ਨੰਗਲ ਵਿਚ ਦੋ ਜਵਾਨ ਧੀਆਂ ਦੀ ਮਾਂ ਨੇ ਖੌਫਨਾਕ ਕਦਮ ਚੁੱਕ ਲਿਆ। ਇਥੇ ਦੋ ਜਵਾਨ ਧੀਆਂ ਦੀ ਮਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਤਿੰਨੋਂ ਇੱਕ ਫਾਈਨਾਂਸ ਕੰਪਨੀ ਦੇ ਵਿਅਕਤੀ ਹਨ, ਜਿਨ੍ਹਾਂ ਉਪਰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ। ਪਰਿਵਾਰਕ ਮੈਂਬਰਾਂ ਦ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਮਾਮਲਾ ਨੰਗਲ ਦੀ BBMB ਕਾਲੋਨੀ ਤੋਂ ਸਾਹਮਣੇ ਆਇਆ ਹੈ ਜਿਥੇ ਔਰਤ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਔਰਤ ਦੀਆਂ ਧੀਆਂ ਵੱਲੋਂ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਫਾਈਨਾਂਸ ਕੰਪਨੀ ਦੇ ਕਰਮਚਾਰੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਮਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਨੇ ਇੱਕ 30 ਹਜਾਰ ਰੁਪਏ ਦ ਲੋਨ ਲਿਆ ਸੀ, ਜਿਸ ਨੂੰ ਕਲੀਅਰ ਵੀ ਕਰਵਾ ਦਿੱਤਾ ਗਿਆ ਸੀ। ਦੋ-ਢਾਈ ਸਾਲਾਂ ਬਾਅਦ ਇਹ ਕਰਮਚਾਰੀ ਫਿਰ ਤੋਂ ਆਉਣ ਲੱਗੇ ਤੇ ਸਾਡਾ ਇੱਕ ਹਜਾਰ ਰੁਪਿਆ ਬਾਕੀ ਸੀ, ਉਸ ਨੂੰ ਲੈ ਕੇ ਸਾਡੀ ਮਾਂ ਨੂੰ ਤੇ ਸਾਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ : ਚੋਰ ਦੇ ਸ਼ੱਕ ‘ਚ ਮੁੰਡੇ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ! ਹਸਪਤਾਲ ‘ਚ ਤੋੜਿਆ ਦਮ
ਔਰਤ ਦੀਆਂ ਧੀਆਂ ਨੇ ਦੱਸਿਆ ਕਿ ਇਹ ਲੋਕ ਸਵੇਰੇ-ਸਵੇਰੇ ਸਾਡੇ ਘਰ ਆ ਜਾਂਦੇ ਸਨ ਤੇ 3-4 ਵਜੇ ਤੱਕ ਬੈਠੇ ਰਹਿੰਦੇ ਸਨ ਤੇ ਉਨ੍ਹਾਂ ਦੀ ਮਾਂ ਨੂੰ ਮਾਨਸਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਕਰਦੇ ਸਨ। ਅਸੀਂ ਉਨ੍ਹਾਂ ਕੋਲੋਂ ਟਾਈਮ ਵੀ ਮੰਗਿਆ ਕਿ ਅਸੀਂ ਦੇ ਦਿਆਂਗੇ ਪੈਸੇ ਪਰ ਫਿਰ ਵੀ ਉਹ ਨਹੀਂ ਮੰਨਦੇ। ਬਹੁਤ ਬਦਤਮੀਜੀ ਵੀ ਕਰਦੇ ਸਨ। ਇਸੇ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਮਾਂ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਿੰਦਗੀ ਦਾ ਅੰਤ ਕਰ ਲਿਆ। ਧੀਆਂ ਦੇ ਬਿਆਨਾਂ ‘ਤੇ ਨੰਗਲ ਪੁਲਿਸ ਸਟੇਸ਼ਨ ਵਿਚ ਪਰਚਾ ਦਰਜ ਕਰਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਇਹ ਕੰਪਨੀ ਊਨਾ ਨਾਲ ਸਬੰਧਤ ਹੈ।
ਵੀਡੀਓ ਲਈ ਕਲਿੱਕ ਕਰੋ -:
























