ਫਾਜ਼ਿਲਕਾ ਦੇ ਢਿੱਪਾਂਵਾਲੀ ਪਿੰਡ ਦੀ ਰਹਿਣ ਵਾਲੀ ਮਾਹਿਤ ਸੰਧੂ ਨੇ ਸ਼ੂਟਿੰਗ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ। ਟੋਕੀਓ ਵਿੱਚ ਹੋਏ ਸਮਰ ਡੈਫਲਿੰਪਿਕਸ ਵਿੱਚ 50 ਮੀਟਰ ਰਾਈਫਲ ਮੁਕਾਬਲੇ ਵਿੱਚ ਮਾਹਿਤ ਦੀ ਜਿੱਤ ਨਾਲ ਨਾ ਸਿਰਫ਼ ਉਸਦੇ ਪਰਿਵਾਰ ਵਿਚ ਸਗੋਂ ਉਸਦੇ ਪਿੰਡ ਵਿਚ ਵੀ ਖੁਸ਼ੀ ਦੌੜ ਗਈ। ਪਰਿਵਾਰ ਨੂੰ ਆਪਣੀ ਧੀ ‘ਤੇ ਮਾਣ ਹੈ, ਜਿਸ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਅਤੇ ਇਲਾਕੇ ਨੂੰ ਸਗੋਂ ਪੂਰੇ ਪੰਜਾਬ ਨੂੰ ਮਾਣ ਦਿਵਾਇਆ ਹੈ।
ਫਾਜ਼ਿਲਕਾ ਜ਼ਿਲ੍ਹੇ ਦੇ ਢਿੱਪਾਂਵਾਲੀ ਪਿੰਡ ਦੀ ਰਹਿਣ ਵਾਲੀ ਮਾਹਿਤ ਸੰਧੂ ਨੇ ਟੋਕੀਓ ਵਿੱਚ ਹੋਏ ਸਮਰ ਡੈਫਲਿੰਪਿਕਸ ਵਿੱਚ 50 ਮੀਟਰ ਰਾਈਫਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਨਾ ਸਿਰਫ਼ ਆਪਣੇ ਖੇਤਰ ਦਾ, ਸਗੋਂ ਪੰਜਾਬ ਦਾ ਮਾਣ ਵਧਾਇਆ ਹੈ। ਪਵਿਤ ਸਿੰਘ ਸੰਧੂ ਦੀ ਧੀ ਮਾਹਿਤ ਸੰਧੂ ਨੇ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ-ਪੋਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਖੇਡਾਂ ਵਿੱਚ ਆਪਣਾ ਚੌਥਾ ਤਮਗਾ ਜਿੱਤਿਆ।

ਮਾਹਿਤ ਨੇ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਡੇਨ ਜਿਉਂਗ ਅਤੇ ਹੰਗਰੀ ਦੀ ਮੀਰਾ ਸੁਸਾਨ ਨੂੰ ਹਰਾ ਕੇ ਕੁੱਲ 456 ਅੰਕ ਬਣਾਏ। ਮਾਹਿਤ ਨੇ ਫਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ ਕੁਆਲੀਫਿਕੇਸ਼ਨ ਰਾਊਂਡ ਵਿੱਚ ਵਿਸ਼ਵ ਰਿਕਾਰਡ ਅਤੇ ਡੈਫਲੰਪਿਕਸ ਰਿਕਾਰਡ ਵੀ ਤੋੜ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਦੇ 3 ਸ਼ਹਿਰਾਂ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ, ਇਥੇ ਨਹੀਂ ਹੋਵੇਗੀ ਸ਼ਰਾਬ-ਮੀਟ, ਤੰਬਾਕੂ ਦੀ ਵਿਕਰੀ
ਮਾਹਿਤ ਨੇ 585 ਅੰਕ ਹਾਸਲ ਕੀਤੇ, ਜਿਸ ਨਾਲ ਉਸ ਨੇ ਆਪਣਾ ਹੀ 576 ਦਾ ਆਪਣਾ ਰਿਕਾਰਡ ਤੋੜਿਆ, ਜੋ ਉਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ। ਮਾਹਿਤ ਦੇ ਰਿਕਾਰਡ ਤੋਂ ਬਾਅਦ ਮਾਹਿਤ ਦਾ ਪਰਿਵਾਰ ਬਹੁਤ ਖੁਸ਼ ਹੈ। ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਧੀ ਨੇ ਸ਼ੂਟਿੰਗ ਵਿੱਚ ਵਿਸ਼ਵ ਰਿਕਾਰਡ ਹਾਸਲ ਕੀਤਾ ਹੈ। ਪਰਿਵਾਰ ਮੁਤਾਬਕ ਉਨ੍ਹਾਂ ਦੀ ਧੀ ਨੇ ਨਾ ਸਿਰਫ਼ ਪਰਿਵਾਰ ਅਤੇ ਇਲਾਕੇ ਦਾ, ਸਗੋਂ ਪੰਜਾਬ ਦਾ ਵੀ ਮਾਣ ਵਧਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























