ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ‘ਤੇ ਹੋਣ ਵਾਲੇ ਰਿਟਰੀਟ ਸੈਰਾਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਬੀਐਸਐਫ ਅਧਿਕਾਰੀਆਂ ਮੁਤਾਬਕ ਇਹ ਸੈਰਾਮਨੀ ਹੁਣ ਪਹਿਲਾਂ ਤੈਅ ਸਮੇਂ ਦੀ ਬਜਾਏ ਸ਼ਾਮ 4:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬਦਲਦੇ ਮੌਸਮ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਟਰੀਟ ਸਮਾਰੋਹ ਦਾ ਸਮਾਂ ਸੋਧਿਆ ਗਿਆ ਹੈ। ਉਨ੍ਹਾਂ ਨੇ ਦਰਸ਼ਕਾਂ ਨੂੰ ਸੁਰੱਖਿਆ ਜਾਂਚ ਅਤੇ ਬੈਠਣ ਦੇ ਪ੍ਰਬੰਧਾਂ ਦੀ ਸਹੂਲਤ ਲਈ ਸੈਰਾਮਨੀ ਸ਼ੁਰੂ ਹੋਣ ਤੋਂ ਪਹਿਲਾਂ ਗੇਟ ‘ਤੇ ਪਹੁੰਚਣ ਦੀ ਸਲਾਹ ਦਿੱਤੀ ਹੈ। ਰੋਜਾਨਾ ਹੋਣ ਵਾਲੀ ਇਹ ਸੇਰਾਮਨੀ ਭਾਰਤੀ ਅਤੇ ਪਾਕਿਸਤਾਨੀ ਰੇਂਜਰਾਂ ਦੀ ਸ਼ਾਨਦਾਰ ਪਰੇਡ, ਮਾਰਚ ਪਾਸਟ ਅਤੇ ਝੰਡਾ ਉਤਰਨ ਦੇ ਪ੍ਰੋਗਰਾਮ ਕਾਰਨ ਸੈਲਾਨੀਆਂ ਵਿੱਚ ਬਹੁਤ ਲੋਕਪ੍ਰਿਯ ਹੈ। ਨਵੇਂ ਸਮੇਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬੰਗਾ ‘ਚ ਵੱਡੀ ਵਾ/ਰਦਾ/ਤ, ਬੱਸ ਸਟੈਂਡ ‘ਤੇ ਖੜ੍ਹੇ ਨੌਜਵਾਨਾਂ ‘ਤੇ ਚੱਲੀਆਂ ਗੋ/ਲੀਆਂ, ਇੱਕ ਦੀ ਮੌ/ਤ
ਦੱਸ ਦੇਈਏ ਕਿ ਪੰਜਾਬ ਵਿਚ ਸੰਘਣੀ ਧੁੰਦ ਛਾਉਣੀ ਸ਼ੁਰੂ ਹੋ ਗਈ ਹੈ। ਧੁੰਦ ਕਾਰਨ ਅੰਮ੍ਰਿਤਸਰ ਵਿਚ ਸਵੇਰੇ 8.30 ਵਜੇ ਵਿਜੀਬਿਲਟੀ 800 ਮੀਟਰ ਦਰਜ ਕੀਤੀ ਗਈ। ਘੱਟੋ-ਘੱਟ ਪਾਰਾ ਆਮ ਨਾਲੋਂ 2.5 ਡਿਗਰੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਪਾਰੇ ਵਿਚ ਗਿਰਾਵਟ ਦੇ ਨਾਲ ਮੌਸਮ ਵਿਚ ਠੰਢਕ ਵਧੇਗੀ।
ਵੀਡੀਓ ਲਈ ਕਲਿੱਕ ਕਰੋ -:
























