ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਸਿਮਰਨ ਸਿੰਘ ਬੈਂਸ (22) ਨੂੰ ਭਾਰਤੀ ਹਵਾਈ ਸੈਨਾ (IAF) ਵਿੱਚ ਫਲਾਇੰਗ ਅਫਸਰ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇਹ ਉਸ ਦੀ ਚੌਥੀ ਕੋਸ਼ਿਸ਼ ਸੀ, ਜਿਸ ਵਿੱਚ ਉਹ SSB ਇੰਟਰਵਿਊ ਵਿੱਚ ਪਹੁੰਚਿਆ ਅਤੇ ਸਫਲ ਰਿਹਾ। ਰੂਪਨਗਰ (ਰੋਪੜ) ਜ਼ਿਲ੍ਹੇ ਦਾ ਰਹਿਣ ਵਾਲਾ ਗੁਰਸਿਮਰਨ ਸਿੰਘ ਬੈਂਸ ਇਸ ਸਮੇਂ ਮੋਹਾਲੀ ਵਿੱਚ ਤਾਇਨਾਤ ਹੈ।
ਗੁਰਸਿਮਰਨ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਿਸਟੈਂਸ ਐਜੂਕੇਸ਼ਨ ਰਾਹੀਂ ਬੈਚਲਰ ਆਫ਼ ਆਰਟਸ (BA) ਪੂਰੀ ਕੀਤੀ। ਉਸਨੂੰ ਅਗਸਤ 2022 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਲਈ ਚੁਣਿਆ ਗਿਆ ਸੀ। ਉਹ ਡਿਊਟੀ ਦੌਰਾਨ ਆਨਲਾਈਨ ਤਿਆਰੀ ਕਰ ਰਿਹਾ ਹੈ।

ਗੁਰਸਿਮਰਨ ਸਿੰਘ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜਾਹਿਰ ਕਰਦਿਆਂ ਰਿਟਾਇਰਡ ਮੇਜਰ ਜਨਰਲ ਯਸ਼ ਮੋਰ ਨੇ ਸੋਸ਼ਲ ਮੀਡੀਆ ਨੇ ਲਿਖਿਆ ਕਿ ਪਿਛਲੇ ਦੋ ਸਾਲਾਂ ਤੋਂ ਮੈਨੂੰ ਉਨ੍ਹਾਂ ਨੂੰ ਮੈਂਟਰ ਕਰਨ ਦਾ ਮੌਕਾ ਮਿਲਿਆ ਤੇ ਉਨ੍ਹਾਂ ਦੀ ਮਿਹਨਤ ਤੇ ਲਗਨ ਸੱਚਮੁੱਚ ਪ੍ਰੇਰਣਾ ਦੇਣ ਵਾਲੀ ਹੈ। ਮੇਜਰ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਇੱਕ ਪ੍ਰੋਗਰਾਮ ਦੌਰਾਨ ਗੁਰਸਿਮਰਨ ਨਾਲ ਮੁਲਾਕਾਤ ਹੋਈ ਸੀ ਉਹ ਮੇਰੇ ਆਨਲਾਈਨ ਕੋਰਸ ਤੇ ਮੈਂਟਰਿੰਗ ਪ੍ਰੋਗਰਾਮ ਦਾ ਵਿਦਿਆਰਥੀ ਰਿਹਾ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਕਾਂਸਟੇਬਲ ਗੁਰਸਿਮਰਨ ਸਿੰਘ ਬੈਂਸ ਦੀ ਤਾਰੀਫ ਕਰਦਿਆਂ ਕਿਹਾ ਕਿ ਗੁਰਸਿਮਰਤ ਸਿੰਘ ਨੇ ਦਿਖਾ ਦਿੱਤਾ ਲਗਨ, ਸਖ਼ਤ ਮਿਹਨਤ ਅਤੇ ਵਚਨਬੱਧਤਾ ਨਾਲ ਕੋਈ ਵੀ ਭਾਰਤੀ ਹਵਾਈ ਫੌਜ ਵਿੱਚ ਅਧਿਕਾਰੀ ਬਣ ਕੇ ਵੱਡੀਆਂ ਉਚਾਈਆਂ ਪ੍ਰਾਪਤ ਕਰ ਸਕਦਾ ਹੈ। ਉਸ ਦੀ ਯਾਤਰਾ ਸਾਬਤ ਕਰਦੀ ਹੈ ਕਿ ਅਨੁਸ਼ਾਸਨ ਅਤੇ ਇੱਛਾ ਸ਼ਕਤੀ ਵਾਲਾ ਵਿਅਕਤੀ ਹਿੰਮਤ ਅਤੇ ਧਿਆਨ ਨਾਲ ਹਰ ਚੁਣੌਤੀ ਨੂੰ ਪਾਰ ਕਰ ਸਕਦਾ ਹੈ।
ਇਹ ਪ੍ਰਾਪਤੀ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ। ਇਹ ਸਾਡੀ ਫੋਰਸ ਦੀ ਪ੍ਰਤਿਭਾ, ਸਮਰਪਣ ਅਤੇ ਉੱਤਮਤਾ ਦੀ ਭਾਵਨਾ ਨੂੰ ਦਰਸਾਉਂਦੀ ਹੈ। ਮੈਂ ਸਾਰੇ ਨੌਜਵਾਨ ਕਰਮਚਾਰੀਆਂ ਨੂੰ ਗੁਰਸਿਮਰਨ ਦੇ ਸਫ਼ਰ ਤੋਂ ਪ੍ਰੇਰਨਾ ਲੈਣ, ਉੱਚਾ ਟੀਚਾ ਰੱਖਣ, ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇਮਾਨਦਾਰੀ ਅਤੇ ਮਾਣ ਨਾਲ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕਰਦਾ ਹਾਂ।
ਇਹ ਵੀ ਪੜ੍ਹੋ : ਪੰਜਾਬ ‘ਚ ਹੱਡ ਕੰਬਾਊ ਠੰਢ, 8 ਜ਼ਿਲ੍ਹੇ ਸੀਤ ਲਹਿਰ ਦੀ ਲਪੇਟ ‘ਚ, 3 ਦਿਨ ਅਲਰਟ, ਪਏਗੀ ਧੁੰਦ
ਇਸ ਤੋਂ ਪਹਿਲਾਂ, ਮਾਰਚ 2024 ਵਿੱਚ, ਪੰਜਾਬ ਪੁਲਿਸ ਦੇ ਦੋ ਕਾਂਸਟੇਬਲ, ਅਨਮੋਲ ਸ਼ਰਮਾ ਅਤੇ ਲਵਪ੍ਰੀਤ ਸਿੰਘ, ਨੂੰ ਭਾਰਤੀ ਫੌਜ ਵਿੱਚ ਕਮਿਸ਼ਨਡ ਅਫਸਰਾਂ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਪੁਲਿਸ ਸੇਵਾ ਵਿੱਚ ਸੇਵਾ ਕਰਦੇ ਹੋਏ ਸੀਡੀਐਸ ਪ੍ਰੀਖਿਆ ਅਤੇ SSB ਇੰਟਰਵਿਊ ਪਾਸ ਕੀਤੀ ਸੀ। ਦੋਵੇਂ ਕਾਂਸਟੇਬਲ ਪੰਜਾਬ ਪੁਲਿਸ ਦੀ 7ਵੀਂ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਵਿੱਚ ਤਾਇਨਾਤ ਸਨ।
ਵੀਡੀਓ ਲਈ ਕਲਿੱਕ ਕਰੋ -:
























