ਬਠਿੰਡਾ ਦੇ ਪਿੰਡ ਜੀਦਾ ਵਿਚ ਹੋਏ ਬਲਾਸਟ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਕੈਮੀਕਲ ਧਮਾਕੇ ਨੂੰ ਲੈ ਕੇ ਹੁਣ NIA ਜਾਂਚ ਕਰੇਗੀ। ਦੱਸ ਦੇਈਏ ਕਿ ਜੀਦਾ ਪਿੰਡ ਨੌਜਵਾਨ ਵੱਲੋਂ ਆਨਲਾਈਨ ਕੈਮੀਕਲ ਨਾਲ ਕੈਮੀਕਲ ਮੰਗਵਾਇਆ ਜਾਂਦਾ ਹੈ ਤੇ ਜਦੋਂ ਉਹ ਉਸ ਨਾਲ ਘਰ ਵਿਚ ਹੀ ਐਕਸਪੈਰੀਮੈਂਟ ਕਰ ਰਿਹਾ ਹੁੰਦਾ ਹੈ ਤਾਂ ਘਰ ਅੰਦਰ ਹੀ ਧਮਾਕਾ ਹੋ ਜਾਂਦਾ ਹੈ। ਇਥੋਂ ਤੱਕ ਕਿ ਫੋਰੈਂਸਿਕ ਟੀਮਾਂ ਪਹੁੰਚਦੀਆਂ ਹਨ ਤਾਂ ਸਾਫ-ਸਫਾਈ ਦੌਰਾਨ ਵੀ 2 ਧਮਾਕੇ ਹੋ ਜਾਂਦੇ ਹਨ। ਉਸ ਤੋਂ ਬਾਅਦ ਤੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਤੇ ਹੁਣ ਇਸ ਮਾਮਲੇ ਦੀ ਜਾਂਚ ਐੱਨਆਈਏ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਬਿਨਾਂ ਪ੍ਰਵਾਨਗੀ ਦੇ ਵਿਦੇਸ਼ ਨਹੀਂ ਜਾ ਸਕਣਗੇ ਸਰਪੰਚ ਤੇ ਪੰਚ
ਕਈ ਹੋਰ ਗਤੀਵਿਧੀਆਂ ਨਾਲ ਤਾਰ ਜੁੜਦੇ ਨਜ਼ਰ ਆ ਰਹੇ ਹਨ। 19 ਸਾਲਾ ਨੌਜਵਾਨ ਆਨਲਾਈ ਕੈਮੀਕਲ ਮੰਗਵਾਇਆ ਗਿਆ ਸੀ ਜਿਸ ਨਾਲ ਘਰ ਵਿਚ ਧਮਾਕਾ ਹੋਇਆ ਸੀ। ਹਾਲਾਂਕਿ ਉਕਤ ਨੌਜਵਾਨ ਗੁਰਪ੍ਰੀਤ ਸਿੰਘ ਦੇ ਕਿਸ-ਕਿਸ ਨਾਲ ਲਿੰਕ ਹਨ, ਇਹ ਖੰਗਾਲਿਆ ਜਾਵੇਗਾ ਕਿਉਂਕਿ ਇਸ ਬਲਾਸਟ ਮਾਮਲੇ ਦੇ ਤਾਰ ਕਈ ਹੋਰ ਮਾਮਲਿਆਂ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇਸ ਧਮਾਕੇ ਵਿਚ ਗੁਰਪ੍ਰੀਤ ਸਿੰਘ ਦੇ ਪਿਤਾ ਵੀ ਜ਼ਖਮੀ ਹੋ ਜਾਂਦੇ ਹਨ। ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿਛ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























