ਮੋਗਾ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇਥੇ ਦੇ ਬੋਹਣਾ ਚੌਕ ਵਿੱਚ ਰਹਿਣ ਵਾਲੇ ਇੱਕ ਮਜ਼ਦੂਰ ਅਜਮੇਰ ਸਿੰਘ ਨੂੰ ਜੀਐਸਟੀ ਵਿਭਾਗ ਵੱਲੋਂ 35 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਨੋਟਿਸ ਭੇਜਿਆ ਗਿਆ ਹੈ। ਨੋਟਿਸ ਤੋਂ ਬਾਅਦ ਅਜਮੇਰ ਸਿੰਘ ਕਾਫੀ ਪ੍ਰੇਸ਼ਾਨ ਹੈ।
ਜਦੋਂ ਉਹ ਲੁਧਿਆਣਾ ਜੀਐਸਟੀ ਦਫ਼ਤਰ ਪਹੁਚਿਆ ਤਾਂ ਪੂਰੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ। ਇਸ ਤੋਂ ਬਾਅਦ ਅਜਮੇਰ ਸਿੰਘ ਮੋਗਾ ਸਿਟੀ ਸਾਊਥ ਥਾਣਾ ਪਹੁੰਚਿਆ ਅਤੇ ਪੁਲਿਸ ਵਿਚ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਏ ਅਤੇ ਉਸ ਨੂੰ ਨਿਆਂ ਦਿਵਾਇਆ ਜਾਏ।

ਅਜਮੇਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਦ ਹੈ। ਕਈ ਵਾਰ ਉਸ ਨੂੰ ਕੰਮ ਮਿਲਦਾ ਹੈ, ਕਈ ਵਾਰ ਨਹੀਂ। ਪਰ ਜਦੋਂ ਉਸ ਨੂੰ 35 ਕਰੋੜ ਰੁਪਏ ਦਾ ਨੋਟਿਸ ਮਿਲਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੱਸਿਆ ਕਿ ਉਸਨੂੰ ਦੋ ਸਾਲ ਪਹਿਲਾਂ 21 ਲੱਖ ਰੁਪਏ ਦਾ ਨੋਟਿਸ ਮਿਲਿਆ ਸੀ, ਪਰ ਜਦੋਂ ਉਹ ਜੀਐਸਟੀ ਦਫ਼ਤਰ ਗਿਆ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ, ਇਸ ਵਾਰ ਰਕਮ ਇੰਨੀ ਵੱਡੀ ਹੈ ਕਿ ਉਹ ਇਹ ਨਹੀਂ ਸਮਝ ਪਾ ਰਿਹਾ ਹੈ ਕਿ ਇਹ ਕਿਵੇਂ ਹੋਇਆ।
ਅਜਮੇਰ ਸਿੰਘ ਮੁਤਾਬਕ ਜਦੋਂ ਉਹ ਜੀਐਸਟੀ ਦਫ਼ਤਰ ਵਾਪਸ ਆਇਆ, ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ ਉਸਦੇ ਨਾਮ ‘ਤੇ ਸੀਈਈ ਕੇ ਇੰਟਰਨੈਸ਼ਨਲ ਨਾਮ ਦੀ ਇੱਕ ਕੰਪਨੀ ਰਜਿਸਟਰ ਕੀਤੀ ਹੈ। ਇਹ ਕੰਪਨੀ ਲੁਧਿਆਣਾ ਦੇ ਗਿੱਲ ਰੋਡ ‘ਤੇ ਇੰਡਸਟ੍ਰੀਅਲ ਏਰੀਆ ਵਿੱਚ ਸਥਿਤ ਸੀ। ਕੰਪਨੀ ਬਣਾਉਣ ਲਈ ਉਸ ਦੇ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਆਧਾਰ ‘ਤੇ ਉਸ ਦੇ ਨਾਮ ‘ਤੇ ਇੱਕ ਜੀਐਸਟੀ ਨੰਬਰ ਪ੍ਰਾਪਤ ਕੀਤਾ ਗਿਆ ਸੀ, ਜਿਸ ਤੋਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਸੀ।

ਅਜਮੇਰ ਸਿੰਘ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ, ਇੱਕ ਸੰਗਠਨ ਨੇ ਰਾਸ਼ਨ ਦੇਣ ਲਈ ਉਸਦਾ ਆਧਾਰ ਕਾਰਡ ਮੰਗਿਆ ਸੀ। ਇਹ ਸੰਭਵ ਹੈ ਕਿ ਉਸ ਸਮੇਂ ਉਸ ਦੀ ਜਾਣਕਾਰੀ ਦੀ ਦੁਰਵਰਤੋਂ ਕੀਤੀ ਗਈ ਹੋਵੇ। ਉਸ ਨੇ ਕਿਹਾ ਕਿ ਉਸ ਨੇ ਕਦੇ ਵੀ ਪੈਨ ਕਾਰਡ ਪ੍ਰਾਪਤ ਨਹੀਂ ਬਣਵਾਇਆ। ਅਜਮੇਰ ਸਿੰਘ ਨੇ ਉਸਦੇ ਨਾਮ ‘ਤੇ ਹੋਏ ਇਸ ਵੱਡੇ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਕਰੋੜਾਂ ਰੁਪਏ ਦੀ ਜੀਐਸਟੀ ਧੋਖਾਧੜੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : CM ਮਾਨ ਨੇ ਅਚਾਨਕ ਸੱਦੀ ਪੰਜਾਬ ਕੈਬਨਿਟ ਦ ਮੀਟਿੰਗ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਏ ਮੋਹਰ
ਕੌਂਸਲਰ ਜਗਜੀਤ ਸਿੰਘ ਜੀਤਾ ਨੇ ਕਿਹਾ ਕਿ ਇੱਕ ਗਰੀਬ ਪਰਿਵਾਰ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਇੱਕ ਵਿਅਕਤੀ ਜੋ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ, ਨੂੰ ਕਰੋੜਾਂ ਰੁਪਏ ਦਾ ਨੋਟਿਸ ਦਿੱਤਾ ਗਿਆ ਸੀ। ਉਸ ਦੇ ਆਧਾਰ ਕਾਰਡ ਦੀ ਵਰਤੋਂ ਕਰਕੇ ਇੱਕ ਕੰਪਨੀ ਰਜਿਸਟਰ ਕੀਤੀ ਗਈ ਅਤੇ ਉਸ ਦੇ ਨਾਮ ‘ਤੇ GST ਨੰਬਰ ਦੀ ਵਰਤੋਂ ਕਰਕੇ ਕਰੋੜਾਂ ਰੁਪਏ ਦੇ ਲੈਣ-ਦੇਣ ਕੀਤਾ ਗਿਆ, ਜਿਸ ਨਾਲ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ; ਇਹ ਦੇਖਣਾ ਬਾਕੀ ਹੈ ਕਿ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























