ ਸੀ, ਜੋ ਸਤੰਬਰ ਦੇ ਔਸਤ 36 ਗ੍ਰਾਮ/ਘਣ ਮੀਟਰ ਤੋਂ ਲਗਭਗ ਤਿੰਨ ਗੁਣਾ ਸੀ।
ਇਹ ਵੀ ਪੜ੍ਹੋ : ਸੰਘਾੜੇ ਖਰੀਦਣ ਤੋਂ ਪਹਿਲਾਂ ਕਰੋ ਇਹ ਕੰਮ, ਕਾਲਾ ਸੱਚ ਜਾਣ ਕੇ ਉੱਡ ਜਾਣਗੇ ਹੋਸ਼
ਇਸਦੇ ਉਲਟ, ਮੇਘਾਲਿਆ ਦਾ ਸ਼ਿਲਾਂਗ ਸਭ ਤੋਂ ਸਾਫ਼ ਸ਼ਹਿਰ ਸੀ, ਜਿਸਦੀ ਔਸਤ PM2.5 ਸਿਰਫ਼ 10 ਗ੍ਰਾਮ/ਘਣ ਮੀਟਰ ਸੀ। ਕਰਨਾਟਕ ਅਤੇ ਤਾਮਿਲਨਾਡੂ ਵੀ ਸਭ ਤੋਂ ਸਾਫ਼ ਸ਼ਹਿਰਾਂ ਦੀ ਸੂਚੀ ਵਿੱਚ ਸਿਖਰ ‘ਤੇ ਹਨ।
ਸਿਖਰਲੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਰੋਹਤਕ, ਗਾਜ਼ੀਆਬਾਦ, ਨੋਇਡਾ, ਬੱਲਭਗੜ੍ਹ, ਭਿਵਾੜੀ, ਗ੍ਰੇਟਰ ਨੋਇਡਾ, ਹਾਪੁਰ ਅਤੇ ਗੁੜਗਾਓਂ ਵੀ ਸ਼ਾਮਲ ਹਨ, ਜੋ ਮੁੱਖ ਤੌਰ ‘ਤੇ NCR ਅਤੇ ਹਰਿਆਣਾ ਵਿੱਚ ਕੇਂਦਰਿਤ ਹਨ।
ਵੀਡੀਓ ਲਈ ਕਲਿੱਕ ਕਰੋ -:
























