ਪੰਜਾਬ ਦੀਆਂ ਜੇਲ੍ਹਾਂ ਅੰਦਰ 11 ਨਵੇਂ ITI ਯੂਨਿਟ ਸਥਾਪਤ ਕੀਤੀਆਂ ਜਾ ਰਹੀਆਂ ਹਨ। ਕੈਦੀਆਂ ਨੂੰ NCVT ਅਤੇ NSQF ਪ੍ਰਮਾਣਿਤ ਹੁਨਰ ਸਿਖਲਾਈ ਮਿਲੇਗੀ, ਜਿਸ ਨਾਲ ਉਹ ਰਿਹਾਈ ਤੋਂ ਬਾਅਦ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਣਗੇ। ਇਹ ਪੂਰਾ ਪ੍ਰਾਜੈਕਟ ਪੰਜਾਬ ਸਰਕਾਰ ਤੇ ਹਾਈਕੋਰਟ ਵੱਲੋਂ ਉਲੀਕੇ ”ਸਲਾਖ਼ਾਂ ਪਿੱਛੇ ਜ਼ਿੰਦਗੀਆਂ ਦਾ ਸਸ਼ਕਤੀਕਰਨ’ ਪ੍ਰੋਗਰਾਮ (Empowering Lives Behind Bars) ਦੇ ਤਹਿਤ ਚਲਾਇਆ ਜਾਵੇਗਾ, ਜਿਸ ਦਾ ਉਦਘਾਟਨ ਚੀਫ ਜਸਟਿਸ ਸੂਰਿਆ ਕਾਂਤ ਕੇਂਦਰੀ ਜੇਲ੍ਹ, ਪਟਿਆਲਾ ਤੋਂ ਕਰਨਗੇ।

ਇਸ ਪ੍ਰਾਜੈਕਟ ਤਹਿਤ ਪੰਜਾਬ ਦੀਆਂ 24 ਜੇਲ੍ਹਾਂ ਦੇ 2500 ਕੈਦੀਆਂ ਨੂੰ ਸਰਟੀਫਾਈਡ ਸਕਿੱਲ ਟ੍ਰੇਨਿੰਗ ਦਿੱਤੀ ਜਾਵੇਗੀ। ਕੈਦੀਆਂ ਨੂੰ ਵੈਲਡਿੰਗ, ਇਲੈਕਟ੍ਰੀਸ਼ੀਅਨ, ਬੇਕਰੀ ਅਤੇ COPA ਸਮੇਤ ਵੱਖ-ਵੱਖ ਵਪਾਰਾਂ ਵਿੱਚ ਛੋਟੇ ਅਤੇ ਲੰਬੇ ਕੋਰਸ ਕਰਾਏ ਜਾਣਗੇ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਾਜ ਪੱਧਰੀ ਮੁਹਿੰਮ, “Youth Against Drugs” ਵੀ ਉਸੇ ਦਿਨ ਸ਼ੁਰੂ ਕੀਤੀ ਜਾਵੇਗੀ। ਇਸ ਲਈ ਸਾਰੀ ਪਲਾਨਿੰਗ ਸਰਕਾਰ ਵੱਲੋਂ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਭੰਗੜੇ, ਡਾਂਸ ਦੀਆਂ ਰੀਲਾਂ ਬਣਾਉਣ ‘ਤੇ ਬੈਨ, ਸਖਤ ਹੁਕਮ ਜਾਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਹਿਲਾਂ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਖ-ਵੱਖ ਕੋਰਸ ਪੇਸ਼ ਕੀਤੇ ਗਏ ਹਨ। ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਪੈਟਰੋਲ ਪੰਪ ਤੱਕ ਸੰਭਾਲਦੇ ਹਨ। ਇਹ ਪ੍ਰਾਜੈਕਟ ਬਹੁਤ ਵਧੀਆ ਚੱਲ ਰਹੇ ਹਨ। ਇਸ ਤੋਂ ਇਲਾਵਾ, ਸਰਕਾਰ ਸਾਬਣ, ਤੌਲੀਏ ਅਤੇ ਇੱਟਾਂ ਬਣਾਉਣ ਲਈ ਪ੍ਰਾਜੈਕਟ ਵੀ ਚਲਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























