ਅੰਮ੍ਰਿਤਸਰ ਵਿਚ ਦਿਨ-ਦਿਹਾੜੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਆਪਣੀ ਭਤੀਜੀ ਨੂੰ ਬੱਸ ਵਿਚ ਚੜ੍ਹਾਉਣ ਆਏ ਬੰਦੇ ‘ਤੇ ਦਿਨ-ਦਿਹਾੜੇ ਫਾਇਰਿੰਗ ਕਰ ਦਿੱਤੀ। ਕੁਝ ਬਦਮਾਸ਼ਾਂ ਨੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਖਮੀ ਦੀ ਪਛਾਣ ਮੁਖਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਜੋਂ ਹੋਈ ਹੈ, ਜੋਕਿ ਪਿੰਡ ਮਰੜੀ ਖੁਰਦ ਦਾ ਰਹਿਣ ਵਾਲਾ ਹੈ। ਜਖਮੀ ਦਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪਰਿਵਾਰ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਰੋਜਾਨਾ ਆਪਣੀ ਭਤੀਜੀ ਨੂੰ ਕਾਲਜ ਜਾਣ ਲਈ ਬੱਸ ਵਿਚ ਚੜ੍ਹਾਉਣ ਜਾਂਦਾ ਸੀ। ਅੱਜ ਵੀ ਉਹ ਇਸੇ ਤਰ੍ਹਾਂ ਗਿਆ। ਉਹ ਐਕਟਿਵਾ ‘ਤੇ ਸਵਾਰ ਸੀ। ਇਸ ਦੌਰਾਨ 3 ਅਣਪਛਾਤੇ ਬੰਦੇ ਆਏ ਤੇ ਉਨ੍ਹਾਂ ਨੇ ਮੁਖਵਿੰਦਰ ਸਿੰਘ ‘ਤੇ 8-9 ਫਾਇਰ ਕਰ ਦਿੱਤੇ, ਜਿਸ ਵਿਚੋਂ 5 ਗੋਲੀਆਂ ਉਸ ਨੂੰ ਲੱਗੀਆਂ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਖਵਿੰਦਰ ਸਿੰਘ ‘ਤੇ 3 ਅਣਪਛਾਤੇ ਨੌਜਵਾਨਾਂ ਨੇ ਫਾਇਰ ਕੀਤੇ ਸਨ। ਫਾਇਰ ਲੱਗਣ ਨਾਲ ਉਹ ਜਖਮੀ ਹੋ ਗਿਆ। ਪਿੰਡ ਦੇ ਮੋਹਤਬਰ ਬੰਦਿਆਂ ਵੱਲੋਂ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੌਕੇ ‘ਤੇ 7-8 ਖੋਲ ਬਰਾਮਦ ਹੋਏ ਹਨ। 3-4 ਗੋਲੀਆਂ ਉਸ ਨੂੰ ਰਗੜ ਲਾ ਕੇ ਨਿਕਲ ਗਈਆਂ।
ਇਹ ਵੀ ਪੜ੍ਹੋ : ਇੱਕ ਕੱਪ ਚਾਹ ਜਾਂ ਕੌਫੀ ਮਿਸ ਕਰਨ ‘ਤੇ ਕਿਉਂ ਦੁੱਖਦਾ ਏ ਸਿਰ? ਨਿਊਰੋਲਾਜਿਸਟ ਨੇ ਦੱਸਿਆ ਅਸਲ ਕਾਰਨ
ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ ਕਰ ਲਿਆ ਤਫਤੀਸ਼ ਕੀਤੀ ਜਾ ਰਹੀ ਹਨ, ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਇਹ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਕੁਝ ਹੋਰ ਗੱਲ ਸੀ, ਇਸ ਬਾਰੇ ਮੁਖਵਿੰਦਰ ਸਿੰਘ ਤੋਂ ਪੁੱਛਗਿੱਛ ਹੋਣ ਤੋਂ ਬਾਅਦ ਹੀ ਕੁਝ ਪਤਾ ਲੱਗ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























