ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਲੋਕਾਂ ਨੇ ਚੋਰ ਦੇ ਸ਼ੱਕ ਵਿਚ ਉਸਨੂੰ ਖੰਭੇ ਨਾਲ ਬੰਨ੍ਹਿਆ, ਉਸਦੇ ਹੱਥ ਉਸ ਦੀ ਪਿੱਠ ਪਿੱਛੇ ਰੱਸੀ ਨਾਲ ਬੰਨ੍ਹ ਦਿੱਤੇ, ਉਸ ਦੇ ਮੂੰਹ ‘ਤੇ ਵਾਰ-ਵਾਰ ਥੱਪੜ ਮਾਰੇ ਅਤੇ ਉਸਦੇ ਪੇਟ ਵਿੱਚ ਲੱਤਾਂ ਅਤੇ ਮੁੱਕੇ ਮਾਰੇ, ਜਿਸ ਨਾਲ ਉਸ ਦੇ ਸਾਰੇ ਸਰੀਰ ‘ਤੇ ਜ਼ਖਮ ਹੋ ਗਏ। ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਇੱਕ ਗੁਆਂਢੀ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਰੋਕਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਘਟਨਾ 7 ਨਵੰਬਰ ਨੂੰ ਸਵੇਰੇ 4.30 ਵਜੇ ਕੋਚਰ ਮਾਰਕੀਟ ਇਲਾਕੇ ਵਿੱਚ ਵਾਪਰੀ। ਪੁਲਿਸ ਨੇ ਦੋਸ਼ੀ ਇੰਦਰਪਾਲ ਸਿੰਘ ਅਤੇ ਉਸਦੇ ਪੁੱਤਰ ਤਰਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਨੌਜਵਾਨ ਲੁਧਿਆਣਾ ਦੇ ਕੋਚਰ ਮਾਰਕੀਟ ਵਿੱਚ ਇੱਕ ਘਰ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਲੋਕ ਨੇੜੇ ਖੜ੍ਹੇ ਸਨ। ਉਨ੍ਹਾਂ ਨੇ ਉਸ ਨੂੰ ਘਰ ਵਿੱਚ ਦਾਖਲ ਹੁੰਦੇ ਦੇਖਿਆ ਅਤੇ ਉਸਨੂੰ ਦਾਖਲ ਹੋਣ ਦਾ ਕਾਰਨ ਪੁੱਛਿਆ। ਤਸੱਲੀਬਖਸ਼ ਜਵਾਬ ਨਾ ਮਿਲਣ ‘ਤੇ ਉਸ ਨੂੰ ਨੇੜੇ ਦੇ ਖੰਭੇ ਨਾਲ ਬੰਨ੍ਹ ਦਿੱਤਾ। ਕੁੱਟਮਾਰ ਨਾਲ ਨੌਜਵਾਨ ਦਾ ਪੂਰਾ ਸਰੀਰ ਨੀਲਾ ਹੋ ਗਿਆ। ਇਸ ਤੋਂ ਡਰ ਕੇ ਉਸ ਨੂੰ ਕੁੱਟ ਰਹੇ ਲੋਕਾਂ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਪਰ ਉਸਦੀ ਉੱਥੇ ਹੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਅਕਤੀ ਦੀ ਮੌਤ ਜ਼ਿਆਦਾ ਕੁੱਟਮਾਰ ਕਾਰਨ ਹੋਈ ਹੈ। ਸਹੀ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਇਟਲੀ ਤੋਂ ਆਏ ਨੌਜਵਾਨ ਦਾ ਕਤਲ ਮਾਮਲਾ, ਕੀਤੇ ਵੱਡੇ ਖੁਲਾਸੇ
ਏਸੀਪੀ ਗੁਰ ਇਕਬਾਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਖੰਭੇ ਨਾਲ ਬੰਨ੍ਹ ਕੇ ਇਸ ਤਰੀਕੇ ਨਾਲ ਕੁੱਟਣਾ ਬਹੁਤ ਗੰਭੀਰ ਮਾਮਲਾ ਹੈ। ਭਾਵੇਂ ਕਿਸੇ ‘ਤੇ ਕੋਈ ਵੀ ਸ਼ੱਕ ਕਿਉਂ ਨਾ ਹੋਵੇ ਪਰ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























